ਕਡਿਆਲ ਦਾ ਘਾਟਾ ਕਦੇ ਪੂਰਾ ਨਹੀ ਹੋ ਸਕਦਾ- ਫੁਰਮਾਨ ਸਿੰਘ ਸੰਧੂ

ਜਲੰਧਰ,(ਸਮਾਜ ਵੀਕਲੀ)  – ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਾਰੇ ਹੀ ਅਹੁਦੇਦਾਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਫਾਦਾਰ ਜੁਝਾਰੂ ਸਾਥੀ ਪਰਮਜੀਤ ਸਿੰਘ ਪੰਮਾ ਕੰਡਿਆਲ ਦਿਮਾਗ ਦੀ ਨਸ ਫ਼ਟਣ ਕਾਰਨ ਅਚਾਨਕ ਸਦੀਵੀ ਵਿਛੋੜਾ ਦੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ  ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਬਹੁਤ ਹੀ ਹੋਣਹਾਰ ਵਰਕਰ ਸਰਦਾਰ ਪਰਮਜੀਤ ਸਿੰਘ ਉਰਫ ਪੰਮਾ ਪਿੰਡ ਕੰਡਿਆਲ ਜੋ ਕਿ ਆਪਣੇ ਵਿੱਚ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸਾਥੀ ਕੰਡਿਆਲ ਆਪਣੇ ਪਿੱਛੇ ਪਰਿਵਾਰ ਅਤੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਇਸ ਫਾਨੀ ਸੰਸਾਰ  ਤੋਂ ਚਲੇ ਗਏ ਹਨ।  ਅਚਾਨਕ ਦਿਮਾਗ ਦੀ ਨਸ ਫ਼ਟਣ ਕਾਰਨ ਉਨ੍ਹਾਂ ਨੂੰ ਬਠਿੰਡਾ ਇਮੇਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ  ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ । ਇਸ ਦੁਖ ਦੀ ਘੜੀ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਅਤੇ ਪੂਰੀ ਜਥੇਬੰਦੀ ਵੱਲੋਂ ਸਾਥੀ  ਕੰਡਿਆਲ ਦੇ ਪਰਿਵਾਰ  ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਤਹਿਸੀਲ ਪ੍ਰਧਾਨ ਸਰਜੀਤ ਸਿੰਘ ਰੰਧਾਵਾ ਅਤੇ ਇਕਾਈ ਪ੍ਰਧਾਨ ਬੂਟਾ ਸਿੰਘ ਕੰਨੀਆਂ ਕਲਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜੁਝਾਰੂ ਸਾਥੀ ਨੂੰ ਸਰਧਾਂਜਲੀ ਭੇਂਟ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਸਭਾ ਚੋਣਾਂ ਉਪਰੰਤ ਸ੍ਰੀ ਰਜਿੰਦਰ ਸੰਧੂ ਫਿਲੌਰ ਕਾਂਗਰਸ ਦੇ ਇੱਕ ਵੱਡੇ ਤੇ ਲੋਕਪਿ੍ਯ ਚਿਹਰੇ ਵਜੋਂ ਉੱਭਰੇ
Next articleराबर्ट्सगंज लोकसभा चुनाव – एक अनुभव