ਪੰਜਾਬ ਦੇ ਅੱਖਰਕਾਰ” ਪੁਸਤਕ  ਪ੍ਰਤੀਯੋਗਤਾ ਵਿੱਚ ਕੰਵਰਦੀਪ ਸਿੰਘ ਥਿੰਦ ਨੂੰ ਬੇਹਤਰੀਨ ਅੱਖਰਕਾਰੀ ਦੇ ਲਈ ਕੀਤਾ ਸਨਮਾਨਿਤ

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਮਿਲੇ ਇਸ ਸਨਮਾਨ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਮੇਰੇ  ਜ਼ਿੰਮੇਵਾਰੀ ਨੂੰ ਵਧਾਇਆ -ਕੰਵਰਦੀਪ ਸਿੰਘ ਥਿੰਦ 
ਕਪੂਰਥਲਾ (ਕੌੜਾ)- ਪੰਜਾਬੀ ਸਾਹਿਤ ਅਕਾਦਮੀ ਵੱਲੋਂ “ਪੰਜਾਬ ਦੇ ਅੱਖਰਕਾਰ” ਨਾਂ ਹੇਠ ਪੁਸਤਕ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਕਰਵਾਈ ਪ੍ਰਤੀਯੋਗਤਾ ਵਿੱਚ ਅੱਖਰਕਾਰਾਂ ਦੀ ਅੱਖਰਕਾਰਾਂ ਦੇ ਨਮੂਨੇ  ਲਈ ਬਿਹਤਰੀਨ ਅੱਖਰਕਾਰੀ ਦੇ ਲਈ ਜ਼ਿਲ੍ਹਾ ਕਪੂਰਥਲਾ ਦੇ ਅਧਿਆਪਕ ਕੰਵਰਦੀਪ ਸਿੰਘ ਥਿੰਦ ਨੂੰ ਚੁਣਿਆ ਗਿਆ। ਜਿਸ ਦੇ ਲਈ ਪੰਜਾਬੀ ਸਾਹਿਤ ਅਕਾਦਮੀ ਕਲਾ ਭਵਨ ਚੰਡੀਗੜ੍ਹ ਵਿੱਚ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਡਾ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਸਿੱਧੂ ਦਮਦਮੀ, ਅਮਨਪ੍ਰੀਤ ਸਿੰਘ ਦੁਆਰਾ ਕੰਵਰਦੀਪ ਸਿੰਘ ਥਿੰਦ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਉਪਰੰਤ ਕੰਵਰਦੀਪ ਸਿੰਘ ਥਿੰਦ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਮੇਰੀ ਮਾਂ ਬੋਲੀ ਪੰਜਾਬੀ ਦੇ ਅੱਖਰਕਾਰੀ ਦੇ ਲਈ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਅੱਖਰਕਾਰਾਂ ਦੀ ਇਸ ਪ੍ਰਤੀਯੋਗਿਤਾ ਵਿੱਚੋਂ ਇਹ ਸਨਮਾਨ ਹਾਸਲ ਕਰਨਾ ਮੇਰੇ ਲਈ, ਮੇਰੇ ਅਧਿਆਪਨ ਕਿੱਤੇ ਲਈ ਅਤੇ ਮੇਰੇ ਜ਼ਿਲ੍ਹੇ ਲਈ ਵੱਡੇ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅੱਖਰਕਾਰੀ ਦੇ ਲਈ ਮੇਰੇ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਦੇ ਨਾਲ ਹੀ ਬੱਚਿਆਂ ਨੂੰ ਅੱਖਰਕਾਰੀ ਪ੍ਰਤੀ ਉਤਸ਼ਾਹਿਤ ਕਰਨ ਲਈ ਹੋਰ ਵਿਸ਼ੇਸ਼ ਕਾਰਜ ਕੀਤੇ ਜਾਣਗੇ। ਕੰਵਰਦੀਪ ਸਿੰਘ ਥਿੰਦ ਦੀ ਇਸ ਮਾਣਮੱਤੀ ਪ੍ਰਾਪਤੀ ਦੇ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ,ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ, ਬਲਾਕ ਸਿੱਖਿਆ ਅਧਿਕਾਰੀ ਕਮਲਜੀਤ , ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ,ਜੈਮਲ ਸਿੰਘ, ਬਲਵਿੰਦਰ ਭੰਡਾਲ,ਪਵਨ ਕੁਮਾਰ, ਮਲਕੀਤ ਸਿੰਘ,ਨਰਿੰਦਰ ਸਿੰਘ ਔਜਲਾ, ਜਸਵਿੰਦਰ ਸਿੰਘ,ਬਲਵੀਰ ਸਿੰਘ ਢਪੱਈ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਗੁਰਮੁੱਖ ਲੋਕ ਪ੍ਰੇਮੀ, ਪਰਵਿੰਦਰਜੀਤ ਸਿੰਘ , ਗੁਰਦੀਪ ਸਿੰਘ ਧੰਮ, ਹਰਵਿੰਦਰ ਵਿਰਦੀ,ਕਰਮਜੀਤ ਸਿੰਘ ਜਤਿੰਦਰ ਕੌਰ ਅਮਨਪ੍ਰੀਤ ਕੌਰ, ਰੁਪਿੰਦਰ ਕੌਰ , ਨਿਸ਼ਾ ਭਗਤ , ਵੀਨੂੰ ਸੇਖੜੀ,ਗੌਰਵ ਗਿੱਲ , ਈ ਟੀ ਯੂਨੀਅਨ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਗੁਰਮੇਜ਼ ਸਿੰਘ ਤਲਵੰਡੀ ਚੌਧਰੀਆਂ ,ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ , ਸੁਖਦੀਪ ਸਿੰਘ ਬੂਲਪੁਰ,ਅਵਤਾਰ ਸਿੰਘ ਹੈਬਤਪੁਰ, ਕੰਵਲਪ੍ਰੀਤ ਸਿੰਘ ਕੌੜਾ, ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਬਲਜੀਤ ਸਿੰਘ ਬੱਬਾ, ਸੁਖਨਿੰਦਰ ਸਿੰਘ ,ਆਦਿ ਅਧਿਆਪਕ ਆਗੂਆਂ ਤੋਂ ਇਲਾਵਾ ਵੱਖ ਵੱਖ ਪੰਜਾਬੀ ਮਾਂ ਬੋਲੀ ਪਿਆਰ ਕਰਨ ਵਾਲੇ ਪ੍ਰੇਮੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ।
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
Previous articleTrudeau facing cold reality after lonely week on world stage
Next articleਉੱਘੇ ਪੰਜਾਬੀ ਸ਼ਾਇਰ ਅਤੇ ਚਿੰਤਕ ਡਾ. ਜਸਵੰਤ ਬੇਗੋਵਾਲ ਨਹੀਂ ਰਹੇ, ਅੰਤਿਮ ਸਸਕਾਰ ਅੱਜ