(ਸਮਾਜ ਵੀਕਲੀ)
ਸੋਚ ਸਮਝ ਕੇ ਵਿਆਵਣ ਮਾਪੇ,
ਜਾਣਕਾਰੀ ਜਰੂਰੀ ਏ
ਪੈ ਜਾਂਦੀ ਨਹੀਂ ਫੇਰ ਤਾਂ ਮਾਏ,
ਵਿੱਚ ਦਿਲਾਂ ਦੇ ਦੂਰੀ ਏ
ਖੋਹ ਲਿਆ ਵੀਰਾ ਢੋਲ ਮੇਰੇ ਨੇ,੨
ਮੇਰੀ ਹਾਏ ਅਜ਼ਾਦੀ ਨੂੰ
ਹੋਸ਼ ਨਾ ਰਹਿੰਦੀ ਖੁਦ ਦੀ ਬਾਬਲ
ਮੇਰੇ ਕੰਤ ਸ਼ਰਾਬੀ ਨੂੰ
ਨਿੱਕੇ ਨਿੱਕੇ ਖੇਡਣ ਬੱਚੇ,
ਕੌਣ ਸੁਣੇ ਫੇਰ ਧੀਆਂ ਦੀ
ਮਰਜ਼ੀ ਚਲਦੀ ਉਸ ਘਰ ਉੱਤੇ,
ਚੌਧਰ ਕਰਦੇ ਜੀਆਂ ਦੀ
ਚਤੁਰ ਸਿਆਣਪ ਡੋਬੇ ਕਹਿਲੋ,੨
ਘਰ ਦੀ ਕਾਮਯਾਬੀ ਨੂੰ
ਹੋਸ਼ ਨਾ ਰਹਿੰਦੀ ਖੁਦ ਦੀ ਬਾਬਲ
ਮੇਰੇ ਕੰਤ ਸ਼ਰਾਬੀ ਨੂੰ
ਜੇ ਵਿਚੋਲਣ ਤੇ ਵਿਚੋਲਾ,
ਪਹਿਲਾਂ ਪੜ੍ਹਦੇ ਪਾਉਂਦੇ ਨਾ
ਪਾਲ਼ੀ ਲਾਡਾਂ ਸੰਗ ਧੀ ਮਾਪੇ
ਐਸੇ ਘਰ ਵਿਆਉਂਦੇ ਨਾ
ਕਾਲ਼ਾ ਹੋਇਆ ਸੱਸ ਵੀ ਹਸਦੀ,੨
ਵੇਖਕੇ ਰੰਗ ਗੁਲਾਬੀ ਨੂੰ
ਹੋਸ਼ ਨਾ ਰਹਿੰਦੀ ਖੁਦ ਦੀ ਬਾਬਲ,
ਮੇਰੇ ਕੰਤ ਸ਼ਰਾਬੀ ਨੂੰ
ਪਿੰਡ ਹੰਸਾਲੇ ਮਾਰੀਂ ਗੇੜਾ
ਵੀਰਾ ਸ਼ਾਮੀ ਆ ਜਾਵੀਂ
ਮੇਰੀ ਤਾਂ ਨੀ ਮੰਨਦਾ ਚੰਦਰਾ,
ਤੂੰਹੀਂ ਆ ਸਮਝਾ ਜਾਵੀਂ
ਢੋਲ ਕਿਤੇ ਨਾ ਹੋਜੇ ਔਖਾ,੨
ਨਾਲ਼ ਲਿਆਵੀਂ ਭਾਬੀ ਨੂੰ
ਹੋਸ਼ ਨਾ ਰਹਿੰਦੀ ਖੁਦ ਦੀ ਬਾਬਲ,
ਮੇਰੇ ਕੰਤ ਸ਼ਰਾਬੀ ਨੂੰ
ਧੰਨਾ ਧਾਲੀਵਾਲ
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly