(ਸਮਾਜ ਵੀਕਲੀ)
ਦੁੱਧ ਦਾ ਉਬਾਲ ਹੈ ਜਵਾਨੀ ਛਿੰਦੀ ਏ
ਰੱਖ ਲਈ ਜਵਾਨੀ ਨੂੰ ਬਚਾ ਕੇ ਜੱਗ ਤੋਂ
ਅੱਖਾਂ ਗੱਡੀ ਖੜ੍ਹੇ ਨੇ ਸ਼ਿਕਾਰੀ ਮੋੜਾਂ ਤੇ
ਰੱਖੀ ਇੱਜ਼ਤ ਬਚਾ ਕੇ ਲੰਡੂਆਂ ਦੇ ਵੱਗ ਤੋਂ
ਮਿੱਟੀ ਚ ਮਿਲਾ ਨਾ ਦਈਂ ਨਾਂ ਬੱਚੀਏ
ਦਈਂ ਇੱਜ਼ਤ ਚੁਰਾਹੇ ਨਾ ਖਿਲਾਰ ਨੀ
ਮਾਪਿਆਂ ਦੇ ਮੂੰਹ ਤੇ ਕਾਲਖ਼ ਨਾ ਥੋਪਦੀ
ਮੰਨਿਆ ਤੂੰ ਹੋਗੀ ਮੁਟਿਆਰ ਨੀੰ
ਰੱਖੀ ਸੰਸਕਾਰ ਪੱਲੇ ਬੰਨ੍ਹ ਕੇ
ਭੈਣ ਕਿਤੇ ਹੀਰ ਦੀ ਕਹਾਈ ਨਾ
ਚਾਵਾਂ ਲਾਡਾਂ ਨਾਲ ਤੈਨੂੰ ਪਾਲਿਆ
ਘੁੱਟ ਵੇਖੀ ਜ਼ਹਿਰ ਦੇ ਪਿਆਈ ਨਾ
ਸਿਰ ਉੱਚਾ ਕਰ ਵੀਰ ਤੇਰੇ ਤਰਦੇ
ਅਣਖਾਂ ਤੇ ਕਰਦੀ ਨਾ ਵਾਰ ਨੀ
ਮਾਪਿਆਂ ਦੇ ਮੂੰਹ ਤੇ ਕਾਲਖ਼ ਨਾ ਥੋਪਦੀ
ਮੰਨਿਆ ਤੂੰ ਹੋਗੀ ਮੁਟਿਆਰ ਨੀਂ
ਸਾਡੀ ਤੂੰ ਸ਼ਰਾਫਤ ਦਾ ਬੱਚੀਏ
ਫ਼ਾਇਦਾ ਆਪਣੀ ਆਜ਼ਾਦੀ ਦਾ ਉਠਾਈਂ ਨਾ
ਰੱਬ ਜਿੱਡਾ ਤੇਰੇ ਉੱਤੇ ਮਾਣ ਬੱਚੀਏ
ਟਾਇਮ ਪਾਰਕ ਦੇ ਸਿਨਮੇ ਬਿਤਾਈ ਨਾ
ਫਿਰਦੀ ਹੈ ਧੀ ਥੋਡੀ ਚੰਨ ਚਾੜ੍ਹ ਦੀ
ਕਿਤੇ ਦੇਣ ਨਾ ਸ਼ਰੀਕ ਮਿਹਣਾ ਮਾਰ ਨੀਂ
ਮਾਪਿਆਂ ਦੇ ਮੂੰਹ ਤੇ ਕਾਲਖ਼ ਨਾ ਥੋਪਦੀ
ਮੰਨਿਆ ਤੂੰ ਹੋਗੀ ਮੁਟਿਆਰ ਨੀ
ਜਿਉਂਦੇ ਜੀਅ ਮਾਪਿਆਂ ਨੂੰ ਮਾਰ ਜਾਂਦੀਆਂ
ਧੀਏ ਧੀਆਂ ਬਦਨਾਮੀ ਜੋ ਕਰਾਉਂਦੀਆਂ
ਵੀਰਪਾਲ ਮਾਣ ਜੱਗ ਕਰਦਾ
ਧੀਆਂ ਪੜ੍ਹ ਲਿਖ ਨਾਮ ਜੋ ਕਮਾਉਂਦੀਆਂ
ਬੇਦਾਗ ਰੱਖ ਬਾਬਲੇ ਦੀ ਪੱਗ ਨੂੰ
ਧੀਆਂ ਜਾਂਦੀਆਂ ਨੇ ਕੁੱਲਾ ਉਹ ਸਵਾਰ ਨੀ
ਮਾਪਿਆਂ ਦੇ ਮੂੰਹ ਤੇ ਕਾਲਖ਼ ਨਾ ਥੋਪਦੀ
ਮੰਨਿਆ ਤੂੰ ਹੋਗੀ ਮੁਟਿਆਰ ਨੀ
ਵੀਰਪਾਲ ਕੌਰ ਭੱਠਲ