ਪਟਿਆਲਾ ਵਿਖੇ ਸਿਹਤ ਮੰਤਰੀ ਸਚਿਨ ਅਰੋੜਾ ਤੇ ਪੂਜਾ ਅਰੋੜਾ ਨੂੰ ਕਰਨਗੇ ਸਨਮਾਨਿਤ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਖੂਨਦਾਨ ਦੇ ਖੇਤਰ ਵਿੱਚ ਕਪੂਰਥਲਾ ਦੀ ਮੋਹਰੀ ਸੰਸਥਾ ਦ ਲਾਈਫ਼ ਹੈਲਪਰਸ ਦੇ ਸੰਸਥਾਪਕ ਸਚਿਨ ਅਰੋੜਾ ਤੇ ਪੂਜਾ ਅਰੋੜਾ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਵੈਇਛਿਤ ਤੌਰ ਉੱਤੇ ਖੂਨਦਾਨ ਕਰਨ ਵਾਲੇ ਅਤੇ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ 10 ਅਕਤੂਬਰ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਚਿਨ ਅਰੋੜਾ ਤੇ ਪੂਜਾ ਅਰੋੜਾ ਦ ਲਾਈਫ਼ ਹੈਲਪਰਸ ਸੰਸਥਾ ਦੇ ਸੰਸਥਾਪਕ ਹਨ। ਇਨ੍ਹਾਂ ਦੀ ਸੰਸਥਾ ਖੂਨਦਾਨ ਕੈਂਪ ਲਗਾਉਣ ਦੇ ਨਾਲ ਨਾਲ ਬੱਚਿਆਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਨੈਸ਼ਨਲ ਬੁਕ ਟਰੱਸਟ ਦੀਆਂ ਕਿਤਾਬਾਂ ਵੀ ਵੰਡਦੇ ਹਨ, ਲੋਕਡਾਊਨ ਦੌਰਾਨ ਜਰੂਰਤਮੰਦਾਂ ਨੂੰ ਰਾਸ਼ਨ ਉਪਲਬਧ ਕਰਵਾਉਣ ਦੇ ਨਾਲ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੈਨੀਟਾਈਜ਼ੇਸ਼ਨ ਵੀ ਕੀਤੀ ਗਈ ਸੀ।
ਦੱਸਿਆ ਜਾਂਦਾ ਹੈ ਕਿ ਸੰਸਥਾ ਵਲੋਂ ਸਾਲ 2016 ਵਿੱਚ ਲਗਾਏ ਗਏ ਪਹਿਲੇ ਖੂਨਦਾਨ ਕੈਂਪ ਵਿੱਚ 52 ਯੂਨਿਟ ਖੂਨ ਇਕੱਠਾ ਕੀਤਾ ਗਿਆ ਸੀ, ਜਦਕਿ ਸਾਲ 2016 ਵਿੱਚ ਕੁੱਲ 155, ਸਾਲ 2017 ਵਿੱਚ 131, ਸਾਲ 2018 ਵਿੱਚ 318, ਸਾਲ 2019 ਵਿੱਚ 66, ਸਾਲ 2020 ਵਿੱਚ 233, ਸਾਲ 2021 ਵਿੱਚ 217, ਸਾਲ 2022 ਵਿੱਚ 81, ਸਾਲ 2023 ਵਿੱਚ 677 ਅਤੇ ਸਾਲ 2024 ਵਿੱਚ ਹੁਣ ਤੱਕ 472 ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਾ ਹੈ। ਕੋਰੋਨਾ ਕਾਲ ਵਿੱਚ ਖੂਨਦਾਨ ਕੈਂਪ ਲਗਾਉਣ ਲਈ ਸੰਸਥਾ ਨੂੰ ਪਹਿਲਾਂ ਵੀ ਸਟੇਟ ਐਵਾਰਡ ਮਿਲ ਚੁੱਕਾ ਹੈ, 15 ਅਗਸਤ 2024 ਨੂੰ ਵੀ ਸੰਸਥਾ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਸਨਮਾਨਿਤ ਕੀਤਾ ਗਿਆ ਸੀ। ਜਦਕਿ ਸਚਿਨ ਅਰੋੜਾ ਨੂੰ ਸਾਲ 2018 ਵਿੱਚ ਤਤਕਾਲੀ ਸਿਖਿਆ ਮੰਤਰੀ ਉਮ ਪ੍ਰਕਾਸ਼ ਸੋਨੀ ਵਲੋਂ ਅਤੇ 2023 ਵਿੱਚ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly