(ਸਮਾਜ ਵੀਕਲੀ)
ਫਿਲੌਰ, ਮੁਕੰਦਪੁਰ, ਅੱਪਰਾ (ਜੱਸੀ)-ਨਿਰੋਲ ਸਮਾਜ ਸੇਵਾ ਨੂੰ ਸਮਰਪਿਤ ਕੰਨਿਆ ਦਾਨ ਸੰਸਥਾ ਮੁਕੰਦਪੁਰ ਵੱਲੋਂ ਆਪਣੇ ਸਮਾਜ ਸੇਵਾ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਅੱਜ ਮੁਕੰਦਪੁਰ ਵਿਖੇ ਇੱਕ ਲੋੜਵੰਦ ਪਰਿਵਾਰ ਨੂੰ ਉਨਾਂ ਦੀ ਲੜਕੀ ਦੇ ਵਿਆਹ ਸਮੇਂ 5100 ਰੁਪਏ ਦੀ ਮਾਲੀ ਮਦਦ ਕੀਤੀ ਗਈ I ਸੰਸਥਾ ਦੇ ਪ੍ਰਧਾਨ ਅਮਰੀਕ ਕਟਾਰੀਆ ਨੇ ਦੱਸਿਆ ਕਿ ਅੱਜ ਇਹ 20ਵਾਂ ਕਾਰਜ ਸ ਸੰਸਥਾ ਵਲੋਂ ਕੀਤਾ ਗਿਆ। ਇਸ ਪੁੰਨ ਦੇ ਕਾਰਜ ਵਿਚ ਇੰਜ:ਨਰਿੰਦਰ ਬੰਗਾ,ਭਲਵਾਨ ਭੁਪਿੰਦਰ ਸਿੰਘ,ਸਾਬਕਾ ਸੀਨੀਅਰ ਮੈਡੀਕਲ ਅਫਸਰ ਨਿਰੰਜਨ ਪਾਲ,ਸੁਖਜਿੰਦਰ ਸਿੰਘ ਬਖਲੌਰ,ਲਾਲਾ ਸੁਭਾਸ਼ ਚੰਦਰ ਸੇਹਲੀ,ਦਰਸ਼ਨ ਸਿੰਘ ਤਲਵੰਡੀ ਫੱਤੂ, ਜਸਵਿੰਦਰ ਸਿੰਘ ਮੁਕੰਦਪੁਰ,ਕਾਲਾ ਮੇਡੀਕਲ ਸਟੋਰ ਵਾਲੇ ਅਤੇ ਸਾਬਕਾ ਪੰਚਾਇਤ ਮੈਂਬਰ ਸ੍ਰੀਮਤੀ ਕਸ਼ਮੀਰ ਕੌਰ ਵੱਲੋਂ ਨਿਰੰਤਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੰਸਥਾ ਇਹ ਕਾਰਜ ਕਰਦੀ ਆ ਰਹੀ ਹੈ ਅਤੇ ਅੱਗੋਂ ਵੀ ਗਰੀਬ ਪਰਿਵਾਰਾਂ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਕੰਨਿਆ ਦਾਨ ਵਜੋਂ ਨਗਦ ਰਾਸ਼ੀ ਦੇ ਕੇ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾਂਦੀ ਰਹੇਗੀ I ਇਸ ਮੌਕੇ ਤੇ ਡਾਕਟਰ ਨਿਰੰਜਨ ਪਾਲ ਨੇ ਕਿਹਾ ਕਿ ਇਸ ਸੰਸਥਾ ਦਾ ਦਾਇਰਾ ਹੋਰ ਵਿਸ਼ਾਲ ਜਾਵੇਗਾ ਅਤੇ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਦਿੱਤੀ ਜਾਣ ਵਾਲੀ ਨਗਦ ਰਾਸ਼ੀ ਵੀ ਵਧਾਈ ਜਾਵੇਗੀ। ਉਨਾਂ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜਨਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly