ਕਬੱਡੀ ਕੋਚ ਬੁੱਧ ਸਿੰਘ ਭੀਖੀ ਹੋਏ ਸੇਵਾਮੁਕਤ, ਸਰਕਾਰੀ ਸਰਵਿਸ ਦੇ ਨਾਲ ਨਾਲ ਮਾਂ ਖੇਡ ਕਬੱਡੀ ਨੂੰ ਵੀ ਰਹੇ ਸਮਰਪਿਤ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਣਾਏ ਉੱਘੇ ਖੇਡ ਪ੍ਰਬੰਧਕ ਕਬੱਡੀ ਕੋਚ ਸ੍ਰ ਬੁੱਧ ਸਿੰਘ ਭੀਖੀ ਆਪਣੀ 34 ਸਾਲਾਂ ਸਰਕਾਰੀ ਸਰਵਿਸ ਤੋਂ ਸੇਵਾ ਮੁਕਤ ਹੋ ਗਏ ਹਨ।  ਉਹਨਾਂ ਦਾ ਸਮੁੱਚਾ ਜੀਵਨ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਸਮਰਪਿਤ ਰਿਹਾ ਹੈ। ਸਾਧਾਰਨ ਪਰਿਵਾਰ ਵਿਚ ਪੈਦਾ ਹੋਏ ਭੀਖੀ ਨੇ ਆਪਣੀ ਪੜ੍ਹਾਈ ਅਤੇ ਯੋਗਤਾ ਨਾਲ ਪਹਿਲਾ ਪੰਜਾਬ ਪੁਲਿਸ ਵਿਚ ਭਰਤੀ ਹੋ ਕੇ ਕਾਲੇ ਦਿਨਾਂ ਦੌਰਾਨ ਨਿੱਡਰਤਾ ਨਾਲ ਕੌਮ ਦੀ ਰਾਖੀ ਕੀਤੀ। ਉਹ 1988 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋਏ ਸਨ। ਉਹ ਪੰਜਾਬ ਦੇ ਵੱਡੇ ਰੁੱਤਬੇ ਵਾਲੇ ਪੁਲਿਸ ਅਧਿਕਾਰੀਆਂ ਨਾਲ ਸਰਵਿਸ ਦੌਰਾਨ ਤਾਇਨਾਤ ਰਹੇ। ਇਸ ਸਮੇਂ ਦੌਰਾਨ ਉਹਨਾਂ ਦੀ ਯਾਰੀ ਕਬੱਡੀ ਦੇ ਪ੍ਰਸਿੱਧ ਖਿਡਾਰੀ ਸਵ ਹਰਜੀਤ ਬਰਾੜ ਬਾਜਾਖਾਨਾ, ਰਾਜਾ ਗਾਜੀਆਣਾ ਕੈਨੇਡਾ, ਕਾਲਾ ਗਾਜੀਆਣਾ ਨਾਲ ਪੈ ਗਈ। ਸਵ ਹਰਜੀਤ ਬਰਾੜ ਉਹਨਾਂ ਕਰਕੇ ਭੀਖੀ ਦੇ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਯਾਦਗਾਰੀ ਕਬੱਡੀ ਤੇ ਖੇਡਦਾ ਰਿਹਾ ਹੈ। ਰਾਜਾ ਗਾਜੀਆਣਾ ਉਹਨਾਂ ਦਾ ਪਰਮ ਪਿਆਰਾ ਮਿੱਤਰ ਹੈ।
 ਲਗਪਗ 14 ਸਾਲ ਪੁਲਿਸ ਦੀ ਨੌਕਰੀ ਕਰਨ ਤੋਂ ਬਾਅਦ ਉਹਨਾਂ ਫੇਰ ਸਿੱਖਿਆ ਵਿਭਾਗ ਵਿਚ ਬਤੌਰ ਅਧਿਆਪਕ ਵਜੋਂ ਨੌਕਰੀ ਸ਼ੁਰੂ ਕੀਤੀ। ਇਸ ਦੌਰਾਨ ਉਹਨਾਂ ਨੂੰ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੀ ਸੇਵਾ ਕਰਨ ਦਾ ਹੋਰ ਮਹੱਤਵਪੂਰਨ ਮੁਕਾਮ ਹਾਸਿਲ ਹੋਇਆ। ਉਹਨਾਂ ਨੇ ਸਾਲ 2011-12 ਦੌਰਾਨ ਸਰਕਲ ਸਟਾਈਲ ਕਬੱਡੀ ਅੰਡਰ 14 ਵਿਚ ਪੰਜਾਬ ਦੇ ਮੁੰਡੇ ਕੁੜੀਆਂ ਦੀ ਬਤੌਰ ਕੋਚ ਵਜੋਂ ਜੁੰਮੇਵਾਰੀ ਨਿਭਾਈ। ਫੇਰ 2016 ਵਿਚ ਰੋਪੜ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿਚ ਅੰਡਰ 19 ਵਿਚ ਬਤੌਰ ਕੋਚ ਅਗਵਾਈ ਕੀਤੀ। ਉਹਨਾਂ ਦੀਆਂ ਖੇਡ ਸੇਵਾਵਾਂ ਮਾਨਸਾ ਜਿਲ੍ਹੇ ਲਈ ਵਰਦਾਨ ਸਾਬਿਤ ਹੋਈਆਂ। ਉਹਨਾਂ ਨਿਰਸਵਾਰਥ ਆਪਣੇ ਖਿੱਤੇ ਦੀ ਸੇਵਾ ਕੀਤੀ। 2009 ਵਿਚ ਉਹਨਾਂ ਸਵ ਸ੍ਰ ਗੁਰਦੀਪ ਸਿੰਘ ਮੱਲ੍ਹੀ ਦੀ ਅਗਵਾਈ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬੈਨਰ ਹੇਠਾਂ ਦਸਮੇਸ਼ ਅਕੈਡਮੀ ਦਾਤੇਵਾਸ ਮਾਨਸਾ ਦੀ ਨੀਂਹ ਰੱਖੀ। ਜਿੱਸ ਨੇ ਕਈ ਸਾਲ ਕਬੱਡੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ।ਇਸ ਦੇ ਨਾਲ ਹੀ ਉਹਨਾਂ ਬਾਬਾ ਜੋਗੀ ਪੀਰ ਚਹਿਲ ਅਕੈਡਮੀ ਬਣਾਈ। ਜਿਸ ਵਿਚ ਬਹੁਤ ਹੀ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਖੇਡਣ ਦਾ ਮੌਕਾ ਮਿਲਿਆ। ਇਹਨਾਂ ਵਿਚੋਂ ਬਹੁਤ ਸਾਰੀਆਂ ਕੁੜੀਆਂ ਪੰਜਾਬ ਵਿਸ਼ਵ ਕਬੱਡੀ ਕੱਪ ਵੀ ਖੇਡੀਆਂ। ਕਈ ਲੜਕੀਆਂ ਪੰਜਾਬ ਪੁਲਿਸ ਵਿਚ ਭਰਤੀ ਹੋ ਗਈਆਂ। ਸਵ ਜਸਵੀਰ ਕੌਰ ਰਿੰਕੂ ਵਿਸ਼ਵ ਚੈਂਪੀਅਨ, ਸੁੱਖੀ ਅਤਲਾ, ਮੁਖਤਿਆਰ ਕੌਰ, ਪੰਮੀ, ਮਨਪ੍ਰੀਤ ਕੌਰ,ਸੰਤੋਸ਼ ਰਾਣੀ, ਪ੍ਰਵੀਨ, ਰਾਣੀ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਦੇ ਚੰਗੀ ਕਬੱਡੀ ਕਰਕੇ ਨਾਮ ਜਿਕਰਯੋਗ ਹਨ।ਉਹਨਾਂ ਦਾ ਸਵ ਰਾਮਪਾਲ ਢੈਪਈ ਸੀਨੀਅਰ ਕਾਂਗਰਸੀ ਨੇਤਾ ਨਾਲ ਦਿਲੀ ਸੁਨੇਹ ਸੀ। ਜਿੰਨਾ ਸਦਕਾ ਉਹਨਾਂ ਆਪਣੇ ਇਲਾਕੇ ਵਿਚ ਖੇਡ ਵਿੰਗ ਸਥਾਪਤ ਕੀਤੇ, ਭਾਰਤ ਪਾਕਿਸਤਾਨ ਦੇ ਮੈਚ ਵੀ ਕਰਾਏ।ਉਹਨਾਂ ਲੋਕਾਂ ਦੇ ਧੀਆਂ ਪੁੱਤਾ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁੱਹਈਆ ਕਰਾਈ ਹੈ। ਉਹਨਾਂ ਦਾ ਬੇਟਾ ਲੱਕੀ ਕੈਨੇਡਾ ਵਿੱਚ ਹੈ ਅਤੇ ਦੂਜਾ ਬੇਟਾ ਜੱਸੀ ਸਿਹਤ ਵਿਭਾਗ ਵਿਚ ਸਰਵਿਸ ਕਰਦਾ ਹੈ।ਉਹਨਾਂ ਨੇ ਆਪਣੀ 34 ਸਾਲ ਦੀ ਸਰਵਿਸ ਤੋਂ ਬਾਅਦ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਪਦਵੀ ਤੋਂ ਸੇਵਾ ਮੁਕਤ ਹੋਏ ਹਨ। ਇਸ ਮੌਕੇ ਉਹਨਾਂ ਦੇ ਸਾਥੀ ਮੱਖਣ ਸਿੰਘ ਐਮ ਸੀ, ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਰਾਜਾ ਗਾਜੀਆਣਾ, ਜੀਤ ਗਾਜੀਆਣਾ, ਕੁਲਦੀਪ ਸਿੰਘ ਚਹਿਲ, ਅੰਤਰ ਰਾਸ਼ਟਰੀ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ, ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਫੌਜੀ ਰੌਂਤਾ, ਖੇਡ ਪ੍ਰਮੋਟਰ ਪਰਮਜੀਤ ਸਿੰਘ ਪੰਮਾ ਸੈਦੋਕੇ ਅਮਰੀਕਾ, ਲਵਜੀਤ ਸਿੰਘ, ਚਰਨਜੀਤ ਸਿੰਘ ਆਦਿ ਨੇ ਵਧਾਈ ਦਿੰਦਿਆ ਉਹਨਾਂ ਦੀ ਚੜਦੀ ਕਲਾ ਲਈ ਕਾਮਨਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਲਵਾ ਲਿਖਾਰੀ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਹੋਇਆ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ
Next articleਜੀ ਐਸ ਕਲੇਰ ਇੰਟਰ ਨੈਸ਼ਨਲ ਕਬੱਡੀ ਕੈਮਟੇਟਰ ਇੰਗਲੈਂਡ ਨੂੰ ਰਵਾਨਾ ਹੋਏ।