ਕਬੱਡੀ ਕੋਚ ਸੁੱਖੀ ਬਰਾੜ ਨੂੰ ਸਦਮਾ ਪਤਨੀ ਦਾ ਦਿਹਾਂਤ

ਦਿੜ੍ਹਬਾ ਮੰਡੀ, ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ(ਸਮਾਜ ਵੀਕਲੀ): ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਦੇਸ਼ ਵਿਦੇਸ਼ ਵਿੱਚ ਪ੍ਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਕੋਚ ਸਖਮੰਦਰ ਸਿੰਘ ਸੁੱਖੀ ਬਰਾੜ ਭਾਗੀਕੇ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਊਹਨਾਂ ਦੀ ਧਰਮਪਤਨੀ ਬੀਬੀ ਮਲਕੀਤ ਕੌਰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝਦਿਆਂ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਬੇਟੀ ਤੋਂ ਇਲਾਵਾ ਭਰਿਆ ਪਰਿਵਾਰ ਛੱਡ ਗਏ ਹਨ।

ਸੁੱਖੀ ਬਰਾੜ ਭਾਗੀਕੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਇੰਡੀਆ ਦੇ 9 ਵਾਰ ਗੋਲਡਮੈਡਲਿਸਟ ਸਰਵਿਸ ਦੇ ਟੌਪਰ ਖਿਡਾਰੀ ਰਹੇ ਹਨ। ਪਿਛਲੇ ਦੋ ਦਹਾਕਿਆਂ ਤੋਂ ਉਹ ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜਰਨਲ ਸਕੱਤਰ ਵਜੋਂ ਕੰਮ ਕਰ ਰਹੇ ਹਨ। ਉਹ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਦੇ ਮੁੱਖ ਕੋਚ ਹਨ।

ਸਵ ਮਲਕੀਤ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਪ੍ਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਸੁੱਖੀ ਬਰਾੜ ਭਾਗੀਕੇ ਦੀਆਂ ਖੇਡ ਸੇਵਾਵਾਂ ਪਿੱਛੇ ਉਹਨਾਂ ਦੇ ਪਰਿਵਾਰ ਦਾ ਖਾਸਕਰ ਉਨ੍ਹਾਂ ਦੀ ਪਤਨੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਪਿਛਲੇ ਦੋ ਸਾਲ ਤੋਂ ਬਰਾੜ ਸਾਬ ਆਪਣੀ ਪਤਨੀ ਦੇ ਇਲਾਜ ਨੂੰ ਲੈਕੇ ਕਾਫੀ ਰੁੱਝੇ ਹੋਏ ਸਨ। ਉਹਨਾਂ ਨੇ ਆਪਣੀ ਪਤਨੀ ਦੇ ਇਲਾਜ਼ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਪ੍ਰਮਾਤਮਾ ਦਾ ਹੁਕਮ ਸਭ ਨੂੰ ਮੰਨਣਾ ਪੈਂਦਾ ਹੈ।

ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਧਾਨ ਬਲਬੀਰ ਸਿੰਘ ਬਿੱਟੂ, ਖਜ਼ਨਚੀ ਜਸਵੀਰ ਸਿੰਘ ਧਨੋਆ, ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ, ਵਾਇਸ ਚੇਅਰਮੈਨ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਤੇਜਿੰਦਰ ਸਿੰਘ ਨਿੱਝਰ, ਸੁਖਜੀਤ ਸਿੰਘ ਲਾਲੀ ਅੜੈਚਾਂ, ਹੈਪੀ ਲਿੱਤਰਾਂ, ਕੁਲਬੀਰ ਸਿੰਘ ਬੀਰਾ ਬਿਜਲੀ ਨੰਗਲ, ਪ੍ਰੋਫੈਸਰ ਗੋਪਾਲ ਸਿੰਘ, ਪੱਪੀ ਫੁੱਲਾਵਾਲ, ਮਹਿੰਦਰ ਸਿੰਘ ਸੁਰਖਪੁਰ, ਲਾਲੀ ਸੁਰਖਪੁਰ, ਹਰਜੀਤ ਸਿੰਘ ਖਾਲਸਾ ਮੰਡੀ, ਡਾ ਬਲਬੀਰ ਸਿੰਘ, ਮਿੰਦਰ ਸਿੰਘ ਸੋਹਾਣਾ, ਕੇਵਲ ਸਿੰਘ ਘੋਲੂਮਾਜਰਾ, ਮਨਜਿੰਦਰ ਸਿੰਘ ਸੀਪਾ ਆਲਮਵਾਲਾ, ਦਿਲਬਰ ਝਨੇਰ, ਕਾਲਾ ਕੁਲਥਮ, ਅਮਨ ਦੁੱਗਾਂ, ਕਾਕਾ ਸੇਖਦੌਲਤ, ਬੱਲੀ ਸਰੀਂਹ, ਖੇਡ ਬੁਲਾਰੇ ਰੁਪਿੰਦਰ ਜਲਾਲ, ਸਤਪਾਲ ਖਡਿਆਲ, ਲੇਖਕ ਪਰਮਜੀਤ ਸਿੰਘ ਬਾਗੜੀਆਂ, ਸੀਰਾ ਟਿੰਬਰਵਾਲ ਸੀਨੀਅਰ ਪੱਤਰਕਾਰ ਹਰਜਿੰਦਰ ਪਾਲ ਛਾਬੜਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNDA allies, Congress to leverage bypolls outcome in upcoming elections
Next articleਅਲੋਪ ਹੋ ਗਏ ਡੂਨੇ – ਪੱਤਲਾਂ