ਸਿਆਟਲ ਵਿਖੇ ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਨੇ ਗੀਤਕਾਰ ਅਸ਼ੋਕ ਬਾਂਸਲ ਦਾ ਕੀਤਾ ਵਿਸ਼ੇਸ਼ ਸਨਮਾਨ ।

 ਅਮਰੀਕਾ ਸਿਆਟਲ  ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-  ਉੱਘੇ ਕਬੱਡੀ ਪ੍ਰਮੋਟਰ ਮਨਮੋਹਨ ਗਰੇਵਾਲ ਉਰਫ ਮੋਹਣਾ ਜੋਧਾ ਦੇ ਗ੍ਰਹਿ ਵਿਖੇ ਇਕ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਮਰੀਕਾ ਪੁੱਜੇ ਨਾਮੀ ਗੀਤਕਾਰ ਅਸੋਕ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਉੱਘੇ ਗੀਤਕਾਰ ਅਸੋਕ ਬਾਂਸਲ ਜੋ ਭਾਰਤ ਤੋਂ ਅਮਰੀਕਾ ਦੇ ਦੌਰੇ ਤੇ ਆਏ ਹਨ। ਅੱਜ ਉਲੰਪਿਆਂ ਵਿਖੇ ਮੋਹਣਾ ਜੋਧਾਂ ਨੇ ਉਨ੍ਹਾਂ ਦੇ ਵਿਸ਼ੇਸ਼ ਸਨਮਾਨ ਦੌਰਾਨ ਆਖਿਆ ਕਿ ਗੀਤਕਾਰ ਅਸ਼ੋਕ ਬਾਂਸਲ ਨੇ “ਮਿੱਟੀ ਨਾ ਫਰੋਲ ਜੋਗੀਆ” ਆਪਣੀ ਕਿਤਾਬ ਰਾਹੀਂ ਜਿੱਥੇ ਪੁਰਾਣੇ ਗੀਤਕਾਰਾਂ ਨੂੰ ਸੰਭਾਲਿਆ ਹੈ, ਉਥੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਵੀ ਸੰਭਾਲਣ ਅਤੇ ਅੱਗੇ ਤੋਰਨ ਦਾ ਵੀ ਯਤਨ ਕੀਤਾ ਹੈ। ਇਸ ਮੌਕੇ ਸਿਆਟਲ ਦੇ ਹੀ ਉੱਘੇ ਖੇਡ ਪ੍ਰਮੋਟਰ , ਸੱਭਿਆਚਾਰਕ ਪ੍ਰੇਮੀ ਗੀਤਕਾਰ ਮਨਜੀਤ ਸਿੰਘ ਚਾਹਲ ਕਣਕਵਾਲ ਨੇ ਗੀਤਕਾਰ ਅਸ਼ੋਕ ਬੰਸਲ ਨੂੰ ਜੀ ਆਇਆ ਆਖਦਿਆਂ ਆਖਿਆ ਕਿ ਅਸ਼ੋਕ ਬਾਂਸਲ ਦੀ ਪੰਜਾਬੀ ਸੱਭਿਆਚਾਰ ਨੂੰ ਵਡਮੁੱਲੀ ਦੇਣ ਹੈ। ਉਹਨਾਂ ਦੀ ਕਿਤਾਬ “ਮਿੱਟੀ ਨਾ ਫਰੋਲ ਜੋਗੀਆ” ਨਵੇਂ ਗੀਤਕਾਰਾਂ ਲਈ ਅਤੇ ਉੱਭਰਦੇ ਕਲਾਕਾਰਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਅਸ਼ੋਕ ਬਾਂਸਲ ਪੰਜਾਬੀ ਸੱਭਿਆਚਾਰ ਦਾ ਇਕ ਆਈਕੋਨ ਹੈ। ਇਸ ਮੌਕੇ ਅਸ਼ੋਕ ਬਾਂਸਲ ਨੇ ਆਖਿਆ ਕਿ ਉਸ ਦੀ ਜ਼ਿੰਦਗੀ ਦਾ ਮੁੱਖ ਮਕਸਦ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਾ ਹੈ। ਉਹਨਾਂ ਆਖਿਆ ਕਿ ਉਹ ਹਮੇਸ਼ਾ ਹੀ ਬਾਈ ਮਨਜੀਤ ਸਿੰਘ ਚਾਹਿਲ ਦੇ ਰਿਣੀ ਰਹਿਣਗੇ ਜਿਨਾਂ ਨੇ ਉਹਨਾਂ ਦੀ ਕਿਤਾਬ ” ਮਿੱਟੀ ਨਾ ਫਰੋਲ ਜੋਗੀਆ ” ਕਿਤਾਬ ਨੂੰ ਤਿਆਰ ਕਰਨ ਵਿੱਚ ਅਹਿਮ ਯੋਗਦਾਨ ਯੋਗਦਾਨ ਪਾਇਆ ਹੈ। ਜੇਕਰ ਸਰਦਾਰ ਮਨਜੀਤ ਸਿੰਘ ਚਾਹਿਲ ਉਹਨਾਂ ਦੀ ਤਨ ਮਨ ਧਨ ਨਾਲ ਇਹ ਕਿਤਾਬ ਰਿਲੀਜ ਕਰਨ ਵਿੱਚ ਮਦਦ ਨਾ ਕਰਦੇ ਤਾਂ ਇਹ ਕਿਤਾਬ ਕਦੇ ਵੀ ਮਾਰਕੀਟ ਵਿੱਚ ਨਹੀਂ ਆ ਸਕਦੀ ਸੀ। ਅੱਜ ਜੇਕਰ “ਮਿੱਟੀ ਨਾ ਫਰੋਲ ਜੋਗੀਆ” ਕਿਤਾਬ ਲੋਕਾਂ ਦੇ ਰੂਬਰੂ ਹੈ ਤਾਂ ਇਸਦਾ ਸਾਰਾ ਸਿਹਰਾ ਮਨਜੀਤ ਸਿੰਘ ਚਾਹਿਲ ਨੂੰ ਜਾਂਦਾ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਚਾਹਿਲ ਪਰਿਵਾਰ ਦਾ ਦੇਣਦਾਰ ਰਹਾਂਗਾ। ਇਸ ਮੌਕੇ ਬਲਜੀਤ ਸਿੰਘ ਸੇਹੈਂਬੀ, ਕੁਲਵੰਤ ਸਿੰਘ ਮਿਨਹਾਸ,ਅਮਰਦੀਪ ਸਿੰਘ ਗਰੇਵਾਲ, ਜੁਗਰਾਜ ਸਿੰਘ ਗਰੇਵਾਲ, ਆਦਿ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਵ ਧਰਤੀ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Next articleਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਵਚਨ ਹੈ–ਡਾ ਸੁਖਵਿੰਦਰ ਸੁੱਖੀ ਕੈਬਨਿਟ ਮੰਤਰੀ