(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਦੀ ਮੌਜੂਦਾ ਸਮੇਂ ਅਮਨ ਕਾਨੂੰਨ ਦੀ ਸਥਿਤੀ ਕੀ ਹੈ ਇਹ ਸਾਨੂੰ ਸਭ ਕੁਝ ਅਖਬਾਰੀ ਖਬਰਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਹੋਰ ਨਿਊਜ਼ ਚੈਨਲਾਂ ਤੋਂ ਇਲਾਵਾ ਕਈ ਪਾਸੇ ਅੱਖੀ ਦੀ ਦੇਖਣਾ ਪੈ ਰਿਹਾ ਹੈ। ਉਹ ਕਿਹੜਾ ਦਿਨ ਹੈ ਜਿਸ ਵਿੱਚ ਇੱਕ ਨਹੀਂ ਕਈ ਕਈ ਪਾਸੇ ਗੋਲੀਆਂ ਚੱਲਣ ਬੇਕਸੂਰ ਬੰਦੇ ਮਰਨ ਗੈਂਗਸਟਰ ਫਿਰੌਤੀਆਂ ਲਈ ਧਮਕੀਆਂ ਦੇਣ ਮਾੜੀਆਂ ਮਾੜੀਆਂ ਜਿੱਦਾਂ ਤੇ ਹੋਰ ਗੱਲਾਂ ਬਾਤਾਂ ਪਿੱਛੇ ਕਤਲ ਕੁੱਟ ਕੁਟਾਪਾ ਆਮ ਹੋ ਗਿਆ ਹੈ। ਜਦੋਂ ਕਈ ਕੇਸਾਂ ਦੀ ਤਹਿ ਤੱਕ ਜਾਂਦੇ ਹਾਂ ਤਾਂ ਫਿਰ ਸਿਆਸੀ ਆਗੂਆਂ ਦੀ ਛਤਰ ਛਾਇਆ ਵੀ ਸਾਹਮਣੇ ਆਉਂਦੀ ਹੈ ਆਮ ਲੋਕ ਤੇ ਵਿਰੋਧੀ ਪਾਰਟੀਆਂ ਦੇ ਆਗੂ ਜਦੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਦੇ ਹਨ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਸਾਬ ਤੇ ਹੋਰ ਮੰਤਰੀ ਸ਼ੰਤਰੀ ਇਹ ਕਹਿੰਦੇ ਹਨ ਕਿ ਯੂ ਪੀ ਮੱਧ ਪ੍ਰਦੇਸ਼ ਨਾਲੋਂ ਤਾਂ ਪੰਜਾਬ ਦੀ ਸਥਿਤੀ ਸਹੀ ਹੈ ਤੁਸੀਂ ਜੋ ਬਿਆਨਬਾਜੀ ਮਰਜ਼ੀ ਕਰੀ ਜਾਓ ਪਰ ਜਿਨਾਂ ਦੇ ਨੌਜਵਾਨ ਗੱਭਰੂ ਪੁੱਤ ਕਿਸੇ ਨਾ ਕਿਸੇ ਤਰੀਕੇ ਮੌਤ ਦੀ ਘਾਟ ਉਤਾਰੇ ਜਾ ਰਹੇ ਹਨ ਉਹਨਾਂ ਨੂੰ ਪੁੱਛੋ ਅਮਨ ਕਾਨੂੰਨ ਦੀ ਸਥਿਤੀ ਕੀ ਹੈ। ਸਭ ਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੀ ਬੁੱਕਲ ਵਿੱਚ ਵਸਿਆ ਵੱਡਾ ਸ਼ਹਿਰ ਮੋਹਾਲੀ ਜਿਸ ਵਿੱਚ ਪੰਜਾਬ ਪੁਲਿਸ ਦੇ ਅਫਸਰ ਮੰਤਰੀ ਸ਼ੰਤਰੀ ਪ੍ਰਾਪਰਟੀ ਡੀਲਰ ਤੇ ਹੋਰ ਅਨੇਕਾਂ ਵਿਅਕਤੀ ਰਹਿੰਦੇ ਹਨ ਉਸੇ ਮੋਹਾਲੀ ਦੇ ਸੋਹਾਣਾ ਪਿੰਡ ਵਿੱਚ ਇੱਕ ਵੱਡਾ ਟੂਰਨਾਮੈਂਟ ਪਿਛਲੇ ਤਿੰਨ ਚਾਰ ਦਿਨ ਤੋਂ ਚੱਲ ਰਿਹਾ ਸੀ ਤੇ ਅਖੀਰਲੇ ਦਿਨ ਖੇਡ ਗਰਾਉਂਡ ਦੇ ਵਿੱਚ ਆ ਕੇ ਰਾਣਾ ਨਾਂ ਦੇ ਕਬੱਡੀ ਖਿਡਾਰੀ ਨੂੰ ਚੰਦ ਮਿੰਟਾਂ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਹਮਲਾਵਰ ਔਹ ਗਏ ਔਹ ਗਏ। ਪ੍ਰਤੱਖ ਦਰਸੀਆਂ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਉਸ ਵੇਲੇ ਮੋਹਾਲੀ ਦੇ ਐਸ ਪੀ ਰੈਂਕ ਤੱਕ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਤੇ ਇਹਨਾਂ ਪੁਲਿਸ ਅਫਸਰਾਂ ਦੇ ਨਾਲ ਬਾਡੀਗਾਰਡ ਤੌਰ ਤੇ ਪੁਲਿਸ ਮੁਲਾਜਮ ਵੀ ਤਾਂ ਹੁੰਦੇ ਹੀ ਹਨ ਤੇ ਜਦੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਇਸ ਤਰਾਂ ਕਤਲ ਹੋ ਜਾਵੇ ਤਾਂ ਫਿਰ ਸਵਾਲ ਤਾਂ ਉੱਠਣੇ ਹੀ ਹਨ ਕਿ ਇਹਨਾਂ ਪੁਲਿਸ ਵਾਲਿਆਂ ਨੇ ਹਮਲਾਵਰਾਂ ਦਾ ਪਿੱਛਾ ਕਿਉਂ ਨਹੀਂ ਕੀਤਾ ਕਿੱਥੇ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਵੱਡੀਆਂ ਗੱਡੀਆਂ ਪਰ ਵਰਦੀਆਂ ਗੋਲੀਆਂ ਦੇ ਵਿੱਚ ਕੌਣ ਖੜਦਾ ਹੁਣ ਦੇਖਦੇ ਹਾਂ ਇਸ ਮਾਮਲੇ ਵਿੱਚ ਅੱਗੇ ਹੁੰਦਾ ਕੀ ਹੈ। ਇੱਕ ਗੈਂਗਸਟਰ ਗਰੁੱਪ ਨੇ ਇਸ ਕਾਂਡ ਦੀ ਜਿੰਮੇਵਾਰੀ ਵੀ ਲੈ ਲਈ ਹੈ ਤੇ ਇਸ ਕਤਲ ਨੂੰ ਸਿੱਧੂ ਮੂਸੇ ਵਾਲੇ ਕਤਲ ਨਾਲ ਵੀ ਜੋੜ ਦਿੱਤਾ ਗਿਆ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਸਰਕਾਰ ਕਾਤਲਾਂ ਤੱਕ ਪਹੁੰਚਦੀ ਹੈ ਕੀ ਅਸਲ ਗੱਲਬਾਤ ਬਾਹਰ ਨਿਕਲਦੀ ਹੈ ਇਸ ਦੀ ਉਡੀਕ ਰੱਖੀਏ। ਸਭ ਤੋਂ ਵੱਡੀ ਗੱਲ ਕਿ ਰਾਣਾ ਬਲਾਚੌਰੀਏ ਦਾ ਦਸ ਦਿਨ ਪਹਿਲਾਂ ਵਿਆਹ ਹੋਇਆ ਸੀ ਹਾਲੇ ਨਵੀਂ ਵਿਆਹੀ ਜੋੜੀ ਤੇ ਪਰਿਵਾਰ ਦੇ ਵਿਆਹ ਵਾਲੇ ਚਾਅ ਨਹੀਂ ਲੱਥੇ ਜਿਸ ਮਾਂ ਨੇ ਆਪਣੇ ਪੁੱਤਰ ਤੋਂ 10 ਦਿਨ ਪਹਿਲਾਂ ਪਾਣੀ ਵਾਰ ਕੇ ਪੀਤਾ ਸੀ ਅੱਜ ਉਸੇ ਘਰ ਵਿੱਚ ਉਸਦੀ ਲਾਸ਼ ਆ ਗਈ। ਨਵੀਂ ਵਿਆਹੀ ਦੁਲਹਨ ਦਾ ਕੀ ਕਸੂਰ ਜਿਸ ਦੀ ਹਾਲੇ ਮਹਿੰਦੀ ਦਿੱਤਾ ਫਿੱਕੀ ਵੀ ਨਹੀਂ ਪਈ ਚੂੜਾ ਨਹੀਂ ਲੱਥਾ ਤੇ ਉਹ ਗੁੰਮ ਸੁੰਮ ਹੈ। ਅਜਿਹੇ ਮਾਹੌਲ ਵਿੱਚ ਉਹੀ ਜਾਣਦਾ ਹੈ ਜਿਸ ਨਾਲ ਬੀਤਦੀ ਹੈ ਕੀ ਕਰੀਏ ਕੋਈ ਦਰਦੀ ਦਿਸਦਾ ਨਾ ਕਿਹਨੂੰ ਪੰਜਾਬ ਹਾਲ ਸੁਣਾਈਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



