ਕਬੱਡੀ ਜਗਤ ਦਾ ਮਾਣਮੱਤਾ ਖਿਡਾਰੀ ਸੀ ਬਖਤਾਵਰ ਸਿੰਘ ਤਾਰੀ

ਅੱਜ ਭੋਗ ਤੇ ਵਿਸ਼ੇਸ਼

(ਸਮਾਜ ਵੀਕਲੀ) ਇੰਟਰਨੈਸ਼ਨਲ ਕਬੱਡੀ ਖਿਡਾਰੀ ਬਖਤਾਵਰ ਸਿੰਘ ਤਾਰੀ ਸੰਖੇਪ ਬਿਮਾਰੀ ਮਗਰੋਂ ਆਖਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਤਾਰੀ ਆਪਣੇ ਪਰਿਵਾਰ ਅਤੇ ਕਬੱਡੀ ਪ੍ਰੇਮੀਆਂ ਲਈ ਅਭੁੱਲ ਯਾਦਾਂ ਛੱਡ ਗਿਆ। ਮੈਨੂੰ ਯਾਦ ਹੈ ਜਦੋਂ ਵੀ ਪੰਜਾਬ ਦੇ ਕਿਸੇ ਪਿੰਡ ਵਿਚ ਕਬੱਡੀ ਟੂਰਨਾਮੈਂਟ ਹੁੰਦਾ ਤਾਂ ਗਰਾਊਂਡ ਵਿਚ ਲੱਗੇ ਸਪੀਕਰਾਂ ਵਿਚੋਂ ਇਕ ਅਵਾਜ਼ ਗੂੰਜਦੀ ,ਆ ਗਿਆ ਤਾਰੀ, ਓ ਛਾ ਗਿਆ ਤਾਰੀ , ਬਚ ਕੇ ਨਹੀਂ ਜਾਣ ਦਿੱਤਾ, ਮਾਰ ਲਿਆ ਜੱਫਾ ਤੇ ਨੰਬਰ ਤਾਰੀ ਦਾ। ਵੱਡੇ ਵੱਡੇ ਖਿਡਾਰੀਆਂ ਨੂੰ ਚਿਤ ਕਰਨ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਖਤਾਵਰ ਸਿੰਘ ਤਾਰੀ ਨੂੰ ਹੋਣੀ ਨੇ ਅਜਿਹਾ ਜੱਫਾ ਮਾਰਿਆ ਕਿ ਤਾਰੀ ਹੈ ਤੋ ਸੀ ਹੋ ਗਿਆ । ਤਾਰੀ ਕਬੱਡੀ ਜਗਤ ਦਾ ਉਹ ਧਰੂ ਤਾਰਾ ਬਣ ਗਿਆ ਜੋ ਸਦੀਵੀ ਚੇਤਿਆਂ ਵਿਚ ਵਸਿਆ ਚਮਕਦਾ ਰਹੇਗਾ। ਮਾਓ ਸਾਹਿਬ ਦੀ ਧਰਤੀ ਦੇ ਪਿੰਡ ਮੀਆਂਵਾਲ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਢਿੱਲੋਂ ਦੇ ਘਰ 25/11/1967 ਨੂੰ ਜਨਮੇ ਬਖਤਾਵਰ ਸਿੰਘ ਨੇ ਚੜਦੀ ਉਮਰੇ ਮੈਟ੍ਰਿਕ ਕਰਦਿਆਂ ਕਬੱਡੀ ਬੀਟ ਖੇਡਦੇ ਹੋਏ ਪੰਜਾਬ ਦੀ ਮਾਂ ਖੇਡ , ਕਬੱਡੀ ਓਪਨ ਵਿਚ ਅਜਿਹਾ ਪ੍ਰਦਰਸ਼ਨ ਕੀਤਾ ਤਾ ਲੋਕਾਂ ਦੀ ਜ਼ੁਬਾਨ ਤੇ ਤਾਰੀ ਤਾਰੀ ਉੱਕਰਿਆ ਗਿਆ ਸੰਨ 1987 ਵਿਚ ਪਿੰਡ ਸਾਧ ਪੁਰ ਵਿਖੇ ਓਪਨ ਕਬੱਡੀ ਵਿੱਚ ਤਾਰੀ ਨੇ ਅਜਿਹੀ ਬੱਲੇ ਬੱਲੇ ਕਰਵਾਈ ਕਿ ਕੋਚ ਸੰਤੋਖ ਸਿੰਘ ਰੰਧਾਵਾ ਦੁਆਰਾ ਸੰਨ 1989 ਵਿਚ ਤਾਰੀ ਨੂੰ ਇੰਗਲੈਂਡ ਕਬੱਡੀ ਟੂਰਨਾਮੈਂਟ ਖੇਡਣ ਲਈ ਟੀਮ ਵਿਚ ਚੁਣ ਲਿਆ 1990 ਲੁਧਿਆਣਾ ਯੁਨੀਵਰਸਿਟੀ ਵਿਚ ਕੋਚ ਸਰਦੂਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਤਾਰੀ ਵਲੋਂ ਕਬੱਡੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੇ ਮੂੰਹ ਵਿਚ ਉਂਗਲਾਂ ਪੁਵਾ ਦਿਤੀਆਂ। ਬਖਤਾਵਰ ਸਿੰਘ ਤਾਰੀ ਨੇ ਹਮੇਸ਼ਾ ਕਬੱਡੀ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਉਸ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਕਦੇ ਪੈਸੇ ਨਾਲ ਨਹੀਂ ਤੋਲਿਆ 1984 ਤੋਂ 1995 ਤੱਕ ਤਾਰੀ ਨੇ  ਸੁਖਵਿੰਦਰ ਸਿੰਘ ਗਾਧਰਾ, ਬੋਲਾਂ ਪੱਤਣ, ਮੇਜਰ ਗਾਖਲ, ਬਿੰਦਰ ਫਿਰੋਜਪੁਰੀਆ, ਹਰਜੀਤ ਬਰਾੜ, ਗੁਰਜੀਤ ਖਾਲੂ, ਆਦਿ ਨਾਮ ਵਰ ਕਬੱਡੀ ਖਿਡਾਰੀਆਂ ਨਾਲ ਖੇਡਦਿਆਂ,ਦੇਸ਼ ਵਿਦੇਸ਼ ਵਿਚ ਕਬੱਡੀ ਦੀ ਧੱਕ ਪਾਈ ਰੱਖੀ। ਪਰ ਅੰਤ ਕਬੱਡੀ ਦਾ ਇੰਟਰਨੈਸ਼ਨਲ ਮਾਨ ਮੱਤਾਂ ਖਿਡਾਰੀ ਆਪਣੇ ਇਲਾਕੇ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਰੁਸ਼ਨਾਉਣ ਤੋਂ ਬਾਅਦ ਮਿਤੀ 24 /09/2024 ਨੂੰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਆਪਣੇ ਪ੍ਰੇਮੀਆਂ ਸਮੇਤ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਸੰਸਾਰ ਨੂੰ ਅਲਵਿਦਾ ਆਖ ਗਿਆ। ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਬਖਤਾਵਰ ਸਿੰਘ ਤਾਰੀ ਨੂੰ ਢਿੱਲੋਂ ਪਰਿਵਾਰ, ਕੰਗ ਪਰਿਵਾਰ ਗਾਧਰਾ ਸਮੇਤ ਲਹਿੰਬਰ ਸਿੰਘ ਕੰਗ ਕਬੱਡੀ ਪ੍ਰਮੋਟਰ ਕਨੇਡਾ, ਸੁਖਵਿੰਦਰ ਸਿੰਘ ਕੰਗ ਗਾਧਰਾ ਵੱਲੋਂ ਜਿਥੇ ਹੰਝੂਆਂ ਭਰੀ ਸ਼ਰਧਾਂਜਲੀ ਦਿਤੀ ਜਾ ਰਹੀ ਹੈ। ਤਾਰੀ ਦੇ ਹੋਣਹਾਰ ਬੱਚਿਆਂ ਨਰਿੰਦਰਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਅਕਹਿ ਅਤੇ ਅਸਹਿ ਦੁਖ ਚਲਦਿਆਂ ਆਪਣੇ ਪੂਜਨੀਕ ਪਿਤਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਖਤਾਵਰ ਸਿੰਘ ਤਾਰੀ ਦੇ ਜਾਣ ਦਾ ਭਾਣਾ ਮੰਨਦਿਆਂ   ਭੋਗ ਦੀ ਅੰਤਿਮ ਅਰਦਾਸ ਅੱਜ 4 ਅਕਤੂਬਰ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਮੀਆਂਵਾਲ (ਮਾਉਂ ਸਾਹਿਬ) ਫਿਲੌਰ ਵਿਖੇ ਕੀਤੀ ਜਾ ਰਹੀ ਹੈ।

ਪੇਸ਼ਕਸ਼ – ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ 

9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨੇਡਾ ਸੰਘਰਸ਼ ਦੀ ਦਾਸਤਾਨ
Next articleਮਾਂ ਵਰਗੀ ਧਰਤੀ