ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋੜਵੰਦ ਸਕੂਲੀ ਵਿਦਿਆਰਥਣ ਨੂੰ ਸਾਈਕਲ ਭੇਂਟ

(ਸਮਾਜ ਵੀਕਲੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਲਮਾਂ ਦੇ ਰੰਗ ਸਾਹਿਤ ਸਭਾ ਰਜਿ: ਫ਼ਰੀਦਕੋਟ ਵੱਲੋਂ ਸਮਾਜ ਸੇਵਾ ਪ੍ਰਤੀ ਜਿੰਮੇਵਾਰੀ ਨਿਭਾਉਂਦੇ ਹੋਏ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦਸਵੰਧ ਦੇ ਰੂਪ ਵਿੱਚ ਪੈਸੇ ਇਕੱਠੇ ਕਰਕੇ ਇੱਕ ਗਰੀਬ ਲੋੜਵੰਦ ਸਕੂਲ ਵਿਦਿਆਰਥਣ ਦੀ ਸਕੂਲ ਜਾਣ ਦੀ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਹੋਏ , ਸਾਈਕਲ ਦੇ ਕੇ ਮੱਦਦ ਕੀਤੀ। ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਮੇਂ-ਸਮੇਂ ‘ਤੇ ਸਾਹਿਤ ਦੇ ਨਾਲ ਨਾਲ ,ਅਨੇਕਾਂ ਹੋਰ ਵੀ ਵਧੀਆ ਉਪਰਾਲੇ ਕੀਤੇ ਜਾਂਦੇ ਹਨ।

ਇਨ੍ਹਾਂ ਉਪਰਾਲਿਆਂ ਤਹਿਤ ਸਭਾ ਵੱਲੋਂ ਸਮਾਜ ਸੇਵਾ ਦੇ ਕਾਰਜ ਸ਼ਰਧਾਂ ਭਾਵਨਾ ਨਾਲ ਕੀਤੇ ਜਾਂਦੇ ਹਨ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਸਿੰਘ ਬੇਦੀ, ਸਕੱਤਰ ਰਾਜ ਗਿੱਲ ਭਾਣਾ, ਸਹਾਇਕ ਸਕੱਤਰ ਸੁਖਵੀਰ ਬਾਬਾ, ਕਾਰਜਕਾਰੀ ਪ੍ਰੈਸ ਸਕੱਤਰ ਵਤਨਵੀਰ ਵਤਨ, ਪੱਤਰਕਾਰ ਲਖਵਿੰਦਰ ਹਾਲੀ ,ਸਕਿਓਰਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਅਸੀਸ਼ ਕੁਮਾਰ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਮਰਹੂਮ ਗਾਇਕ ‘ਸਿੱਧੂ ਮੂਸੇਆਲੇ’ ਦਾ ਗੜਕਾ ਜਿਉਂ ਦਾ ਤਿਉਂ