ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਦਿੱਤੀਆਂ ਤਿਉਹਾਰ ਦੀਆਂ ਵਧਾਈਆਂ
ਡੇਰਾਬੱਸੀ, (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ) ਸੇਵਾ ਭਾਰਤੀ ਡੇਰਾਬੱਸੀ ਵੱਲੋਂ ਕਰਵਾਚੌਥ ਦੇ ਪਵਿੱਤਰ ਤਿਉਹਾਰ ਦੇ ਮੌਕੇ ਸ਼ਹਿਰ ਵਿੱਚ ਤਿੰਨ ਥਾਵਾਂ ‘ਤੇ ਮਹਿੰਦੀ ਦੇ ਸਟਾਲ ਲਗਾਏ ਗਏ। ਇਹ ਸਟਾਲ ਸ਼੍ਰੀ ਰਾਮ ਹਸਪਤਾਲ ਦੇ ਸਾਹਮਣੇ, ਐਸ.ਐਸ. ਜੈਨ ਸਕੂਲ ਵਿੱਚ ਅਤੇ ਗੁਲਾਬਗੜ੍ਹ ਰੋਡ ‘ਤੇ ਲਗਾਏ ਗਏ। ਇਨ੍ਹਾਂ ਸਟਾਲਾਂ ‘ਤੇ ਸੇਵਾ ਭਾਰਤੀ ਦੇ ਬੱਚਿਆਂ ਵੱਲੋਂ ਬਹੁਤ ਹੀ ਘੱਟ ਕੀਮਤ ‘ਤੇ ਮਹਿੰਦੀ ਲਗਾਈ ਜਾ ਰਹੀ ਹੈ, ਜਦਕਿ 12 ਸਾਲ ਤੋਂ ਛੋਟੀਆਂ ਬੱਚੀਆਂ ਲਈ ਮਹਿੰਦੀ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ, ਜੇ ਕੋਈ ਵਿਅਕਤੀ ਆਰਥਿਕ ਕਾਰਨਾਂ ਕਰਕੇ ਪੈਸੇ ਨਹੀਂ ਦੇ ਸਕਦਾ, ਉਸਨੂੰ ਵੀ ਮੁਫ਼ਤ ਮਹਿੰਦੀ ਲਗਾਈ ਜਾ ਰਹੀ ਹੈ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਇਲਾਕੇ ਦੀਆਂ ਭੈਣਾਂ ਅਤੇ ਮਾਤਾਵਾਂ ਨੂੰ ਕਰਵਾ ਚੌਥ ਦੀਆਂ ਵਧਾਈਆਂ ਦਿੱਤੀਆਂ ਤੇ ਸੇਵਾ ਭਾਰਤੀ ਵੱਲੋਂ ਕੀਤੇ ਜਾ ਰਹੇ ਇਸ ਸੇਵਾ ਉਪਰਾਲੇ ਦੀ ਭਰਪੂਰ ਸਲਾਹਨਾ ਕੀਤੀ। ਉਹਨਾਂ ਕਿਹਾ ਕਿ, “ਇਹ ਉਪਰਾਲਾ ਸੱਚਮੁੱਚ ਭੈਣਾਂ-ਮਾਤਾਵਾਂ ਪ੍ਰਤੀ ਸਤਿਕਾਰ ਅਤੇ ਪ੍ਰੇਮ ਦੀ ਪ੍ਰਤੀਕ ਹੈ। ਅਗਲੇ ਸਾਲ ਇਸ ਤੋਂ ਵੀ ਵਧੀਆ ਪ੍ਰਬੰਧ ਕਰਕੇ ਤਿਉਹਾਰ ਨੂੰ ਹੋਰ ਖੁਸ਼ੀ ਭਰੇ ਢੰਗ ਨਾਲ ਮਨਾਇਆ ਜਾਵੇਗਾ।” ਇਸ ਮੌਕੇ ਡਾ. ਰਾਜੀਵ ਗੁਪਤਾ, ਅਸ਼ੂਨੀ ਜੈਨ, ਬਲਦੇਵ ਰਾਜ ਗੁਪਤਾ, ਸੁਭਾਸ਼, ਚਮਨ ਲਾਲ ਗੋਇਲ ਅਤੇ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਸਮੇਤ ਕਈ ਸੇਵਾਦਾਰ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



