ਵਾਹਣੀ ਬੰਦਿਆਂ ਨੂੰ ਜੀ ਪਾਇਆ,,,
ਮਹਿੰਗੇ ਤੋਂ ਹੁਣ ਮਹਿੰਗਾ ਬਈ ਇਹ
ਸੂਟ ਵੀ ਲੈਣਗੀਆਂ,,,,
ਹੋ ਵੀਰੋ ਬੱਚ ਸਕਦੇ ਤਾਂ ਬੱਚਜੋ,,,
ਬੀਬੀਆਂ ਮਹਿੰਗੀਆਂ ਪੈਣਗੀਆਂ,,,,,
ਸੁਰਖੀ,ਬਿੰਦੀ, ਨਾਲੇ ਜੁੱਤੀ,,
ਕਿਸੇ ਲਹਿੰਗਾਂ ਵੀ ਹੈ ਮੰਗਣਾਂ,,,
ਰਾੜ੍ਹਾ ਲਾਕੇ ਹੱਟਣਗੀਆਂ ਜੀ,
ਗ਼ਰੀਬ ਫਾਹੇ ਹੈ ਟੰਗਣਾਂ,,,,
ਕਈ ਕਈ ਘੰਟੇ ਜਾਕੇ,,
ਬਈ ਇਹ ਪਾਰਲਰ ਬਹਿਣਗੀਆਂ,,,
“ਹੋ ਵੀਰੋ ਬੱਚ ਸਕਦੇ ਤਾਂ,,,,,
ਹੱਥਾਂ ਉੱਤੇ ਕਹਿਣ ਜੀ ਮਹਿੰਦੀਂ,,
ਰੀਝਾਂ ਨਾਲ ਲਵਾਉਣੀ,,,,
ਕੰਮ ਧੰਦਾ ਅੱਜ ਕੋਈ ਨੀ ਕਰਨਾ,,,
ਪੈਣੀ ਰੋਟੀ ਆਪ ਪਕਾਉਣੀ,,,,
ਗਿਣ ਗਿਣ ਕੇ ਇਹ ਬਦਲੇ ਵੀਰੋ ਸੱਚੀ ਲੈਣਗੀਆਂ,,,
“ਹੋ ਵੀਰੋ ਬੱਚ ਸਕਦੇ ਤਾਂ,,,,
ਤੜਕੇ ਉੱਠ ਕੇ ਦੁੱਧ ਦੇ ਨਾਲ ਜੀ,
ਸੇਵੀਆਂ ਵੀ ਨੇ ਛੱਕ ਦੀਆਂ,,,
ਚਾਰ ਵਜੇ ਦੇਣ ਫਲਾਂ ਨੂੰ ਗੇੜਾ,,,
ਢਿੱਡ ਨੇ ਪੂਰਾ ਡੱਕ ਦੀਆਂ,,,
ਸ਼ਾਮ ਦੀ ਰੋਟੀ ਮੰਗਵਾਓ ਜੀ ਬਾਹਰੋਂ,,,
ਆਰਡਰ ਲਾ ਕਹਿਣਗੀਆਂ,,,,
“ਹੋ ਵੀਰੋ ਬੱਚ ਸਕਦੇ ਤਾਂ,,,,,
ਰੱਖ ਕੇ ਵਰਤ ਇਹ ਭੋਰਾ
ਵੀ ਨਾ ਡਰ ਦੀਆਂ,,,,
ਜੇ ਬੰਦਾ ਕੁਝ ਅਗਿਓ ਬੋਲ਼ੇ,
ਕਹਿਣ ਸਿਆਪਾ ਤੇਰਾ ਕਰ ਦੀਆਂ,,,
ਕਈ ਤਾਂ ਭੁੱਖੀ ਸ਼ੇਰਨੀ ਵਾਂਗੂ
ਟੁੱਟ ਟੁੱਟ ਪੈਣਗੀਆਂ,,,,,
ਹੋ ਵੀਰੋ ਬੱਚ ਸਕਦੇ ਤਾਂ ਬੱਚਜੋ,,,
ਬੀਬੀਆਂ ਮਹਿੰਗੀਆਂ ਪੈਣਗੀਆਂ,,,,,,
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly