ਮਿਤੀ 19, 20 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਧਨੀ ਪਿੰਡ ਵਿਖ਼ੇ ਕਬੱਡੀ ਕੁਮੈਂਟਟਰ ਬਸੰਤ ਸਿੰਘ ਬਾਜਾਖਾਨਾ ਨੂੰ 51 ਹਜਾਰ ਰੁ: ਨਾਲ ਕੀਤਾ ਜਾਵੇਗਾ ਸਨਮਾਨਿਤ

ਆਸਟ੍ਰੇਲੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਧਨੀ ਪਿੰਡ ਵਿਖ਼ੇ ਮਿਤੀ 19, 20 ਫਰਵਰੀ ਨੂੰ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਐਨ. ਆਰ. ਆਈ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਵਿੱਚ ਬਹੁਤ ਹੀ ਚੋਟੀ ਦੇ ਖਿਡਾਰੀ ਹਿੱਸਾ ਲੈਣਗੇ ਇਸ ਟੂਰਨਾਮੈਂਟ ਦੌਰਾਨ ਟੈਰੀ ਕੂਨਰ ਆਸਟ੍ਰੇਲੀਆ ਵਲੋਂ ਕਬੱਡੀ ਕੁਮੈਂਟਟਰ ਬਸੰਤ ਸਿੰਘ ਬਾਜਾਖਾਨਾ ਦਾ 51 ਹਜਾਰ ਰੁਪਏ ਨਾਲ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਆਪ ਸਭ ਨੂੰ ਮਿਤੀ 19, 20 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਵੇਖਣ ਲਈ ਧਨੀ ਪਿੰਡ ਵਿਖ਼ੇ ਹੁਮ ਹੁਮਾ ਕੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

 

Previous article‘ਸੁਪਨਿਆਂ ਦਾ ਘਰ’
Next articleਤਿੰਨ ਰੋਜ਼ਾ ਅੰਡਰ 50 ਕਿਲੋਗ੍ਰਾਮ ਤੇ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਆਯੋਜਿਤ