ਜ਼ਰਾ ਬਚ ਕੇ ਮੋੜ ਤੋਂ ?

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਜ਼ਿੰਦਗੀ ਦੇ ਸਫਰ ਵਿੱਚ ਜਦੋਂ ਮਨੁੱਖ ਤੁਰਦਾ ਹੈ ਤਾਂ ਰਸਤੇ ਦੇ ਵਿੱਚ ਕੁੱਝ ਬਜ਼ੁਰਗ, ਉਸਤਾਦ , ਮਿੱਤਰ, ਦੋਸਤ, ਯਾਰ, ਭੈਣ ਭਰਾ , ਰਿਸ਼ਤੇਦਾਰ , ਰੁਖ , ਮੈਦਾਨ , ਜੰਗਲ, ਪਹਾੜ , ਰੇਤਲੇ ਟਿੱਲੇ , ਨਦੀ, ਦਰਿਆ , ਝੀਲ, ਪ੍ਰਕਿਰਤੀ, ਧੁੱਪ ਛਾਂ,ਦੁੱਖ ਸੁੱਖ, ਸੱਚ ਝੂਠ , ਚੰਗਾ ਬੁਰਾ, ਆਪਣਾ ਬੇਗਾਨਾ, ਧਰਮ ਕਰਮ, ਸੰਗ ਸ਼ਰਮ, ਮਾਇਆ, ਨੰਗ ਭੁੱਖ , ਆਸਤਿਕ ਨਾਸਤਿਕ , ਸਿੱਧੇ ਰਸਤੇ ,ਕੂਹਣੀ ਮੋੜ , ਕਈ ਥਾਵਾਂ ਉਤੇ ਲਿਖਿਆ ਹੁੰਦਾ ਹੈ..ਜ਼ਰਾ ਬਚ ਕੇ ਮੋੜ ਤੋਂ ?

ਸਮਾਂ ਤੇ ਸਥਾਨ ਤੇ ਸੱਚ ਤੁਹਾਨੂੰ ਸੁਚੇਤ ਕਰਦਾ ਹੈ ਪਰ ਬਚ ਕੇ ਲੰਗਣਾ ਤੁਸੀਂ ਹੈ । ਜ਼ਿੰਦਗੀ ਦੀ ਰਫਤਾਰ ਤੁਹਾਡੇ ਹੱਥ ਵਿੱਚ ਹੈ । ਸਿੱਧਾ ਜਾਣਾ ਹੈ ਜਾਂ ਹਾਦਸਾ ਕਰਕੇ ਮਰ ਜਾਣਾ ਹੈ । ਸਫਰ ਗੱਲਾਂ ਨਾਲ ਨਹੀਂ ਤੁਰਿਆ ਪੂਰਾ ਹੁੰਦਾ ਹੈ ।
ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓਡੀ ਉਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਹੈ ।
ਪਰ ਇਹ ਹਰ ਘਰ ਕਮਰੇ , ਪਿੰਡ ਸ਼ਹਿਰ, ਜਨਤਕ ਸਥਾਨ , ਸਕੂਲ , ਕਾਲਜ ਤੇ ਯੂਨੀਵਰਸਿਟੀ ਵਿੱਚ ਸਾਡੇ ਪੰਜਾਬ ਵਿੱਚ ਲਿਖਣ ਦੀ ਬਹੁਤ ਲੋੜ ਹੈ ਤਾਂ ਸਾਨੂੰ ਇਹ ਸੁਨੇਹਾ ਆਪਣੇ ਅੰਦਰ ਝਾਤੀ ਮਾਰਨ ਲਈ ਰੋਕ ਸਕੇ । ਅਸੀਂ ਹੁਣ ਅੰਨ੍ਹੀ ਦੌੜ ਸ਼ਾਮਲ ਹਾਂ । ਇਹ ਦੌੜ ਕਦੇ ਨਹੀਂ ਮੁੱਕਣੀ ਜਦ ਤੱਕ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਕੀ ਸੀ ਤੇ ਕੀ ਬਣਾ ਦਿੱਤੇ ਹਾਂ । ਕੱਚੀ ਮਿੱਟੀ ਦਾ ਕੁੱਝ ਵੀ ਬਣ ਸਕਦਾ ਹੈ ।
ਘਰ ਪਰਵਾਰ, ਸਮਾਂ, ਸਾਧਨ, ਉਸਤਾਦ, ਤੇ ਵਧੀਆ ਮਿੱਤਰ !
ਸਾਂਭ ਸੰਭਾਲ ਖੁੱਦ ਕਰਨੀ ਹੈ ।
ਜ਼ਰਾ ਬਚ ਕੇ ਮੋੜ ਤੋਂ !
#
*ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਏਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ।”*

ਸਾਡੇ ਸਿੱਖਿਆ ਪ੍ਰਣਾਲੀ ਵਿੱਚ ਹੁਣ ਤੱਕ ਕੀ ਨਹੀਂ ਹੋਇਆ ਤੇ ਹੋ ਰਿਹਾ ਹੈ ! ਕਦੇ ਅਸੀਂ ਸੋਚਿਆ ਜਾਂ ਵਿਚਾਰਿਆ ਹੈ ਕਿ ਅਸੀਂ ਕੀ ਬਣਾਈ ਜਾ ਰਹੇ ਹਾਂ ?
ਹੁਣ ਕੀ ਹੋ ਰਿਹਾ ਹੈ ਜਦ
*ਇਸ ਤਰ੍ਹਾਂ ਦੀ ਪੜ੍ਹਾਈ ਬਣ ਜਾਵੇ ਤਾਂ ਇਹ ਕੁੱਝ ਤਾਂ ਹੋਵੇਗਾ ਹੀ :-*

*ਡਾਕਟਰਾਂ ਹੱਥੋਂ ਮਰੀਜ਼ ਮਰਨਗੇ।*

ਕਿੰਨੇ ਲੋਕ ਮਰ ਰਹੇ ਹਨ ਜਾਂ ਮਰਿਆ ਦੇ ਬਿੱਲ ਬਣਾਏ ਜਾਂਦੇ ਹਨ ?

*ਇੰਜੀਨੀਅਰਾਂ ਦੀਆਂ ਬਣਾਈਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ।*

ਕਿੰਨੇ ਪੁੱਲ ਇਮਾਰਤਾਂ ਢਿੱਗ ਗਈਆਂ ।

*ਅਰਥਸ਼ਾਸਤਰੀਆਂ ਅਤੇ ਮੁਨੀਮਾਂ ਹੱਥੋਂ ਪੈਸਾ ਡੁੱਬ ਜਾਵੇਗਾ।*

ਕਿੰਨੇ ਬੈਂਕ ਡੁੱਬ ਗਏ ਹਨ ।

*ਧਰਮੀ ਲੋਕ ਆਪਣੇ ਹੱਥੀਂ ਮਨੁੱਖਤਾ ਦਾ ਘਾਣ ਕਰ ਦੇਣਗੇ।*

ਧਰਮ ਦੇ ਨਾਮ ਹੇਠਾਂ ਵਪਾਰ ਤੇ…ਸਿਆਸਤ ਕੀ ਨਹੀਂ ਹੋ ਰਿਹਾ ?

*ਜੱਜ ਨਿਆਂ ਨਹੀਂ ਕਰ ਸਕਣਗੇ।*

ਪੰਚਾਇਤ ਤੋਂ ਸੁਪਰੀਮ ਕੋਰਟ ਤੱਕ ਕੀ ਨਹੀਂ ਹੋ ਰਿਹਾ ।
*”ਇਸ ਤਰ੍ਹਾਂ ਸਿੱਖਿਆ ਢਾਂਚੇ ਦੀ ਤਬਾਹੀ ਕਿਸੇ ਕੌਮ ਦੀ ਤਬਾਹੀ ਹੋ ਨਿੱਬੜਦੀ ਹੈ।”*

ਸਾਡੇ ਦੇਸ਼ ਵਿੱਚ ਵੀ ਤਾਂ ਇਹੋ ਕੁੱਝ ਹੋ ਰਿਹਾ ਹੈ ਤੇ ਅਸੀਂ ਜਿਉਂਦੇ ਜੀਅ ਮਰ ਗਏ ਹਾਂ । ਅਸੀਂ ਆਪੋ ਆਪਣੀ ਲਾਸ਼ ਚੱਕ ਕੇ ਇੱਕ ਦੂਜੇ ਨੂੰ ਲਤੜ ਕੇ ਜਾਂ ਉਸਦੀ ਛਾਤੀ ਉਤੇ ਪੈਰ ਰੱਖ ਕੇ ਅੱਗੇ ਵੱਧ ਰਹੇ ਹਾਂ ।
ਜ਼ਰਾ ਬਚ ਕੇ ਮੋੜ ਤੋਂ !

ਜਦ ਤਾਂਗਿਆਂ ਦਾ ਸਮਾਂ ਹੁੰਦਾ ਸੀ ਤਾਂ ਸੰਤੋਖ ਸਿੰਘ ਧੀਰ ਜੀ ਕਹਾਣੀ ” ਕੋਈ ਇੱਕ ਸਵਾਰ ” ਬਾਰੂ ਤਾਂਗੇ ਵਾਲਾ ਤਾਂਗੇ ਦੇ ਬੰਮ ਉਤੇ ਬੈਠਾ ਕਿਸੇ ਬੇ ਧਿਆਨ ਜਾਂਦੇ ਨੂੰ ਆਪਣੇ ਘੋੜੇ ਦੇ ਛਾਂਟਾ ਮਾਰਕੇ …ਜ਼ਰਾ ਬਚ ਕੇ ਮੋੜ….ਤੋਂ …
ਓ ਤੇਰੀ ਜੜ੍ਹ ਲੱਗ ਜੇ…!
ਓ ਤੇਰਾ ਭਲਾ ਹੋਵੇ..!
ਹੁਣ ਬੀ ਡਬਲਿਓ ਵਾਲਾ ਜਦ ਕਦੇ ਕੋਲ ਦੀ ਲੰਘਦਾ ਹੈ ਤਾਂ ਡਰ ਲੱਗਦਾ ਹੈ । ਕਾਲੇ ਰੰਗ ਦੀ ਕਾਰ ਕਿਸੇ ਦਾਦੀ ਦੀ ਉਸ ਬਾਤ ਦੇ ਪਾਤਰ ਵਰਗੀ ਲੱਗਦੀ ਹੈ ਜਿਸਦਾ ਨਾਮ ਸੁਣ ਕੇ ਮੈਂ ਰਜਾਈ ਵਿੱਚ ਮੂੰਹ ਲੈ ਕੇ ਲੁੱਕ ਜਾਂਦਾ ਸੀ ਪਰ ਬੇਬੇ ਆਪਣੀ ਬਾਤ ਸੁਣਾ ਦੇਦੀ ਸੀ । ਮੈਂ ਅੱਖਾਂ ਮੀਚ ਕੇ ਸੌ ਜਾਂਦਾ ਸੀ । ਬੇਬੇ, ਦਾਦੀ, ਨਾਨੀ, ਦਾਦੇ, ਨਾਨੇ, ਚਾਚੇ ਤਾਏ, ਚਾਚੀ ਤਾਈ, ਵੀਰ ਭਰਜਾਈ , ਭੂਆ ਫੁਫੜ, ਮਾਮਾ ਮਾਮੀ, ਮਾਸੀ ਮਾਸੜ ਸਭ ਆਂਟੀ ਅੰਕਲ ਬਣ ਗਏ । ਮੈਂ ਰਜਾਈ ਵਿੱਚ ਸੁੱਤਾ ਪਿਆ ਰਿਹਾ ।

ਕੀ ਤੁਸੀਂ ਜਾਗਦੇ ਹੋ ? ਮੈਂ ਤਾਂ ਸੁੱਤਾ ਪਿਆ ਤਮਾਸ਼ਾ ਦੇਖ ਰਿਹਾ ਹਾਂ । ਕੀ ਤੁਸੀਂ ਵੀ ਤਮਾਸ਼ਾਬੀਨ ਤਾਂ ਨਹੀਂ ਬਣੇ ਹੋਏ ?
ਜ਼ਰਾ ਬਚ ਕੇ ਮੋੜ ਤੋਂ …!

ਬੁੱਧ ਸਿੰਘ ਨੀਲੋਂ
9464370823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Be objective’: Indian media coverage of Ukraine biased, says Russia
Next articleArt of Living volunteers reach out to stranded Indian students in Ukraine