ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੇਗਮ ਪੁਰਾ ਦੇ ਸੁਪਨਸਾਜ਼, ਕ੍ਰਾਂਤੀਕਾਰੀ ਰਹਿਬਰ ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਮਹਾਨ ਗੁਰਪੁਰਬ ਨੂੰ ਸਮੱਰਪਿਤ ਅਤੇ ਸਮਾਜ ਸੇਵਿਕਾ ਸ਼੍ਰੀ ਮਤੀ ਨਵਜੋਤ ਕੌਰ ਭਾਰਤੀ ਜੀ ਦੀ ਨਿੱਘੀ ਯਾਦ ਵਿੱਚ ‘ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ’ ਵੱਲੋਂ ਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਸਹਿਯੋਗ ਨਾਲ ਨਿਸ਼ਕਾਮ ਸੇਵਾਵਾਂ ਨਿਭਾਉਦਿਆਂ ‘ਜਨ ਹਿੱਤ ਜਾਗਰੂਕਤਾ ਮੁਹਿੰਮ’ ਤਹਿਤ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਵਿੱਚ ਬੀਤੇ ਦਿਨੀਂ ਸੁਸਾਇਟੀ ਵੱਲੋਂ ਡਾਕੂਮੈਂਟੇਸ਼ਨ ਅਫ਼ਸਰ ਕੂਮਾਰੀ ਸਿਮਰਨਜੋਤ ਕੌਰ ਭਾਰਤੀ ਦੀ ਅਗਵਾਈ ਵਿੱਚ ਪਿੰਡ ਕਰਿਆਮ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਵੱਲੋਂ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾਈਆਂ ਗਈਆਂ। ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਨੁੱਖਤਾਵਾਦੀ ਗੁਰਬਾਣੀ ਦੇ ਸੰਦੇਸ਼ ਅਨੁਸਾਰ ਜ਼ੋਰ ਦੇ ਕੇ ਕਿਹਾ ਕਿ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਦੀ ਜਾਣਕਾਰੀ ਹੋਣਾ ਹੀ ਆਪਣੀ ਅਸਲੀ ਸ਼ਕਤੀ ਹੁੰਦੀ ਹੈ। ਇਸ ਕੈਂਪ ਦੌਰਾਨ ਭਾਰੀ ਗਿਣਤੀ ਵਿੱਚ ਹਾਜ਼ਰ ਹੋਏ ਲੋੜਵੰਦ ਪਿੰਡ ਵਾਸੀਆਂ ਨੂੰ ਜ਼ਮੀਨੀ ਤੌਰ ਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੱਖ ਵੱਖ ਪਹਿਲੂਆਂ ਤੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ 87 ਮਨਰੇਗਾ ਮਜ਼ਦੂਰਾਂ ਵੱਲੋਂ ਰੁਜ਼ਗਾਰ ਲੈਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਾਂਸ਼ਹਿਰ ਨੂੰ ਅਰਜ਼ੀਆਂ ਵੀ ਭੇਜੀਆਂ ਗਈਆਂ। ਇਸ ਮੌਕੇ ਤੇ ਸਮਾਜ ਸੇਵੀ ਨਰਿੰਦਰ ਕੁਮਾਰ, ਸਰਪੰਚ ਮਨਜੀਤ ਕੌਰ, ਪੰਚ ਜਸਵਿੰਦਰ ਕੌਰ, ਪੰਚ ਨੀਲਮ ਰਾਣੀ, ਗਿਆਨ ਚੰਦ, ਮਹਿੰਦਰ ਪਾਲ, ਇੰਦਰਜੀਤ ਸਿੰਘ, ਰੋਮੀ, ਕੁਲਦੀਪ ਬੱਧਣ, ਸੁਨੀਤਾ ਰਾਣੀ, ਆਸ਼ਾ ਰਾਣੀ ਅਤੇ ਮਨਜੀਤ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।
HOME ਜੋਤ ਸੋਸ਼ਲ ਅਵੇਅਰਨੈਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿੰਡਾਂ ਵਿਚ ਐਨ ਐਲ ਓ...



