ਕੇ ਸੀ ਫਾਰਮੇਸੀ ਕਾਲਜ ਦੀ ਐਨਐਸਐਸ ਯੂਨਿਟ ਨੇ ਸਾਈਬਰ ਜਾਗਰੂਕਤਾ ਦਿਵਸ ਤੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਆਈ ਕੇ ਜੀ ਪੀ ਟੀ ਯੂ ਦੇ ਐਨ ਐਸ ਐਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਿਆਮ ਰੋਡ ਸਥਿਤ ਕੇਸੀ ਫਾਰਮੇਸੀ ਕਾਲਜ ਦੇ ਐਨ ਐਸ ਐਸ ਯੂਨਿਟ ਵੱਲੋਂ “ਸਾਈਬਰ ਜਾਗਰੂਕਤਾ ਦਿਵਸ” ਮੌਕੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਕੇ ਸੀ ਮੈਨੇਜਮੈਂਟ ਕਾਲਜ ਦੇ ਬੀ ਸੀ ਏ ਵਿਭਾਗ ਦੀ ਸਹਾਇਕ ਪ੍ਰੋਫੈਸਰ ਨਿਸ਼ਾ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਅਤੇ ਸਾਈਬਰ ਸਫਾਈ ਨਾਲ ਸਬੰਧਤ ਸੁਝਾਅ ਦਿੱਤੇ। ਉਨ੍ਹਾਂ ਦੇ ਨਾਲ ਕੇ ਸੀ ਗਰੁੱਪ ਦੇ ਕੈਂਪਸ ਡਾਇਰੈਕਟਰ ਡਾਕਟਰ ਅਵਤਾਰ ਚੰਦ ਰਾਣਾ, ਕੇ ਸੀ ਫਾਰਮੇਸੀ ਕਾਲਜ ਦੀ ਮੁਖੀ ਅਮਰਦੀਪ ਕੌਰ, ਐਨ ਐਸ ਐਸ ਪ੍ਰੋਗਰਾਮ ਅਫ਼ਸਰ ਅੰਕੁਸ਼ ਨਿਝਾਵਨ ਨੇ ਵੀ ਸਾਈਬਰ ਸੁਰੱਖਿਆ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਕੈਂਪਸ ਡਾਇਰੈਕਟਰ ਡਾਕਟਰ ਰਾਣਾ ਨੇ ਕਿਹਾ ਕਿ ਸਾਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਅਸੀਂ ਇੰਟਰਨੈੱਟ ਰਾਹੀਂ ਤਰੱਕੀ ਕਰ ਰਹੇ ਹਾਂ, ਤਾਂ ਅੱਜ-ਕੱਲ੍ਹ ਧੋਖਾਧੜੀ ਵੀ ਬਹੁਤ ਹੋ ਰਹੀ ਹੈ। ਅਧਿਆਪਕ ਨਿਸ਼ਾ ਨੇ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਦੇ ਵੱਖੋ-ਵੱਖ ਕਾਰਨਾਂ ਅਤੇ ਰੋਕਥਾਮ ਬਾਰੇ ਦੱਸਿਆ ਅਤੇ ਕਿਹਾ ਕਿ ਸਾਨੂੰ ਇਸ ਦੀ ਰੋਕਥਾਮ ਲਈ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਪਣੀ ਐਪਲੀਕੇਸ਼ਨ ਅਤੇ ਹੋਰ ਅਪਣੇ ਬਣਾਏ ਅਕਾਉੰਟ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਅਤੇ ਗੋਪਨੀਅਤਾ ਦੇ ਮੁੱਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਸਾਨੂੰ ਆਨਲਾਈਨ ਲੈਣ-ਦੇਣ, ਸੰਚਾਰ ਦੀ ਅਸਾਨੀ, ਫਿਸ਼ਿੰਗ ਅਤੇ ਭਾਰਤੀ ਸੂਚਨਾ ਤਕਨਾਲੋਜੀ ਐਕਟ 2000/2008 ਅਤੇ ਸਾਈਬਰ ਅਪਰਾਧਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਭਾਰਤੀ ਕਾਨੂੰਨ ਏਜੰਸੀਆਂ ਦੀਆਂ ਚੁਣੌਤੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਉਹਨਾਂ ਨੇ ਸਾਈਬਰ ਅਪਰਾਧ ਦੇ ਨਵੀਨਤਮ ਤਰੀਕਿਆਂ ਜਿਵੇਂ ਕਿ ਸਾਈਬਰ ਸਟਾਕਿੰਗ, ਸਾਈਬਰ ਧੱਕੇਸ਼ਾਹੀ, ਜੂਸ ਜੈਕਿੰਗ, ਫੋਟੋ ਮੋਰਫਿੰਗ, ਮਾਲਵੇਅਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਿਦਿਆਰਥੀਆਂ ਤੇ ਆਈਟੀ ਐਕਟ 2000 ਦੀਆਂ ਵੱਖੋ-ਵੱਖ ਧਾਰਾਵਾਂ ਜਿਵੇਂ ਕਿ ਕ੍ਰਮਵਾਰ 66, 67, 67 ਏ, 67 ਬੀ ਅਤੇ ਆਈ ਪੀ ਸੀ 354 ਸੀ, 354 ਡੀ ਅਤੇ 509 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਈਬਰ ਗਰੂਮਿੰਗ ਅਤੇ ਕਰਾਇਮ ਦੇ ਤਹਿਤ, ਲੋਕਾਂ ਨੂੰ ਸਾਈਬਰ ਚੋਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਅੰਕੁਸ਼ ਨਿਝਾਵਨ ਨੇ ਸਾਰਿਆਂ ਨੂੰ ਅਪੀਲ ਕੀਤੀ, ਕਿ ਆਪਣੇ ਨਿੱਜੀ ਸੋਸ਼ਲ ਨੈੱਟਵਰਕਿੰਗ ਪ੍ਰੋਫਾਈਲਾਂ (ਫੇਸਬੁੱਕ,ਟਵਿੱਟਰ) ਤੇ ਪਾਸਵਰਡ ਬਦਲਦੇ ਰਹੋ। ਅਕਸਰ ਤੁਸੀ ਸੁਰੱਖਿਆ ਵਜੋਂ ਸੈਟਿੰਗਾਂ ਦੀ ਜਾਂਚ ਕਰਦੇ ਰਹੋ। ਕਿਸੇ ਵੀ ਤਰ੍ਹਾਂ ਦੀ ਸਾਈਬਰ ਧੋਖਾਧੜੀ, ਠੱਗੀ ਦੇ ਮਾਮਲੇ ਵਿੱਚ ਇਸਦੀ ਤੁਰੰਤ ਸਥਾਨਕ ਪੁਲਿਸ ਨੂੰ ਰਿਪੋਰਟ ਕਰੋ ਜਾਂ www.cybercrime.gov.in ਰਾਹੀਂ ਆਨਲਾਈਨ ਰਿਪੋਰਟ ਕਰੋ ਜਾਂ ਹੈਲਪਲਾਈਨ 155260 ਤੇ ਕਾਲ ਕਰੋ। ਕੇ ਸੀ ਫਾਰਮੇਸੀ ਦੀ ਮੁਖੀ ਅਮਰਦੀਪ ਕੌਰ ਨੇ ਵਿਦਿਆਰਥੀਆਂ ਤੋਂ ਸਵਾਲ-ਜਵਾਬ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਆਨਲਾਈਨ ਲਾਟਰੀਆਂ ਤੋਂ ਵੀ ਬਚਣ ਦੀ ਲੋੜ ਹੈ। ਇਸ ਮੌਕੇ ਤੇ ਸੁਖਵਿੰਦਰ, ਖੁਸ਼ਦੀਪ, ਸ਼ਿਖਾ, ਰਮਨ, ਰੋਸ਼ਨ ਲਾਲ, ਵਿਸ਼ਾਲ, ਸੰਜੀਵ ਕਨਵਰ, ਸੁਖਵਿੰਦਰ, ਮੁਕੇਸ਼ ਕੁਮਾਰ ਅਤੇ ਵਿਪਨ ਕੁਮਾਰ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦਾ ਨਵਾਂ ਉਪਰਾਲਾ
Next articleਸੁਪਰੀਮ ਕੋਰਟ ਵੱਲੋਂ 29 ਨੂੰ ਪਹਿਲੀਂ ਵਾਰ ਲਗਾਈ ਜਾਵੇਗੀ ਸਪੈਸ਼ਲ ਲੋਕ ਅਦਾਲਤ – ਰਾਜ ਪਾਲ ਰਾਵਲ