ਸਕੂਲ ਤੇ ਕਰੋਨਾ

(ਸਮਾਜ ਵੀਕਲੀ)

ਮਸਾਂ ਬੱਚਿਓ ਸਕੂਲ ਨੇ ਖੁੱਲ੍ਹੇ,
ਬੜੀਆਂ ਮੌਜਾਂ ਲੁੱਟੇ ਬੁੱਲ੍ਹੇ।
ਹੁਣ ਪੜ੍ਹੋ ਤੇ ਕਰੋ ਤਿਆਰੀ,
ਕਰੋਨਾ ਰਹੀ ਨਾ ਕੋਈ ਬਿਮਾਰੀ।
ਯਾਦ ਕਰੋ ਜੋ ਭੁੱਲ ਗਏ ਸੀ,
ਕਿਤਾਬਾਂ ਬਸਤੇ ਰੁਲ ਗਏ ਸੀ।
ਆਨ ਲਾਈਨ ਕਲਾਸਾਂ ਲਾਈਆ,
ਪੂਰੀਆਂ ਸੀ ਨਾ ਉਹ ਪੜ੍ਹਾਈਆ।
ਟੀਚਰ ਕੋਲੇ ਜੇ ਨਾ ਜਾਈਏ,
ਔਖੇ ਸਵਾਲ ਸਮਝ ਨਾ ਪਾਈਏ।
ਹਰ ਦਿਨ ਬਣ ਗਿਆ ਸੀ ਐਤਵਾਰ,
ਨਲਾਇਕ ਹੋਏ ਸੀ ਜੋ ਹੁਸ਼ਿਆਰ।
ਸਾਡੇ ਨਾਲੋਂ ਕਰੋਨਾ ਸਿਆਣਾ,
ਕਦੋ ਜਾਣਾਂ ਤੇ ਕਿਥੇ ਜਾਣਾ।
ਇਹ ਗੱਲਾਂ ਸੀ ਉਹ ਜਾਣਦਾ,
ਚੰਗੀ ਮਾੜੀ ਥਾਂ ਪਛਾਣਦਾ।
ਥੋਡੇ ਉੱਤੇ ਤਰਸ ਖਾ ਗਿਆ,
ਇੱਥੋਂ ਹੁਣ ਉਹ ਚਾਲੇ ਪਾ ਗਿਆ।
ਦਿਲ ਲਾ ਕੇ ਤੁਸੀ ਕਰੋ ਪੜ੍ਹਾਈ,
ਤਿਆਗ ਦਿਓ ਬੁਰੀ ਆਦਤ ਪਾਈ।
ਖੁਸ਼ੀ ਖੁਸ਼ੀ ਹੁਣ ਜਾਓ ਸਕੂਲੇ,
ਛੱਡ ਦਿਓ ਕਰਦੇ ਸੀ ਮਸਕੂਲੇ।
ਭਵਿੱਖ ਦੇਸ਼ ਦਾ ਤੁਸੀ ਬਚਾਉਣਾ,
ਇਨਕਲਾਬ ਲ਼ੈ ਕੇ ਆਉਣਾ।
ਪੱਤੋ, ਦੇਸ਼ ਕਰਿਓ ਖੁਸ਼ਹਾਲ,
ਪੜ੍ਹਾਈ, ਸਿਹਤ ਦਾ ਰੱਖਿਓ ਖ਼ਿਆਲ।

ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ94658-21417

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia-Ukraine War: Why Civil Resistance Doesn’t Work?
Next articleਅਮਨ ਸ਼ਾਂਤੀ ਨਾਲ ਹੋਵੇ ਮਸਲੇ ਦਾ ਹੱਲ