ਕਲ਼ਮ ਦਾ ਧਨੀ

(ਸਮਾਜ ਵੀਕਲੀ)
ਗਿਣੇ ਨਹੀਂਓ ਜਾਂਦੇ ਲਿਖੇ, ਗੀਤ ਪ੍ਰਸੰਗ ਜੀਹਦੇ
ਸ਼ਾਇਰੀ ਦੇ ਮੈਦਾਨ ਚ ਮਹਾਨ ਕੰਮ ਕੀਤਾ ਬਈ
ਜਿਹੜਾ ਸੁਘੜ ਸੁਜਾਨ ਅਤੇ ਕਲ਼ਮ ਦਾ ਧਨੀ ਪੂਰਾ
ਯਾਰਾਂ ਦੇ ਏ ਯਾਰ ਦਿਆਲਪੁਰੇ ਵਾਲਾ ਗੀਤਾ ਬਈ
ਸਿੱਖ ਇਤਿਹਾਸ ਉਹਨੇ ਪੜ੍ਹਿਆ ਹੀ ਨਹੀਂ ਸਗੋਂ
ਪਿਆਰ ਸਤਿਕਾਰ ਨਾਲ, ਘੁੱਟਾਂ ਬਾਟੀ ਪੀਤਾ ਬਈ
ਜੋ ਮਿਣ ਸਕੇ ਉਹਦੀਆਂ ਮੁਹੱਬਤਾਂ ਦੀ ਮਿਣਤੀ ਨੂੰ
ਦੁਨੀਆਂ ਤੇ ਬਣਿਆ ਨਾ ਐਹੋ ਜਿਹਾ ਫੀਤਾ ਬਈ
ਚੁੱਪ ਵੱਟੀ ਰੱਖਦਾ ਏ ਅੰਦਰੋਂ ਗੰਭੀਰ ਬੜਾ
ਦੋਸਤਾਂ ਦੀ ਦੋਸਤੀ ਨੂੰ ਪਿਆਰ ਨਾਲ ਸੀਤਾ ਬਈ
ਸਾਈਡ,ਸੱਭਿਆਚਾਰੀ ਗੀਤ ਲਿਖੇ ਨੇ ਮੁਹੱਬਤਾਂ ਦੇ
ਢਾਡੀਆਂ ਤੇ ਗਾਇਕਾਂ, ਉਹਦੇ ਗੀਤਾਂ ਨੂੰ ਹੈ ਗਾ ਲਿਆ
ਦੀਨੇ ਪਿੰਡ ਵਾਲਾ ਫ਼ੌਜੀ ਵੀ, ਦੀਵਾਨਾ ਹੋਇਆ ਫਿਰੇ ਉਹਦਾ
ਦਿਆਲਪੁਰੇ ਭਾਈਕੇ ਜਦੋਂ ਦਾ ਗੇੜਾ ਲਾ ਲਿਆ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
95011-27033
Previous articleਕੌਫ਼ੀ ਵਿਦ ਜਸਪਾਲ ਮਾਨਖੇੜਾ
Next articleਬੁੱਧ ਚਿੰਤਨ