ਕਨਿਸ਼ ਹਸਪਤਾਲ ਅੱਪਰਾ ਵਿਖੇ ਮੁਫਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ

ਫਿਲੌਰ/ ਅੱਪਰਾ (ਸਮਾਜ ਵੀਕਲੀ) (ਜੱਸੀ) -ਸਥਾਨਕ ਅੱਪਰਾ ਤੋਂ ਨਗਰ ਮੁੱਖ ਮਾਰਗ ‘ਤੇ ਸੀਕੋ ਰਿਜ਼ਾਰਟ ਦੇ ਨੇੜੇ ਸਥਿਤ ਕਨਿਸ਼ ਹਸਪਤਾਲ ਅੱਪਰਾ ਵਿਖੇ ਐੱਨ. ਐੱਚ ਐੱਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਏ. ਐੱਸ. ਆਈ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਕੀਤਾ | ਇਸ ਮੌਕੇ ਬੋਲਦਿਆਂ ਸ. ਮੁਲਤਾਨੀ ਨੇ ਕਿਹਾ ਹਰ ਡਾਕਟਰ ਸਾਹਿਬਾਨ ਨੂੰ  ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਕਿ ਲੋਕ ਸਹਿਤ ਪ੍ਰਤੀ ਜਾਗਰੂਕ ਹੋ ਸਕਣ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਡਾ. ਕਨਿਸ਼ ਨੇ ਦੱਸਿਆ ਕਿ ਇਸ ਮੌਕੇ ਬਲੱਡ ਪ੍ਰੈੱਸ਼ਰ, ਸ਼ੂਗਰ, ਨਿਊਰੋਪੈਥੀ ਤੇ ਈ. ਸੀ. ਜੀ ਦੇ 105 ਮਰੀਜਜ਼ਾਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਗਏ ਤੇ ਫਰੀ ਦਵਾਈਆਂ ਦਿੱਤੀਆਂ ਗਈਆਂ | ਡਾ. ਕਨਿਸ਼ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ ਤਾਂ ਕਿ ਆਮ ਲੋਕ ਇਨਾਂ ਕੈਂਪ ਦਾ ਲਾਭ ਉਠਾ ਸਕਣ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦਾ ਐਲਾਨ
Next articleSAMAJ WEEKLY = 11/06/2024