ਕਪੂਰਥਲਾ ਦੇ ਪਿੰਡ ਸ਼ਤਾਬਗੜ੍ਹ ਦੀ ਧੀ ਰੂਪਨਪ੍ਰੀਤ ਕੌਰ ਨੇ ‘ਕੈਨੇਡਾ ਨੇਵੀ ਪੁਲਿਸ’ ’ਚ ਨਿਯੁਕਤ ਹੋ ਕੇ ਮਾਪਿਆਂ ਦਾ ਮਾਣ ਵਧਾਇਆ

ਕੈਪਸ਼ਨ - ਪਿੰਡ ਸ਼ਤਾਬਗੜ੍ਹ ਦੀ ਰੂਪਨਪ੍ਰੀਤ ਕੌਰ ਜੋ ਕੈਨੇਡਾ ਦੀ ਨੇਵੀ ਪੁਲਿਸ ’ਚ ਸਲੈਕਟ ਹੋਈ ਹੈ। (ਸੱਜੇ) ਰੂਪਨਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਭੇਂਟ ਕਰਦੇ ਕੈਨੇਡਾ ਦੇ ਸੀਨੀਅਰ ਨੇਵੀ ਅਫ਼ਸਰ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )–  ਇਕ ਪਾਸੇ ਜਦੋਂ ਗੈਰ ਕਨੂੰਨੀ ਦਾਖਲੇ ਕਾਰਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਉਣ ਵਾਲੀਆਂ ਖਬਰਾਂ ਪੰਜਾਬੀਆਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ, ਉਥੇ ਕਪੂਰਥਲਾ ਜਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਦੀ ਨੇਵੀ ਪੁਲਿਸ ’ਚ ਸਲੈਕਟ ਹੋ ਕੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ, ਜਿਸ ਲਈ ਪਰਿਵਾਰ ਨੂੰ ਚੁਫ਼ੇਰਿਓਂ ਵਧਾਈਆਂ ਮਿਲ ਰਹੀਆਂ ਹਨ। ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ ਦੀ ਹੋਣਹਾਰ ਪੋਤਰੀ ਰੂਪਨਪ੍ਰੀਤ ਕੌਰ ਜੋ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋਈ ਹੈ, ਬਾਰੇ ਕੈਨੇਡਾ ਤੋਂ ਭਰਾ ਜਸ਼ਨ ਸਿੰਘ ਅਤੇ ਇੰਡੀਆ ਤੋਂ ਪਿਤਾ ਮਹਿੰਦਰਪਾਲ ਸਿੰਘ ਸਾਬੀ ਮਹਿਰੋਕ ਅਤੇ ਮਾਤਾ ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਮਾਡਲ ਸਕੂਲ, ਸ਼ਤਾਬਗੜ੍ਹ ਤੋਂ ਮੁੱਢਲੀ ਪੜ੍ਹਾਈ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੋਂ +2 ਪਾਸ ਕਰਕੇ 2018 ’ਚ ਕੈਨੇਡਾ ਗਈ ਧੀ ਰਾਣੀ ਨੇ ਪਹਿਲਾਂ ‘ਲੰਗਾਰਾ ਕਾਲਜ, ਸਰੀ’ ’ਚ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੀ.ਆਰ. ਹੋਣ ਉਪਰੰਤ ਆਪਣੀ ਜੌਬ ਦੇ ਨਾਲ ਨਾਲ ਕੈਨੇਡਾ ਨੇਵੀ ਲਈ ‘ਫੋਰਸ ਟੈਸਟ ਮਿਲਟਰੀ ਅਤੇ ਇਥੌਸ ਫਿਟਨੈੱਸ ਟੈਸਟ’ ਦੀ ਪੜ੍ਹਾਈ ਜਾਰੀ ਰੱਖੀ ਜਿਸ ਦੇ ਫਲਸਰੂਪ ਉਹ ਆਪਣੀ ‘ਕੈਨੇਡਾ ਨੇਵੀ’ ਦੀ ਮੰਜ਼ਿਲ ਨੂੰ ਸਰ ਕਰ ਸਕੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਉਥੇ ਦੇ ਕਾਨੂੰਨ ਅਨੁਸਾਰ ਕਿਸੇ ਵੀ ਦੇਸ਼ ਦੇ ਜਿਥੇ ਨਾਗਰਿਕ ਬਣ ਸਕਦੇ ਹਨ, ਉਥੇ ਆਪਣੀਆਂ ਮੰਜ਼ਿਲਾਂ ਵੀ ਸਰ ਕਰ ਸਕਦੇ ਹਨ। ਸ਼ਤਾਬਗੜ੍ਹ ਦੀ ਹੋਣਹਾਰ ਧੀ ਦੀ ਇਸ ਉਪਲੱਬਧੀ ਲਈ ਮਹਿਰੋਕ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ’ਚ ਸੁਖਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ ਯੂ.ਕੇ; ਸੰਤੋਖ ਸਿੰਘ ਮਹਿਰੋਕ, ਦਲਵਿੰਦਰ ਸਿੰਘ ਕੈਨੇਡਾ, ਬਿੱਕਰ ਸਿੰਘ ਸ਼ਤਾਬਗੜ੍ਹ, ਪਰਮਿੰਦਰ ਸਿੰਘ ਸੋਢੀ ਕੈਨੇਡਾ, ਅਮਨਦੀਪ ਸਿੰਘ ਯੂ.ਕੇ, ਕੰਵਲਪ੍ਰੀਤ ਸਿੰਘ ਕੌੜਾ,ਅਜੀਤ ਸਿੰਘ ਕੌੜਾ, ਮਨਪ੍ਰੀਤ ਸਿੰਘ ਥਿੰਦ, ਸੁਮਨਦੀਪ ਕੌਰ ਕੌੜਾ, ਨਵਜੋਤ ਕੌਰ ਕੌੜਾ,ਆਂਚਲਪ੍ਰੀਤ ਕੌਰ ਥਿੰਦ , ਪ੍ਰਿੰਸੀਪਲ  ਜਸਵੀਰ ਕੌਰ ਢੋਟ, ਪ੍ਰਧਾਨ ਅਮਰੀਕ ਸਿੰਘ ਢੋਟ, ; ਸਮੇਤ ਹੋਰਾਂ ਦੇ ਨਾਮ ਸ਼ਾਮਿਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗੰਨਾ ਕਿਸਾਨਾਂ ਨੂੰ ਗੰਨੇ ਦੀਆ ਪਰਚੀਆਂ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਬੀਕੇਯੂ ਦੁਆਬਾ ਦੇ ਆਗੂ ਜੀ ਐਮ ਨੂੰ ਮਿਲੇ
Next articleਕੈਬਨਿਟ ਮੰਤਰੀ ਧਾਲੀਵਾਲ ਨੇਂ ਆਨਲਾਈਨ ਐਨ.ਆਰ.ਆਈ ਮਿਲਣੀ ਰਾਹੀਂ ਸੁਣੀਆ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ