HOME ਕੰਵਲਜੀਤ ਸਿੰਘ ਡੀ.ਆਈ.ਜੀ, ਬੀ.ਐਸ.ਐਫ ਵੱਲੋਂ ਅਕਾਲ ਜਿੰਮ ਦਾ ਕੀਤਾ ਉਦਘਾਟਨ

ਕੰਵਲਜੀਤ ਸਿੰਘ ਡੀ.ਆਈ.ਜੀ, ਬੀ.ਐਸ.ਐਫ ਵੱਲੋਂ ਅਕਾਲ ਜਿੰਮ ਦਾ ਕੀਤਾ ਉਦਘਾਟਨ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਲੁਧਿਆਣਾ ਦੇ ਪਿੰਡ ਜੰਡਿਆਲੀ (ਕੋਹਾੜਾ) ਵਿਖੇ ਅਕਾਲ ਜਿੰਮ ਦੇ ਉਦਘਾਟਨ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਵਿੱਤਰ ਪਾਠ ਕਰਵਾਇਆ ਗਿਆ । ਪਾਠ ਦੇ ਭੋਗ ਤੋਂ ਬਾਅਦ ਆਈ ਹੋਈ ਸੰਗਤ ਨੂੰ ਲੰਗਰ ਵਰਤਾਇਆ ਗਿਆ। ‘ਅਕਾਲ ਜਿੰਮ’ ਦਾ ਉਦਘਾਟਨ ਕੰਵਲਜੀਤ ਸਿੰਘ ਡੀ.ਆਈ. ਜੀ, ਬੀ.ਐਸ.ਐਫ ਵੱਲੋਂ ਕੀਤਾ ਗਿਆ। ਜਿੰਮ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਉਹਨਾਂ ਨੇ ਇਸ ਜਿੰਮ ਵਿੱਚ ਨਵੀਂ ਤਕਨੋਲਜੀ ਦੀਆਂ ਮਸ਼ੀਨਾਂ ਲਗਾਈਆਂ ਹਨ। ਜਿਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਨੇੜਲੇ ਨੌਜਵਾਨਾਂ ਨੂੰ ਸਰੀਰ ਤੰਦਰੁਸਤ ਰੱਖਣ ਵਿੱਚ ਮਦਦ ਮਿਲੇਗੀ। ਇਸ ਮੌਕੇ ਰਵੀ ਪਰਾਸ਼ਰ, ਦੀਪਕ ਪਰਾਸ਼ਰ, (ਦੋਵੇਂ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਜੱਜ) ਬਾਬਾ ਗੁਰਜੀਤ ਸਿੰਘ,  (ਅੰਤਰਰਾਸ਼ਟਰੀ ਸੂਟਿੰਗ ਕੋਚ), ਸਿਕੰਦਰ ਸਿੰਘ    (ਰੀਜਨਲ ਡਾਇਰੈਕਟਰ, ਬਿਊਰੋ ਆਫ ਸਿਵਲ ਏਵੀਏਸ਼ਨ), ਅਕਾਸ਼ ਦੀਪ ਡਾਇਰੈਕਟਰ (ਰਾਇਲਦੀਪ ਸਿਕਉਰਿਟੀ), ਅਮਰਦੀਪ ਸਿੰਘ, (ਆਰ.ਟੀ.ਓ ਦਫ਼ਤਰ), ਸੰਦੀਪ ਸ਼ਰਮਾ ਅਤੇ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ। ਜਿੰਮ ਦੇ ਮਾਲਕ ਸੁਖਵੰਤ ਸਿੰਘ ਵੱਲੋਂ ਆਏ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁੱਗਾ ਮਾੜੀ ਅਮਲਾਲਾ ਵਿਖੇ ਭੰਡਾਰੇ ਦਾ ਆਯੋਜਨ, ਬਲਿਹਾਰ ਸਿੰਘ ਬੱਲੀ ਵੱਲੋਂ ਲੰਗਰ ਸੇਵਾ ਲਈ 5100 ਰੁਪਏ ਭੇਟ
Next articleਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ