ਕਾਬੁਲ (ਸਮਾਜ ਵੀਕਲੀ): ਤਾਲਿਬਾਨ ਦੇ ਬੁਲਾਰੇ ਮੁਤਾਬਕ ਕਾਬੁਲ ਦੀ ਇਕ ਮਸਜਿਦ ਦੇ ਗੇਟ ਉਤੇ ਹੋਏ ਬੰਬ ਧਮਾਕੇ ਵਿਚ ਕਈ ਨਾਗਰਿਕ ਮਾਰੇ ਗਏ ਹਨ। ਬੰਬ ਨਾਲ ਕਾਬੁਲ ਦੀ ਈਦਗਾਹ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਦੀ ਮਾਂ ਦੀ ਯਾਦ ਵਿਚ ਕੁਝ ਰਸਮਾਂ ਕੀਤੀਆਂ ਜਾ ਰਹੀਆਂ ਸਨ। ਕਾਬੁਲ ਦੇ ਇਕ ਹਸਪਤਾਲ ਮੁਤਾਬਕ ਹੁਣ ਤੱਕ ਚਾਰ ਫੱਟੜ ਉਨ੍ਹਾਂ ਕੋਲ ਆਏ ਹਨ।
ਮਸਜਿਦ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਤਾਲਿਬਾਨ ਨੇ ਘੇਰ ਲਿਆ ਹੈ ਤੇ ਸੁਰੱਖਿਆ ਕਰੜੀ ਕੀਤੀ ਗਈ ਹੈ। ਹਾਲੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਅਗਸਤ ਦੇ ਅੱਧ ਤੋਂ ਜਦ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ, ਇਸਲਾਮਿਕ ਸਟੇਟ ਦੇ ਹਮਲੇ ਵਧ ਗਏ ਹਨ। ਆਈਐੱਸ ਦੀ ਨਾਂਗਰਹਾਰ ਸੂਬੇ ਵਿਚ ਕਾਫ਼ੀ ਮੌਜੂਦਗੀ ਹੈ ਤੇ ਉਹ ਤਾਲਿਬਾਨ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਕਾਬੁਲ ਵਿਚ ਹਾਲੇ ਤੱਕ ਐਨੇ ਹਮਲੇ ਨਹੀਂ ਸਨ ਹੋਏ ਪਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਸਲਾਮਿਕ ਸਟੇਟ ਦੇ ਹਮਲੇ ਕਾਫ਼ੀ ਵਧ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly