ਕਈ ਗੀਤਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮਿਲੇ ਪੁਰਸਕਾਰ * ਗਰੇਵਾਲ ਵਿਲੱਖਣ ਢੰਗ ਨਾਲ਼ ਗਾਇਕੀ ਲਈ ਪ੍ਰਸਿੱਧ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) – ਬਾਲ ਸਾਹਿਤ ਲਿਖਣ ਅਤੇ ਗਾਉਣ ਨੂੰ ਸਮਰਪਿਤ ਸਖ਼ਸ਼ੀਅਤ ਮਾਸਟਰ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਬੱਚਿਆਂ ਲਈ ਬਾਲ ਗੀਤ, ਬਾਲ ਕਹਾਣੀਆਂ ਅਤੇ ਬਾਲ ਨਾਟਕ ਪੁਸਤਕਾਂ ਦੀ ਸਿਰਜਣਾ ਕੀਤੀ ਹੈ।ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਵਿੱਚ ਪੰਜਾਬੀ ਮਾਸਟਰ ਵਜੋਂ ਸੇਵਾਵਾਂ ਨਿਭਾ ਰਹੇ ਮਾਸਟਰ ਕਰਮਜੀਤ ਸਿੰਘ ਗਰੇਵਾਲ ਦੀਆਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਦੀ ਚੋਣ ਕਰਨ ਵਾਲ਼ੀ ਗਠਿਤ ਕਮੇਟੀ ਨੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗ ਲਈ 13 ਪੁਸਤਕਾਂ ਪ੍ਰਵਾਨ ਕੀਤੀਆਂ। ਕਰਮਜੀਤ ਸਿੰਘ ਗਰੇਵਾਲ ਵੱਲੋਂ ਲਿਖੀ ਪਹਿਲੀ ਬਾਲ ਗੀਤ ਪੁਸਤਕ “ਛੱਡ ਕੇ ਸਕੂਲ ਮੈਨੂੰ ਆ” ਨੂੰ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਸਰਵੋਤਮ ਬਾਲ ਪੁਸਤਕ ਪੁਰਸਕਾਰ ਵੀ ਮਿਲਿਆ ਹੈ। ਇਨ੍ਹਾਂ ਵੱਲੋਂ ਲਿਖੀ “ਲੋਰੀ” ਨੂੰ ਭਾਰਤ ਸਰਕਾਰ ਵੱਲੋਂ ਸਵਾ ਲੱਖ ਰੁਪਏ ਦਾ ਇਨਾਮ ਮਿਲ਼ ਚੁੱਕਿਆ ਹੈ। “ਪੰਜਾਬੀ ਵਰਨਮਾਲ਼ਾ” ਵੀਡੀਓ ਨੂੰ ਅਮੈਰਕਨ ਇੰਡੀਆ ਫਾਊਂਡੇਸ਼ਨ ਟਰੱਸਟ ਵੱਲੋਂ ਪਹਿਲਾ ਇਨਾਮ ਮਿਲਿਆ ਹੈ। ਇਨ੍ਹਾਂ ਨੇ ਬੱਚਿਆਂ ਨਾਲ਼ ਮਿਲ਼ ਕੇ 800 ਦੇ ਕਰੀਬ ਆਡੀਓ/ਵੀਡੀਓ ਤਿਆਰ ਕੀਤੇ ਗਏ ਹਨ। ਇਨ੍ਹਾਂ ਦੇ ਲਿਖੇ ਤੇ ਗਾਏ ਗੀਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ਼ੇ ਹਨ। ਅਨੇਕਾਂ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਵਿਲੱਖਣ ਢੰਗ ਨਾਲ਼ ਉਸਾਰੂ ਗੀਤਾਂ ਦੀਆਂ ਪੇਸ਼ਕਾਰੀਆਂ ਕਰਨ ਜਾਂਦੇ ਹਨ। ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਵੀ ਮਿਲ਼ਿਆ ਹੈ। ਇਨ੍ਹਾਂ ਵੱਲੋਂ ਰਚਿਤ ਪੁਸਤਕਾਂ ਦੇ ਨਾਮ ਹਨ-ਛੱਡ ਕੇ ਸਕੂਲ ਮੈਨੂੰ ਆ, ਕਿਰਤ ਦੇ ਬਣੋ ਪੁਜਾਰੀ, ਧਰਤੀ ਦੀ ਪੁਕਾਰ, ਗਾਈਏ ਗੀਤ ਪਿਆਰੇ ਬੱਚਿਓ, ਬੋਲੀਆਂ ਨਾਲ਼ ਵਰਨਮਾਲਾ, ਜੰਗਲ਼ ਦੇ ਵਿੱਚ ਚੋਰ, ਫੁੱਲਾਂ ਵਾਲ਼ੀ ਕਾਪੀ, ਜਹਾਜ਼ ਦੇ ਝੂਟੇ, ਪੜ੍ਹਨ ਵਾਲ਼ੀ ਦਵਾਈ, ਚੰਗੇ ਗੁਣ ਜੋੜ ਲਵਾਂਗੇ, ਬੱਚੇ ਨਾਂ ਚਮਕਾਵਣਗੇ, ਇਹ ਦੁਨੀਆਂ ਬਹੁਤ ਪਿਆਰੀ ਏ, ਰੱਬ ਦਾ ਪੱਖਾ ਚੱਲਦਾ ਹੈ, ਸੋਨੇ ਦੇ ਦਾਣੇ, ਨੰਨੇ-ਮੁੰਨੇ ਬੱਚੇ, ਮੰਮੀ ਜੀ ਮੈਂ ਕੁਲਫ਼ੀ ਖਾਣੀ, ਹਰ ਬੱਚਾ ਹੈ ਅਨਮੋਲ, ਇਸ ਦੁਨੀਆਂ ਤੇ ਰਾਜ ਕਰਾਂਗਾ ਅਤੇ ਲੋਰੀ ਵਰਨਣਯੋਗ ਹਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



