(ਸਮਾਜ ਵੀਕਲੀ)
ਹੋਰਾਂ ਨੂੰ ਉਂਗਲਾਂ ਤੇ ਨਚਾਈ ਜਾਨੇ ਆਂ।
ਬਲਦੀ ਤੇ ਤੇਲ ਅਸਾਂ ਪਾਈ ਜਾਨੇ ਆਂ।
ਮਤਲਬ ਕੱਢ ਕੇ ਪਰਾਂ ਹੋਈ ਜਾਨੇ ਆਂ।
ਹੋਰਾਂ ਨੂੰ ਲੜਾ ਕੇ ਖ਼ੁਸ਼ ਹੋਈ ਜਾਨੇ ਆਂ।
ਨਿੰਦਾ ਚੁਗਲੀ ਦੇ ਰਾਹ ਤੁਰੇ ਜਾਨੇ ਆਂ।
ਛਲ ਕਪਟ ਕਰ ਹੱਕ ਮਾਰੀ ਜਾਨੇ ਆਂ।
ਪੁੰਨ ਤਿਆਗ ਪਾਪ ਕਮਾਈ ਜਾਨੇ ਆਂ।
ਲੋਭ ਵੱਸ ਈਮਾਨ ਗਿਰਾਈ ਜਾਨੇ ਆਂ।
ਕ੍ਰੋਧੀ ਹੋ ਕੇ ਅੱਗ ਵਰਸਾਈ ਜਾਨੇ ਆਂ।
ਕਾਮ ਵੱਸ ਗਲ ਫਾਹੀ ਪਾਈ ਜਾਨੇ ਆਂ।
ਅਹੰਕਾਰ ਵੱਸ ਸੱਚ ਭੁਲਾਈ ਜਾਨੇ ਆਂ।
ਅਮੁੱਲ ਮਨ ਠੇਸ ਪਹੁੰਚਾਈ ਜਾਨੇ ਆਂ।
ਮਨ ਖੋਟ ਚਿਹਰਾ ਚਮਕਾਈ ਜਾਨੇ ਆਂ।
ਧੋਖੇ ਦੀ ਜਿੱਤ ਖ਼ੁਸ਼ੀ ਮਨਾਈ ਜਾਨੇ ਆਂ।
ਸੱਚ ਜਾਣਦੇ ਵੀ ਅੱਖਾਂ ਮੀਟੀ ਜਾਨੇ ਆਂ।
ਮੌਤ ਝੂਠ ਜਿਉਣਾਂ ਸੱਚ ਮੰਨੀ ਜਾਨੇ ਆਂ।
ਇਕਬਾਲ ਸੱਦਾ ਆਉਂਦਾ ਤੁਰ ਜਾਨੇ ਆਂ।
ਅਮੁੱਲ ਜਨਮ ਗਵਾ ਪਛਤਾਈ ਜਾਨੇ ਆਂ।
ਇਕਬਾਲ ਸਿੰਘ ਪੁੜੈਣ
8872897500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly