ਓ ਬੱਸ ਕਰੋ ਯਾਰੋ…..

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਓ ਬੱਸ ਕਰੋ ਯਾਰੋ,
ਕਿੰਨਾ ਕੁ ਖੂਨ ਪੀਓਗੇ।
ਸਾਨੂੰ ਮਾਰ ਕਿਸਾਨਾਂ ਨੂੰ,
ਕਿੱਦਾ ਫ਼ੇਰ ਖੁਦ ਜੀਓਗੇ।
ਓ ਬੱਸ ਕਰੋ…..
ਸਮਝ ਨਾ ਆਵੇ ਸਾਨੂੰ,
ਕੀ ਕਸੂਰ ਸਾਥੋਂ ਹੋ ਗਿਆ?
ਆਪਣੇ ਹੀ ਮੰਗੇ ਹੱਕ,
ਕੀ ਥੋਡਾ ਥੋਤੋਂ ਖੋਹ ਲਿਆ?
ਸਾਡੇ ਨਾਂ ਦਾ ਤੋੜ ਕੇ ਧਾਗਾ,
ਕਿੱਦਾਂ ਕੱਪੜੇ ਸੀਓਗੇ ।
ਓ ਬੱਸ ਕਰੋ….
ਵੋਟਾਂ ਵੇਲੇ ਆਉਂਦੇ ਹੋਏ ਵੀ,
ਲੈ ਆਇਓ ਗੱਡੀਆਂ।
ਟੈਰਾਂ ਥਲੇ ਕੁਚਲ ਦਿਓ,
ਬੰਦੇ,ਬੱਚੇ ਅਤੇ ਨੱਢੀਆਂ।
ਇਨਸਾਨਾਂ ਵਾਲ਼ੀ ਜੂਨੀ ਵਿੱਚ,
ਬਣ ਕੇ ਰਾਕਸ਼ਸ ਜੀਓਗੇ?
ਓ ਬੱਸ ਕਰੋ…..
ਕੋਈ ਸ਼ਰਮ ਤਾਂ ਹੁੰਦੀ ਹੈ,
ਤੇ ਕੋਈ ਹੱਦ ਹੁੰਦੀ ਹੈ।
ਥੋਡੀ ਤਾਂ ਬੇਸ਼ਰਮੀ ਲੱਗੇ,
ਹੱਦ ਤੋਂ ਵੱਧ ਹੁੰਦੀ ਹੈ।
ਸੋਚੋ ਲੇਖਾ ਕਿੱਦਾਂ ਤੇ ਫੇਰ,
ਕਿਹਦਾ ਕਿਹਦਾ ਦਿਓਗੇ।
ਓ ਬੱਸ ਕਰੋ ਯਾਰੋ,
ਕਿੰਨਾਂ ਕੁ ਖੂਨ ਪੀਓਗੇ….?
ਕਿੰਨਾਂ ਕੁ ਖੂਨ ਪੀਓਗੇ….

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਬੀਜੇਪੀ – ਡਾ. ਥਿੰਦ
Next articleਮਿਡ ਡੇ ਮੀਲ ਦੀ ਰਾਸ਼ੀ ਅਤੇ ਰਾਸ਼ਨ ਨਾ ਹੋਣ ਕਾਰਨ ਮਿਡ ਡੇ ਮੀਲ ਹੋਵੇਗਾ ਬੰਦ – ਸਾਂਝਾ ਅਧਿਆਪਕ ਫਰੰਟ