ਬਸ ਤੂੰ

aarsh preet kaur

(ਸਮਾਜਵੀਕਲੀ)

ਮੇਰਾ ਤੂੰ ਹੀ ਤੂੰ
ਬਸ ਤੂੰ ਹੀ ਤੂੰ

ਮੇਰਾ ਰੱਬ ਏ ਤੂੰ ,
ਮੇਰਾ ਸਭ ਏ ਤੂੰ,
ਪਿਆਰ ਵੀ ਤੂੰ ,
ਦਿਲਦਾਰ ਵੀ ਤੂੰ।

ਮੇਰਾ ਜਿਓਣ ਏ ਤੂੰ ,
ਮੇਰਾ ਮਰਨ ਵੀ ਤੂੰ ,
ਮੇਰਾ ਦਰਦ ਏ ਤੂੰ ,
ਮੇਰਾਂ ਮਲ੍ਹਮ ਵੀ ਤੂੰ।

ਮੇਰਾ ਰੋਣਾਂ ਵੀ ਤੂੰ ,
ਮੇਰਾ ਹੱਸਣਾਂ ਏ ਤੂੰ ,
ਮੇਰਾ ਉਜਾੜਾ ਵੀ ਤੂੰ,
ਮੇਰਾ ਵੱਸਣਾਂ ਏ ਤੂੰ।

ਮੇਰਾ ਅੰਬਰ ਵੀ ਤੂੰ ,
ਮੇਰਾ ਤਾਰਾ ਵੀ ਤੂੰ ,
ਮੇਰਾ ਸਾਗਰ ਏ ਤੂੰ ,
ਮੇਰਾ ਕਿਨਾਰਾ ਵੀ ਤੂੰ।

ਮੇਰੀ ਨੀਂਦਰ ਏ ਤੂੰ ,
ਮੇਰੀ ਬਾਤ ਵੀ ਤੂੰ ,
ਮੇਰਾ ਦਿਨ ਏ ਤੂੰ ,
ਕਾਲੀ ਰਾਤ ਵੀ ਤੂੰ।

ਮੇਰਾ ਸੁਪਨਾਂ ਵੀ ਤੂੰ ,
ਮੇਰੀ ਜੰਨਤ ਵੀ ਤੂੰ ,
ਮੇਰੀ ਇੱਛਾ ਏ ਤੂੰ ,
ਮੇਰੀ ਮੰਨਤ ਵੀ ਤੂੰ।

ਮੇਰੀ ਹਿੰਮਤ ਵੀ ਤੂੰ ,
ਮੇਰੇ ਸੁਆਸ ਵੀ ਤੂੰ,
ਮੇਰਾ ਜੱਗੋਂ ਵੱਖਰਾ।
ਖਾਸ ਅਹਿਸਾਸ ਵੀ ਤੂੰ।

ਪ੍ਰੀਤ ਦਾ ਸਾਥੀ ਵੀ ਤੂੰ ,
ਦਿਲਜਾਨੀ ਵੀ ਤੂੰ,
ਅਰਸ਼ ਦੀ ਕਵਿਤਾ ਤੂੰ ,
ਓਹਦੀ ਕਹਾਣੀਂ ਵੀ ਤੂੰ।

ਮੇਰਾ ਤੂੰ ਹੀ ਤੂੰ
ਬਸ ਤੂੰ ਹੀ ਤੂੰ

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਈਸਟ
ਮੋਗਾ

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइंडियन रेलवे टैकनीकल सुपरवाइज़र एसोसिएशन (आई आर टी यह ए) का 56 वां वार्षिक ए डी जी डी एम टैकनिकल सैमीनार करवाया
Next articleਲੁਟੇਰਿਆਂ ਨੂੰ ਫੜਨ ਵਾਲੀ ਬਹਾਦਰ ਲੜਕੀ ਨੂੰ ਕੈਪਟਨ ਹਰਮਿੰਦਰ ਸਿੰਘ ਨੇ ਕੀਤਾ ਸਨਮਾਨਿਤ