ਕਪੂਰਥਲਾ, (ਕੌੜਾ)- ਕੱਪੜਾ ਐਸੋਸੀਏਸ਼ਨ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਅਤੇ ਦੁਕਾਨਦਾਰਾਂ ਵੱਲੋਂ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ “ਕੰਵਰ ਇਕਬਾਲ ਸਿੰਘ” ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੀ ਤਿੰਨ ਮੈਂਬਰੀ ਕਮੇਟੀ ਵਿੱਚ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਬੈਸਟ ਵੈਸਟਰਨ ਹੋਟਲ ਵਿੱਚ ਕਰਕੇ ਆਪਣੇ ਵਪਾਰੀ ਭਰਾ ਅਤੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦਾ ਫੁੱਲਾਂ ਦੇ ਗੁਲਦਸਤੇ, ਸਨਮਾਨ ਚਿੰਨ੍ਹ ਅਤੇ ਦੁਸ਼ਾਲੇ ਨਾਲ਼ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੱਪੜਾ ਐਸੋਸੀਏਸ਼ਨ ਕਪੂਰਥਲਾ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਨਰੋਤਮ ਕਲਾਥ ਹਾਉਸ ਤੋਂ ਨਰੋਤਮ ਸ਼ਰਮਾ, ਬੰਬੇ ਕਲਾਥ ਹਾਉਸ ਤੋਂ ਕੁਲਤਾਰ ਸਿੰਘ, ਕਾਲੀਆ ਕਲਾਥ ਹਾਉਸ ਤੋਂ ਨਰੇਸ਼ ਕਾਲੀਆਂ, ਚੋਪੜਾ ਕਲਾਥ ਹਾਉਸ ਤੋਂ ਅਸ਼ੋਕ ਚੋਪੜਾ ਆਦਿ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕੰਵਰ ਇਕਬਾਲ ਸਿੰਘ ਜੀ ਪਿਛਲੇ ਲੰਮੇਂ ਸਮੇਂ ਤੋਂ ਜ਼ਿਲ੍ਹੇ ਦੇ ਦੁਕਾਨਦਾਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਹੋਇਆਂ ਸਰਕਾਰੇ-ਦਰਬਾਰੇ ਅਤੇ ਹੋਰ ਕਈ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਨਿੱਜੀ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਂਦੇ ਆ ਰਹੇ ਹਨ । ਪੰਜਾਬ ਸਰਕਾਰ ਨੇ ਇਨ੍ਹਾਂ ਦੀ ਲੀਡਰਸ਼ਿਪ ਵਾਲੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਇਨ੍ਹਾਂ ਦੇ ਮੋਢਿਆਂ ਤੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਸਾਨੂੰ ਯਕੀਨ ਹੈ ਕਿ ਸਾਡੇ ਕੰਵਰ ਇਕਬਾਲ ਸਿੰਘ ਜੀ ਚੰਡੀਗੜ੍ਹ ਦੇ 26 ਸੈਕਟਰ ਵਿੱਚ ਸਥਿੱਤ ਇਸ ਵੱਕਾਰੀ ਵਿਭਾਗ ਦੇ ਦਫ਼ਤਰ ਵਿੱਚ ਚਾਰਜ ਲੈਣ ਉਪਰੰਤ ਕੁਰਸੀ ਤੇ ਬੈਠ ਕੇ ਪੂਰੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਵਰਗੀਆਂ ਵੱਡ ਅਕਾਰੀ ਸੰਸਥਾਵਾਂ ਨੂੰ ਬਣਦੀਆਂ ਵਿਭਾਗੀ ਸੇਵਾਵਾਂ ਦੇਣਗੇ ।
ਉਨ੍ਹਾਂ ਬੜੇ ਹੀ ਮਾਣ ਨਾਲ ਕਿਹਾ ਕਿ ਕੌਮਾਂਤਰੀ ਸ਼ਾਇਰ ਵਜੋਂ ਪੂਰੀ ਦੁਨੀਆਂ ਵਿੱਚ ਨਾਮਣਾਂ ਖੱਟਣ ਵਾਲੇ ਸਾਡੇ ਵਪਾਰੀ ਭਰਾ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵਿੱਚ ਬੜੀ ਵੱਡੀ ਸੇਵਾ ਮਿਲਣ ਤੇ ਅੱਜ ਅਸੀਂ ਸਨਮਾਨਿਤ ਕਰ ਕੇ ਆਪਣੇਂ ਆਪ ਨੂੰ ਸਨਮਾਨਿਤ ਕਰ ਰਹੇ ਹਾਂ । ਉਪਰੋਕਤ ਆਗੂਆਂ ਤੋਂ ਇਲਾਵਾ ਹੋਰ ਦੁਕਾਨਦਾਰਾਂ ਵਿੱਚ ਸ਼ਾਮਿਲ ਸੰਜੀਵ ਮਰਵਾਹਾ, ਬਰਾਈਡਲ ਗੈਲਰੀ ਤੋਂ ਪੁਸ਼ਪਿੰਦਰ ਸਿੰਘ, ਫਤਹਿਜੀਤ ਸਿੰਘ, ਮਰਵਾਹਾ ਕਲਾਥ ਹਾਉਸ ਤੋਂ ਅੰਮਿਤ ਮਰਵਾਹਾ, ਮਨੋਜ ਚੋਪੜਾ, ਕੁਲਦੀਪ ਜੀ, ਕਰਨ ਮਹੇਸ਼ਵਰੀ, ਗੁਰਮੁੱਖ ਸਿੰਘ, ਸਮੀਰ, ਸੁਮੀਤ ਮੋਗਲਾ, ਲੋਕੇਸ਼ ਕਾਲੀਆਂ, ਪਵਨ ਗਰੋਵਰ, ਰਾਜ ਮਹਾਜਨ, ਪਵਨ ਗੁਪਤਾ, ਸੁਰਿੰਦਰ ਮੋਹਨ ਬਜਾਜ, ਵਿੱਕੀ ਗੁਪਤਾ, ਮੋਹਿਤ ਗਰੋਵਰ ਅਤੇ ਦੀਪਕ ਗਰੋਵਰ ਇਤਿਆਦਿ ਨੇ ਇਸ ਸਨਮਾਨ ਸਮਾਗਮ ਵਿੱਚ ਆਪੋ-ਆਪਣੇ ਵਿਚਾਰ ਪੇਸ਼ ਕੀਤੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly