ਕੰਗਣਾ ਰਨਾਉਤ ਨੇ “ਐਮਰਜੈਂਸੀ” ਫਿਲਮ ਸਿਰਫ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਬਣਾਈ,ਇਸ ਨੂੰ ਸੈਂਸਰ ਕਰੇ ਬੈਨ – ਕਿਸਾਨ ਆਗੂ ਸੁੱਖ ਗਿੱਲ ਮੋਗਾ

ਧਰਮਕੋਟ (ਸਮਾਜ ਵੀਕਲੀ)  ( ਚੰਦੀ )– ਸਮੇਂ-ਸਮੇਂ ਤੇ ਸਿੱਖਾਂ ਅਤੇ ਕਿਸਾਨਾਂ ਖਿਲਾਫ ਜਹਿਰ ਉਗਲਣ ਵਾਲੀ ਹਿਮਾਚਲ ਤੋਂ ਨਵੀਂ ਬਣੀ ਮੈਂਬਰਪਾਰਲੀਮੈਂਟ ਅਤੇ ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਨਾਉਤ ਨੇ “ਐਮਰਜੈਂਸੀ” ਫਿਲਮ ਸਿਰਫ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਬਣਾਈ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਕਿਸਾਨ ਆਗੂ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ,ਉਹਨਾਂ ਕਿਹਾ ਕੇ ਦੁਨੀਆਂ ਤੇ ਸਿੱਖ ਚਾਹੇ 2% ਹਨ ਪਰ ਜਿੱਥੇ ਕਿਤੇ,ਹੜ,ਤੂਫਾਨ,ਆਫਤ ਜਾਂ ਫਿਰ ਐਮਰਜੈਂਸੀ ਜਿਹੇ ਹਾਲਾਤ ਬਣਦੇ ਹਨ ਤਾਂ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ 20 ਰੁਪੈ ਦਾ ਚਲਾਇਆ ਹੋਇਆ ਲੰਗਰ ਲੈਕੇ ਸਿੱਖ ਹੀ ਪਹੁੰਚਦੇ ਹਨ,ਜੇ ਕਿਸੇ ਵੀ ਕੌਮ ਤੇ ਜੁਲਮ ਜਾਂ ਤਛੱਦਦ ਹੁੰਦਾ ਹੈ ਤਾਂ ਸਿੰਘ ਜੁਲਮ ਦੇ ਖਿਲਾਫ ਸਭ ਤੋਂ ਪਹਿਲਾਂ ਹਿੱਕ ਡਾਹ ਕੇ ਖੜਦੇ ਹਨ,ਸਾਡੇ ਹੱਕਾਂ ਖਾਤਰ ਖੰਡੇ ਖੜਕਾਉਣ ਵਾਲੀ ਕੌਮ ਨੂੰ ਬਦਨਾਮ ਕਰਨ ਲਈ ਕੰਗਣਾ ਰਨਾਉਤ ਨੇ “ਐਮਰਜੈਂਸੀ”ਫਿਲਮ ਬਣਾਈ ਹੈ,ਇਸ ਸਮੇਂ ਬੀਜੇਪੀ ਦੀ ਐਮ.ਪੀ ਹੋਣ ਦੇ ਬਾਵਯੂਦ ਵੀ ਕਾਂਗਰਸ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਤੇ ਫਿਲਮ ਬਣਾਉਣਾ ਜਾਂ ਉਸ ਤੇ ਪੈਸਾ ਲਾਉਣਾ ਕੀ ਇਹ ਸਿੱਖਾਂ ਖਿਲਾਫ ਜਾਣਬੁੱਝ ਜਹਿਰ ਉਗਲਣ ਵਾਲੀ ਗੱਲ ਨਹੀਂ ਹੈ,ਸੁੱਖ ਗਿੱਲ ਮੋਗਾ ਨੇ ਸੈਂਸਰ ਬੋਰਡ ਤੋਂ ਸਪੈਸ਼ਲ ਤੌਰ ਤੇ ਮੰਗ ਕੀਤੀ ਹੈ ਕੇ ਸਿੱਖਾਂ ਦੀ ਧਾਰਮਿਕ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਐਮਰਜੈਂਸੀ ਫਿਲਮ ਬਿੱਲਕੁਲ ਬੈਨ ਕਰਨੀ ਚਾਹੀਦੀ ਹੈ,ਉਹਨਾਂ ਕਿਹਾ ਕੇ ਇਸ ਸਬੰਧੀ ਉਹ ਸੈਂਸਰਬੋਰਡ ਨੂੰ ਲਿਖਤੀ ਚਿੱਠੀ ਵੀ ਕੱਡਣਗੇ ਅਤੇ ਐਮਰਜੈਂਸੀ ਫਿਲਮ ਨੂੰ ਜਲਦ ਬੈਨ ਕਰਨ ਦੀ ਮੰਗ ਵੀ ਕਰਨਗੇ,ਇਸ ਮੌਕੇ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਬਾਪੂ ਗੁਰਚਰਨ ਸਿੰਘ,ਗੁਰਦੀਪ ਸਿੰਘ ਬਠਿੰਡਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ,ਪਰਵਿੰਦਰ ਸਿੰਘ ਗਿੱਲ ਯੂਥ ਕਿਸਾਨ ਆਗੂ,ਬਲਵਿੰਦਰ ਸਿੰਘ,ਸੁਖਮੰਦਰ ਸਿੰਘ ਮਿਸ਼ਰੀਵਾਲਾ,ਤਰਨਜੀਤ ਸਿੰਘ ਕਰਮੂੰਵਾਲਾ,ਲੱਖਾ ਦਾਨੇਵਾਲਾ,ਮਲਕੀਤ ਸਿੰਘ ਸਰਪੰਚ ਸ਼ਾਹਕੋਟ,ਰਿੰਕੂ ਸਿੱਧੂ ਮੋਹਾਲੀ,ਗੋਰਾ ਤਖਾਨਬੱਧ,ਧੰਨਾਂ ਜੱਟ ਨਕੋਦਰ,ਕਾਲਾ ਮੋਹਾਲੀ,ਭਾਊ,ਪੱਪੀ ਖਰੜ ਅਤੇ ਬੀਬੀ ਜਸਬੀਰ ਕੌਰ ਨੇ ਸਾਥੀਆਂ ਸਮੇਤ ਹਾਜਰੀ ਭਰੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਸੀਤਾਂ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ 5 ਮਹੀਨੇ ਪਹਿਲਾ ਗਿਆ ਸੀ ਅਮਰੀਕਾ
Next article“ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਨੀਤੀ ਲੋਕ ਵਿਰੋਧੀ: ਡਾ: ਗਾਂਧੀ”