(ਸਮਾਜ ਵੀਕਲੀ)
ਅੱਜ ਕੱਲ ਦਿਖਾਵੇ ਦਾ ਯੁਗ ਹੈ। ਕੋਈ ਸਮਾਂ ਸੀ ਜਦੋਂ ਘਰ ਵਿੱਚ ਬੱਚਿਆਂ ਅਤੇ ਵੱਡਿਆਂ ਵਾਸਤੇ ਖਾਣ ਪੀਣ ਦੀਆਂ ਚੀਜ਼ਾਂ ਬਣਾ ਕੇ ਇਸਤੇਮਾਲ ਹੁੰਦੀਆਂ ਸਨ। ਘਰ ਦੇ ਬਣਾਉਣ ਵਾਲਿਆਂ ਨੂੰ ਥੋੜੀ ਬਹੁਤ ਤਕਲੀਫ ਜਰੂਰ ਹੁੰਦੀ ਸੀ ਪਰੰਤੂ ਉਹ ਚੀਜ਼ਾਂ ਸਿਹਤ ਵਾਸਤੇ ਚੰਗੀਆਂ ਹੁੰਦੀਆਂ ਸਨ! ਲੇਕਿਨ ਅੱਜ ਕੱਲ ਇਹ ਰਿਵਾਜ ਹੋ ਗਿਆ ਹੈ ਕਿ ਲੋਕੀ ਆਪਣੇ ਘਰ ਵਿੱਚ ਬਣਾਈਆਂ ਹੋਈਆਂ ਚੀਜ਼ਾਂ ਖਾਣ ਦੇ ਬਦਲੇ ਬਾਜ਼ਾਰੋਂ ਰੈਡੀ ਮੇਡ ਚੀਜ਼ਾਂ ਮੰਗਾ ਕੇ ਖਾ ਅਤੇ ਪੀ ਰਹੇ ਹਨ ਅਤੇ ਆਪਣੇ ਆਪ ਨੂੰ ਉਚੇ ਸਟੈਂਡਰਡ ਦਾ ਬੰਦਾ ਕਹਾ ਰਹੇ ਹਨ। ਅੱਜ ਕੱਲ ਲੋਕ ਜੰਕ ਫੂਡ ਅਤੇ ਫਾਸਟ ਫੂਡ ਮੰਗਾ ਕੇ ਆਪਣੇ ਆਪ ਨੂੰ ਵੱਡੇ ਅੰਗਰੇਜ਼ ਅਤੇ ਅਮੀਰ ਆਦਮੀ ਅਤੇ ਫੈਸ਼ਨੇਬਲ ਆਦਮੀ ਕੁਹਾਣ ਵਿੱਚ ਬੜੀ ਟੌਰ ਸਮਝਦੇ ਹਨ। ਜਿਸ ਨੂੰ ਵੀ ਦੇਖੋ, ਚਾਹੇ ਬੱਚਾ ਹੋਵੇ, ਵੱਡਾ ਹੋਵੇ, ਔਰਤ ਹੋਵੇ ਜਾਂ ਆਦਮੀ ਹੋਵੇ, ਚਿਪਸ, ਕੋਕਾ ਕੋਲਾ ਆਦੀ ਜੰਕ ਫੂਡ ਮੰਗਵਾ ਕੇ ਖਾ ਰਿਹਾ ਹੈ। ਸੁਬਹਾ ਸਵੇਰੇ ਚਾਹ ਪੀਣ ਲੱਗਿਆਂ ਅਸੀਂ ਚਿਪਸ ਜਾਂ ਬਿਸਕੁਟ ਵਰਗੇ ਜੰਗ ਫੂਡ ਇਸਤੇਮਾਲ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਵੱਡੀ ਬਿਮਾਰੀ ਸਾਡੇ ਦੇਸ਼ ਵਿੱਚ ਫਾਸਟ ਫੂਡ ਦੀ ਚਲੀ ਹੈ। ਫਾਸਟ ਫੂਡ ਉਹ ਹੁੰਦਾ ਹੈ ਜਿਹਨੂੰ ਛੇਤੀ ਛੇਤੀ ਤਿਆਰ ਕਰਕੇ ਛੇਤੀ ਛੇਤੀ ਇਸਤੇਮਾਲ ਕੀਤਾ ਜਾਂਦਾ ਹੈ। ਫਾਸਟ ਫੂਡ ਵਿੱਚ ਪੀਜ਼ਾ, ਬਰਗਰ, ਚੌਮਿਨ, ਹਾਟ ਡੋਗ ਆਦੀ ਆਉਂਦੇ ਹਨ। ਫਾਸਟ ਫੁਡ ਵਿੱਚ ਗੰਦੇ ਤੇਲ ਅਤੇ ਮਸਾਲੇ ਇਸਤੇਮਾਲ ਹੁੰਦੇ ਹਨ ਜੋ ਕਿ ਸਿਹਤ ਵਾਸਤੇ ਖਤਰਨਾਕ ਹੁੰਦੇ ਹਨ। ਅੱਜ ਕੱਲ ਦੇ ਲੋਕਾਂ ਵਿੱਚ ਫਾਸਟ ਫੂਡ ਖਾਣ ਦਾ ਚਸਕਾ ਸ਼ੁਰੂ ਹੋ ਗਿਆ ਹੈ। ਚਾਹੇ ਜੰਕ ਫੂਡ ਹੋਵੇ ਜਾਂ ਫਾਸਟ ਫੂਡ ਹੋਵੇ ਇਹ ਆਦਮੀ ਵਾਸਤੇ ਖਤਰੇ ਦੀ ਘੰਟੀ ਹਨ। ਜੰਕ ਫੂਡ ਵਿੱਚ ਚੀਨੀ ਜਿਆਦਾ ਹੋਣ ਕਰਕੇ ਸੂਗਰ ਦੀ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈ। ਜਿਹੜੇ ਲੋਕ ਕੋਕਾ ਕੋਲਾ ਜਿਆਦਾ ਪੀਂਦੇ ਹਨ ਉਹਨਾਂ ਨੂੰ ਦੇਰ ਸਵੇਰ ਸ਼ੂਗਰ ਦੀ ਬਿਮਾਰੀ ਹੋ ਹੀ ਜਾਂਦੀ ਹੈ ਅਤੇ ਜਿਹੜੇ ਲੋਕ ਫਾਸਟ ਫੂਡ ਖਾਣ ਦੇ ਆਦੀ ਹਨ ਉਹਨਾਂ ਨੂੰ ਮੋਟਾਪਾ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਆਦੀ ਰੋਗ ਜਲਦੀ ਲੱਗ ਜਾਂਦੇ ਹਨ। ਮੈਕਡੋਨਲ ਅਮਰੀਕਾ ਦੀ ਸਭ ਤੋਂ ਵੱਡੀ ਫਾਸਟ ਫੂਡ ਦੀ ਕੰਪਨੀ ਹੈ ਜਿਸ ਦੀਆਂ ਲਗਭਗ 35 ਹਜ਼ਾਰ ਸ਼ਾਖਾ ਹਨ। ਜੰਕ ਫੂਡ ਕਦੇ ਕਦੇ ਤਾਂ ਲਿਆ ਜਾ ਸਕਦਾ ਹੈ ਲੇਕਿਨ ਲਗਾਤਾਰ ਇਸਤੇਮਾਲ ਕਰਨ ਤੇ ਇਸ ਦਾ ਨੁਕਸਾਨ ਹੈ। ਫਾਸਟ ਫੂਡ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਨੁਕਸਾਨ ਅਤੇ ਨੁਕਸਾਨ ਦਾ ਹੀ ਘਰ ਹੈ। ਜੰਗ ਫੂਡ ਅਤੇ ਫਾਸਟ ਫੂਡ ਨਾਲ ਦੰਦਾਂ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਪਿੱਛੇ ਕੁਝ ਸਮੇਂ ਪਹਿਲਾਂ ਮੈਕਡੋਨਲ ਦੁਆਰਾ ਤਿਆਰ ਕੀਤਾ ਗਿਆ ਫਾਸਟ ਫੂਡ ਸਰੀਰ ਵਾਸਤੇ ਖਤਰਨਾਕ ਹੋਣ ਦੀ ਗੱਲ ਸੁਣਨ ਵਿੱਚ ਆਈ ਸੀ। ਇਸ ਕਰਕੇ ਜਿੱਥੇ ਤੱਕ ਹੋ ਸਕੇ ਜੰਕ ਫੂਡ ਅਤੇ ਫਾਸਟ ਫੂਡ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦੇ ਬਦਲੇ ਪਰਿਵਾਰ ਵਿੱਚ ਤਾਜ਼ੀਆਂ ਚੀਜ਼ਾਂ ਅਤੇ ਸਿਹਤ ਮੰਦ ਚੀਜ਼ਾਂ ਬਣਾ ਕੇ ਖਾਣੀਆਂ ਚਾਹੀਦੀਆਂ ਹਨ। ਫਾਸਟ ਫੂਡ ਅਤੇ ਜੰਕ ਫੂਡ ਸਵਾਦ ਤਾਂ ਬਹੁਤ ਲੱਗਦੇ ਹਨ ਪਰੰਤੂ ਇਸਦੇ ਦੂਰਗਾਮੀ ਨਤੀਜੇ ਬੜੇ ਖਤਰਨਾਕ ਹਨ। ਸਮੇਂ ਰਹਿੰਦੇ ਇਸ ਤੋਂ ਅਗਰ ਬਚਿਆ ਜਾਏ ਤਾਂ ਇਹਦੇ ਵਰਗੀ ਕੋਈ ਗੱਲ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ–124001(ਹਰਿਆਣਾ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly