*ਇਤਿਹਾਸਕ ਨਗਰ ਭਾਈ ਰੂਪਾ ਦੀ ਸੰਖੇਪ ਜਾਣਕਾਰੀ *

ਬਲਕਾਰ ਸਿੰਘ ਭਾਈ ਰੂਪਾ
(ਸਮਾਜ ਵੀਕਲੀ)

ਆਜੋ ਆਪਾਂ ਭਾਈ ਰੂਪੇ ਪਿੰਡ ਬਾਰੇ ਚਾਨਣਾ ਪਾਈਏ,
ਕੀ ਕੁਝ ਏਥੇ ਦੇਖਣ ਵਾਲਾ ਸਭਨਾਂ ਨੂੰ ਸਮਝਾਈਏ।
ਛੇਵੇਂ ਪਾਤਿਸ਼ਾਹ ਹਰ ਗੋਬਿੰਦ ਜੀ ਨੇ ਸੀ ਪਿੰਡ  ਵਸਾਇਆ,
ਧੰਨ ਧੰਨ ਬਾਬੇ ਰੂਪ ਚੰਦ ਦੇ ਨਾਮ ਤੇ ਨਾਂ ਰਖਾਇਆ।
ਜੰਡ ਸਾਹਿਬ ਤੋਂ ਤੀਰ ਚਲਾ ਕੇ ਪਿੰਡ ਦੀ ਮੋੜ੍ਹੀ ਗੱਡੀ,
ਸੇਵਾ ਭਾਵਨਾ ਗੁਰੂ ਦੀ ਕਰਕੇ, ਬਾਬੇ ਕਸਰ ਨਾ ਛੱਡੀ।
ਛੇ ਮਹੀਨੇ ਗੁਰੂ ਜੀਆਂ ਨੇ ਏਥੇ ਨਾਮ ਜਪਾਇਆ,
ਰੂਪ ਚੰਦ ਨੂੰ ਸਿੱਖੀ ਬਖਸ਼ੀ ਤੇ ਪ੍ਰਚਾਰਕ ਲਾਇਆ।
ਬਾਬਾ ਜੀ ਤੇ ਕਿਰਪਾ ਹੋਈ, ਲੰਗਰਾਂ ਦਾ ਵਰ ਪਾਇਆ,
ਗੁਰੂ ਸੇਵਾ ਦੇ ਸਦਕਾ ਹੀ ਗੱਡਿਆਂ ਦਾ ਧਨੀ ਕਹਾਇਆ।
ਗੁਰੂ ਜੀ ਨੇ ਵਰ ਸੀ ਬਖ਼ਸ਼ੇ , ਸੇਵਾ ਸਿਮਰਨ  ਕਰਦੇ,
ਬਾਬਾ ਜੀ ਤੇ ਕਿਰਪਾ ਹੋਈ ਸਭ ਦੀਆਂ ਝੋਲੀਆਂ ਭਰਦੇ।
ਏਸੇ ਵੰਸ਼ ਦੇ ਵਿੱਚੋਂ ਬਾਬਾ ਗਿਆਨ ਚੰਦ ਜੀ ਆਇਆ,
ਇਤਿਹਾਸ ਗਵਾਹੀ ਭਰਦਾ ਜੋ ਰਥ ਬਿਨ ਬਲਦਾਂ ਤੋਂ ਲਿਆਇਆ।
ਰਥ ਸਾਹਿਬ ਦੀ ਸੇਵਾ ਹੁਣ ਭਾਈ ਬੂਟਾ ਸਿੰਘ ਚਲਾਵੇ,
ਸਤਿਗੁਰ ਜੀ ਦੀ ਬਖਸ਼ਿਸ਼ ਸੰਗਤ ਦੂਰੋਂ ਦੂਰੋਂ ਆਵੇ।
ਮਾਨ ਸਰੋਵਰ, ਬਾਬਾ ਲੱਧਾ ਅਤੇ ਬਾਗ ਨੇ ਕਾਲੇ ,
ਵਿਸ਼ਵਕਰਮਾ ਮੰਦਰ ਤੇ ਸਮਾਧਾਂ ਮੁੱਖ ਨੇ ਉਝ ਹੁਣ ਹੋਗੇ ਵਾਹਲੇ।
ਦੋ ਮਸੀਤਾਂ,ਸੱਤ ਮੰਦਰ ਤੇ ਚਰਚ ਵੀ ਇੱਕ ਬਣਾਈ,
ਜਿੱਥੇ ਇੱਕਠੇ ਹੋ ਕੇ ਲੋਕੀ ਜਾਂਦੇ ਸਤਿਗੁਰ ਧਿਆਈ।
ਨਿਰਮਲੇ ਸੰਤਾਂ ਦਾ ਸੰਧੂਆਂ ਨੇ ਇੱਕ ਬਣਾਇਆ ਡੇਰਾ,
ਭਾਈਰੂਪੇ ਦੇ ਲੋਕਾ ਧਿਆ ਲੈ ਗੁਰੂ ਪੀਰ ਜੋ ਤੇਰਾ।
22 ਅਗਵਾੜ ਪੁਰਾਣੇ ਦੱਸਦੇ ਉਂਝ ਹੁਣ ਬਹੁਤੇ ਹੋਏ,
ਬਾਬੇ ਮਹਾਨੰਦ ਦੀਆਂ ਸਮਾਧਾਂ ਜਿੱਥੇ ਸਸਕਾਰ ਬੰਦੇ ਦਾ ਹੋਏ।
ਖੇਡਾਂ ਦੇ ਖੇਤਰ ਵਿੱਚ ਪਿੰਡ ਨੇ ਬਹੁਤੀ ਸ਼ਾਨ ਕਮਾਈ,
ਭਾਈ ਰੂਪ ਚੰਦ ਸਪੋਰਟਸ ਕਲੱਬ ਨੇ ਪਿੰਡ ਵਿੱਚ ਜਿੰਮ ਬਣਾਈ।
ਕਬੱਡੀ, ਕ੍ਰਿਕਟ, ਫੁਟਬਾਲ ਖਿਡਾਰੀ ਸਾਰੇ ਮਿਹਨਤ ਕਰਦੇ,
ਵਾਲੀਵਾਲ, ਅਥਲੈਟਿਕਸ ਵਿੱਚ ਵੀ ਨੌਜਵਾਨ ਪੈਰ ਨੇ ਧਰਦੇ।
ਚਾਰ ਕੋਚਾਂ ਦੀ ਕੋਚਿੰਗ ਸਦਕਾ ਮਾਣ ਖਿਡਾਰੀ ਪਾਉਂਦੇ,
ਫੌਜ,ਪੁਲਿਸ ਵਿੱਚ ਭਰਤੀ ਹੋ ਕੇ ਪਿੰਡ ਦਾ ਮਾਣ ਵਧਾਉਂਦੇ।
ਪਿੰਡ ਦੀਆਂ ਗਾਊਆ ਸਾਂਭਣ ਖਾਤਰ ਗਾਊਸ਼ਾਲਾ ਇੱਕ ਬਣਾਈ,
13 ਵਾਰਡਾਂ ਦੇ ਵਿੱਚ ਵੰਡ ਕੇ ਨਗਰ ਨੂੰ ਜਾਣ ਚਲਾਈ।
ਲਾਇਬ੍ਰੇਰੀ ਵਿੱਚ ਨੌਜਵਾਨਾਂ ਨੂੰ ਪੜ੍ਹਨ ਦੀ ਆਦਤ ਪਾਈ,
ਸੋਹਣਾ ਨਗਰ ਬਣੇ ਇਹ ਮੇਰਾ ਕਰੇ ਯੋਗਦਾਨ ਹਰ ਭਾਈ।
ਲੋਕ-ਚੇਤਨਾ ਮੰਚ ਵਾਲੇ ਪਿੰਡ ਵਿੱਚ ਨੇ ਬੂਟੇ ਲਾਉਦੇ,
ਰੱਖ ਵਿਲੱਖਣ ਸੋਚ ਓਹ ਸਾਰੇ ਪਿੰਡ ਦੀ ਖੁਸੀ ਮਨਾਉਂਦੇ।
ਗੁਰੂ ਸਤਿਕਾਰ  ਸੁਸਾਇਟੀ ਵਾਲੇ ਸਤਿਕਾਰ ਗੁਰਾਂ ਦਾ ਕਰਦੇ,
ਰਸਤਾ ਸਾਫ ਕਰ ਕਲੀ ਵੀ ਪਾਉਂਦੇ ਜਿੱਥੇ ਪੈਰ ਗੁਰੂ ਜੀ ਧਰਦੇ।
ਨਗਰ ਦੇ ਸਹਿਯੋਗ ਨਾਲ ਇੱਕ ਐਂਬੂਲੈਂਸ ਬਣਾਈ,
ਗਰੀਬ ਲੋਕਾਂ ਦੀ ਸੇਵਾ ਕਰਦੇ ਸਾਂਝਾ ਕਲੱਬ ਦੇ ਭਾਈ।
ਸਹਾਰਾ ਕਲੱਬ ਦੇ ਨੌਜਵਾਨ ਵੀ ਆਪਣਾ ਫਰਜ਼ ਨਿਭਾਉਂਦੇ,
ਪੁਲੀਸ ਮੁਲਾਜ਼ਮ ਰਲਕੇ ਰਾਸ਼ਨ ਗ਼ਰੀਬਾਂ ਤੱਕ ਪੁਚਾਉਦੇ।
ਲੰਗਰ ਕਮੇਟੀ ਵਾਲੇ ਲੰਗਰ ਦੀ ਸੇਵਾ ਖੂਬ ਨੇ ਕਰਦੇ,
15 ਵੈਸਾਖ ਨੂੰ ਦੀਵਾਨ ਹੁੰਦੇ ਹਰ ਸਾਲ ਏਸੇ ਦਿਨ ਭਰਦੇ।
ਵਿਰਾਸਤੀ ਬਾਗ਼ ਅਨੋਖਾ ਮੇਲਾ ਹਰ ਸਾਲ ਕਰਵਾਉੰਦੇ,
ਜਿਸ ਵਿੱਚ ਦੇਸ ਵਿਦੇਸ਼ ਦੇ ਸੱਜਣ ਸਾਂਝ ਪ੍ਰੀਤ ਦੀ ਪਾਉਂਦੇ।
ਸੱਜਣ ਮਿੱਤਰ ਗਲ ਲੱਗ ਮਿਲਦੇ ਦੂਰੋਂ ਦੂਰੋਂ ਆਕੇ,
ਭੁੱਲੀ ਵਿਰਾਸਤ ਯਾਦ ਪੲੇ ਕਰਦੇ ਪੁਰਾਣਾ ਸਮਾਨ ਵਿਖਾਕੇ।
ਡਾਕ ਖਾਨਾ, ਦੋ ਹਸਪਤਾਲ, ਇੱਕ ਬਾਜ਼ਾਰ ਹੈ ਵੱਡਾ,
ਹਰ ਸੈਅ ਪਿੰਡ ਚੋਂ ਹੀ ਮਿਲ ਜਾਵੇ ਕੀ ਗੱਡੀ ਕੀ ਗੱਡਾ।
ਇੱਕ ਪਾਰਕ ਹੈ ਪਿੰਡ ਵਿੱਚ ਬਣਿਆ ਹੈ ਦੂਜੇ ਦਾ ਕੰਮ‌ ਅਧੂਰਾ,
ਸਰਕਾਰੀ, ਪ੍ਰਾਈਵੇਟ ਸਕੂਲ ਵੀ ਵਧੀਆ ਪ੍ਰਬੰਧ ਸਿੱਖਿਆ ਦਾ ਪੂਰਾ।
ਤਿੰਨ ਬੈਂਕਾਂ ਇਸ ਪਿੰਡ ਵਿੱਚ ਬਣੀਆਂ ਨਾਂ ਲੈਣ ਦੇਣ ਨੂੰ ਕਰਦੇ ਦੇਰੀ,
ਪਹਿਲਾਂ ਸੀ ਪਿੰਡ ਕੜਾਹੇ ਬਣਦੇ ਹੁਣ ਦਾਤੀਆਂ ਕਰੀ ਮਸ਼ਹੂਰੀ।
ਦੋ ਸੁਸਾਇਟੀਆ ਕੋ-ਔਪਰੇਟਿਵ ਬਣੀਆ, ਦੋ ਤੇਲ ਦੇ ਪੰਪ ਲਗਾਏ,
ਪੁਰਾਣੇ ਛੱਪੜ ਵੀ ਪਿੰਡ ਚੱਲਦੇ ਸੀਵਰੇਜ ਵਿੱਚ ਪਾਏ।
ਕਿਸਾਨ-ਮਜ਼ਦੂਰ ਦੇ ਹੱਕਾਂ ਲਈ ਕਿਸਾਨ ਯੂਨੀਅਨਾਂ ਬਣੀਆਂ,
ਡਕੌਂਦਾ, ਉਗਰਾਹਾਂ, ਕ੍ਰਾਂਤੀ ਕਾਰੀ ਹੁਣ ਧਰਨਿਆਂ ਤੇ ਤਣੀਆਂ।
ਤਰਕਸ਼ੀਲ ਸੋਸਾਇਟੀ ਦੀ ਵੀ ਪਿੰਡ ਵਿੱਚ ਸ਼ਾਖ ਬਣਾਈ,
ਗੁੜ ਵੀ ਪਿੰਡ ਵਿੱਚ ਹੀ ਬਣ ਜਾਂਦਾ ਇੱਕ ਘੁਲਾੜੀ ਲਾਈ।
ਰਾਧਾ ਸੁਆਮੀ ਸੰਗਤ ਘਰ ਵੀ ਪਿੰਡ ਤੋਂ ਬਾਹਰ ਬਣਾਇਆ,
ਪਰਵਾਸੀ ਲੋਕਾਂ ਤਾਈਂ ਵੀ ਇਸ ਪਿੰਡ ਨੇ ਗੱਲ ਨਾਲ ਲਾਇਆ।
ਤਿੰਨ ਪੇਲੈਸ ਤੇ ਵਰਕਸ਼ਾਪਾਂ ਕਈ, ਕੀ ਬਣੇ ਸੰਦਾਂ ਦੇ ਲੇਖੇ,
ਧੀਆਂ ਭੈਣਾਂ ਮਾਣ ਕਰਨ ਜਦ ਮਾਰਨ ਗੇੜਾ ਪੇਕੇ।
ਲੁੱਚ ਵਾਲੀ ਦਾ ਛੱਪੜ ਜਿੱਥੇ ਕੱਖ ਬੀਜੇ ਲਈ ਗਾਈਆਂ,
ਕੁਝ ਕੁ ਚੀਜ਼ਾਂ ਰਹਿ ਵੀ ਗਈਆਂ ਜੋ ਨਾ ਚੇਤੇ ਆਈਆਂ।
ਅੰਤ ਚ ਸਾਨੂੰ ਬਖਸ਼ੋ ਮੁਆਫ਼ੀ ਜੇ ਕੁੱਝ ਲਿਖਣੋਂ ਰਹਿ ਗਿਆ,
ਇਹ ਸਭ ਕੁੱਝ ਭਾਈ ਰੂਪੇ ਹੈਗਾ, ਜਿਸਨੂੰ ਖੋਖਰ ਕਹਿ ਗਿਆ!
ਬਲਕਾਰ ਸਿੰਘ ਭਾਈ ਰੂਪਾ
8727892570,
Previous articleਤੇ ਫਿਰ..
Next articleCong agenda ‘separatist’ in J&K, ‘communal’ in Assam: Minister