ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਨੇ ਆਪਣੇ ਸਹਿਯੋਗੀ ਮੁਲਕ ਚੀਨ ਦੀ ਸਹਾਇਤਾ ਨਾਲ ਬਣੇ ਕਰਾਚੀ ਪਰਮਾਣੂ ਪਾਵਰ ਪਲਾਂਟ ਦੀ ਯੂਨਿਟ-3 ’ਚ ਈਂਧਣ ਪਾਉਣ ਦਾ ਕੰਮ ਪੂਰਾ ਕਰ ਲਿਆ ਹੈ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਪਰਮਾਣੂ ਰੈਗੂਲੇਟਰੀ ਅਥਾਰਿਟੀ ਤੋਂ ਰਸਮੀ ਮਨਜ਼ੂਰੀ ਮਿਲਣ ਮਗਰੋਂ ਪਾਕਿਸਤਾਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ 1100 ਮੈਗਾਵਾਟ ਦੇ ਪਰਮਾਣੂ ਪਲਾਂਟ ’ਚ ਈਂਧਣ ਪਾਉਣ ਦਾ ਅਮਲ ਮੁਕੰਮਲ ਕਰ ਲਿਆ। ਇਸ ਮੌਕੇ ਦੋਵੇਂ ਮੁਲਕਾਂ ਦੇ ਪਰਮਾਣੂ ਊਰਜਾ ਸਬੰਧੀ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪਲਾਂਟ ਦੇ ਮਾਰਚ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕਰੋਨਾ ਮਹਾਮਾਰੀ ਦੇ ਬਾਵਜੂਦ ਦੋਵੇਂ ਮੁਲਕਾਂ ਨੇ ਪਲਾਂਟ ਦੀ ਉਸਾਰੀ ਦਾ ਕੰਮ ਜਾਰੀ ਰੱਖਿਆ ਸੀ। ਜ਼ਿਕਰਯੋਗ ਹੈ ਕਿ ਚੀਨ ਵੱਲੋਂ ਪਾਿਕਸਤਾਨ ਨੂੰ ਪ੍ਰਮਾਣੂ ਪਲਾਂਟ ਉਸਾਰੇ ਜਾਣ ’ਚ ਸਹਾਇਤਾ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly