ਸੋਸ਼ਲ ਮੀਡੀਆ ਤੇ ਧੋਖੇਬਾਜਾਂ ਤੋਂ ਬਚੋ।

ਗਿੰਦਾ ਸਿੱਧੂ ਗਿੰਦਾ ਸਿੱਧੂ
         (ਸਮਾਜ ਵੀਕਲੀ)
ਸੋਸ਼ਲ ਮੀਡੀਆ ਪਲੇਟਫਾਰਮ ਤੇ ਅਸੀਂ ਸਾਰੇ ਕਿਤੇ ਨਾ ਕਿਤੇ ਜੁੱੜੇ ਹੋਏ ਹਾਂ। ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ। ਕਿਉਂਕਿ ਇਹ ਸਮੇਂ ਦੀ ਮੰਗ ਵੀ ਹੈ। ਅਸੀਂ ਇਸ ਤੋਂ ਮੁਨੱਕਰ ਨਹੀਂ ਹੋ ਸਕਦੇ ਕੇ ਅਸੀਂ ਇਸ ਦੀ ਵਰਤੋਂ ਨਹੀਂ ਕਰਦੇ ,ਜਿਹਨਾਂ ਵਿਚੋਂ ਵੱਟਸਅੱਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਹੋਰ ਵੀ ਬਹੁਤ ਸਾਰੇ ਐਪ ਨੇ, ਜਿਹਨਾਂ ਰਾਹੀ ਅਸੀਂ ਦੂਰ ਦੁਰਾਡੇ ਬੈਠੇ ਦੋਸਤਾਂ ਮਿੱਤਰਾਂ ਨਾਲ ਜੁੱੜ ਜਾਂਦੇ ਹਾਂ, ਜਿਹਨਾਂ ਨੂੰ ਅਸੀਂ ਪਹਿਲਾਂ ਤੋਂ ਜਾਣਦੇ ਨਹੀ ਸੀ।
ਸੋਸ਼ਲ ਮੀਡੀਆ ਤੇ ਦੋਸਤੀ ਬਣਾਉਣ ਲਈ ਕੁਝ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਪਰਖ ਲੈਣਾ ਚਾਹੀਦਾ ਹੈ, ਜਿਸ ਵਿਅਕਤੀ ਨੂੰ ਆਪਾਂ ਜਾਣਦੇ ਨਹੀਂ ਸ਼ਬਦਾਂ ਨਾਲ ਦੋਸਤੀ ਕਰਨ ਲਈ ਬਹੁਤ ਵਾਰ ਭਾਰੀ ਪੈਂਦੀ ਹੈ। ਕੁਝ ਧੋਖੇਬਾਜ ਲੋਕ ਵੀ ਸੋਸ਼ਲ ਮੀਡੀਆ ਰਾਹੀਂ ਐਕਟਿਵ ਰਹਿੰਦੇ ਹਨ। ਉਹ ਹਮੇਸ਼ਾ ਮੌਕੇ ਦੀ ਭਾਲ ਵਿਚ ਰਹਿੰਦੇ ਹਨ,ਕਿ ਕਿਤੇ ਨਾ ਕਿਤੇ ਸਾਡਾ ਧੋਖੇ ਵਾਲਾ ਕਾਰੋਬਾਰ ਚੱਲ ਸਕੇ।ਉਹ ਇਸ ਵਿਚ ਸਫ਼ਲ ਵੀ ਹੋ ਜਾਂਦੇ ਹਨ। ਭੋਲੇ ਭਾਲੇ ਲੋਕਾਂ ਨੂੰ ਠੱਗਣ ਵਿੱਚ ਇਸ ਲਈ ਕਹਿੰਦੇ ਹਨ, ਸਾਵਧਾਨੀ ਹਟੀ ਦੁਰਘਟਨਾ ਘਟੀ।
ਕਈ ਐਸੇ ਵੀ ਲੋਕ ਨੇ ਜੋ ਲਿੰਗ ਬਦਲ ਕੇ ਗੱਲ ਕਰਦੇ ਹਨ, ਤਾਂ ਜੋ ਉਹ ਲੋਕਾਂ ਦੀ ਫਾਇਦਾ ਲੈ ਸਕਣ , ਤੇ ਉਹ ਇਸ ਤਰ੍ਹਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ,ਇਹ ਉਹ ਲੋਕ ਹੀ ਜਾਣਨ ਜੋ ਐਸਾ ਕਰਦੇ ਹਨ। ਪਰ ਭੋਲੀ ਭਾਲੀ ਜਨਤਾ ਨਾਲ ਧੋਖਾ ਦੜੀ ਬਹੁਤ ਜ਼ੋਰ ਸ਼ੋਰ ਨਾਲ ਹੋ ਜਾਂਦੀ ਹੈ।ਕੁੱਝ ਤਾਂ ਹਾਸੇ ਖੇਡੇ ਲਈ ਵੀ ਇਹੋ ਜਿਹੇ ਕੰਮ ਕਰਦੇ ਨੇ,ਪਰ ਸੋਚਣ ਸਮਝਣ ਦੀ ਲੋੜ ਹੈ, ਤੇ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਵੀ ਲੋੜ ਹੈ।
ਸੋਸ਼ਲ ਮੀਡੀਆ ਰਾਹੀਂ ਅਸੀਂ ਚੰਗੀਆ ਗੱਲਾਂ ਵੀ ਸਿੱਖ ਸਕਦੇ ਹਾਂ, ਲੋਕਾਂ ਸਾਹਮਣੇ ਆਪਣੀ ਵਧੀਆ ਸਲਾਹ ਵੀ ਦੇ ਸਕਦੇ ਹਾਂ।ਪਰ ਹਰ ਕਿਸੇ ਤੇ ਯਕੀਨ ਕਰਕੇ ਕਿਸੇ ਦੂਸਰੇ ਨੂੰ ਮਾੜਾ ਭਲਾ ਬੋਲਣਾ ਵੀ ਸਹੀ ਨਹੀਂ ਹੈ। ਲੋਕ ਭਲੇਮਾਣਸ ਬੰਦੇ ਨੂੰ ਕੁਝ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਸ ਨੂੰ ਕਿਸੇ ਦੂਸਰੇ ਵਿਰੁੱਧ ਵੀ ਵਰਤ ਜਾਂਦੇ ਹਨ। ਕੁੱਝ ਤਾਂ ਬਹੁਤ ਵੱਡੇ ਵਿਦਵਾਨ ਸਮਝਦੇ ਨੇ ਆਪਣੇ ਆਪ ਨੂੰ ਕੀ ਉਹ ਹੀ ਨੇ ਜੋ ਵੀ ਹਨ।
ਧੋਖੇਬਾਜ਼ ਬੰਦਿਆਂ ਤੋਂ ਬਚਣ ਦੀ ਲੋੜ ਹੈ,ਉਹ ਕਿਤੇ ਵੀ ਹੋ ਸਕਦੇ ਨੇ, ਤੁਹਾਡੇ ਮਿੱਤਰ ਬਣ ਕੇ ਹੀ ਤੁਹਾਡੇ ਨਾਲ ਠੱਗੀ ਮਾਰ ਸਕਦੇ ਨੇ, ਇਹੋ ਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ।ਜੋ ਜ਼ਿਆਦਾ ਆਪਣਾ ਬਣੇਗਾ ਉਹ ਹੀ ਤੁਹਾਨੂੰ ਵਰਤ ਜਾਵੇਗਾ ਤੇ ਪਤਾ ਵੀ ਨਹੀਂ ਲੱਗਣ ਦੇਵੇਗਾ,ਉਹੋ ਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ। ਅੱਜ ਤੇ ਵਿਗਿਆਨਕ ਯੁੱਗ ਵਿੱਚ ਸੋਸ਼ਲ ਮੀਡੀਆ ਕੁਝ ਸਿੱਖਣ ਤੇ ਸਿਖਾਉਣ ਲਈ ਮੁੱਖ ਮਾਧਿਅਮ ਹੈ ਪਰ ਇਸ ਦੀ ਵਰਤੋਂ ਕਰਨ ਵੇਲੇ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਆਪਣੇ ਦਿਲ ਵਿੱਚੋਂ ਕੱਢੀ ਹੋਈ ਗੱਲ ਸਰੇਆਮ ਜਨਤਾ ਨਾਲ ਸਾਂਝੀ ਕਰ ਲੈਣੀ ਬਹੁਤ ਵਾਰ ਭਾਰੀ ਪੈਂਦੀ ਹੈ ਸੋਸ਼ਲ ਮੀਡੀਆ ਤੇ ਆਓ ਤੇ ਆਪਣੇ ਦਿਮਾਗ ਨੂੰ ਨਾਲ ਲੈ ਕੇ ਆਓ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਕ ਫੂਡ ਅਤੇ ਫਾਸਟ ਫੂਡ ਖਤਰਨਾਕ ਹਨ
Next articleਸ਼ੁਭ ਸਵੇਰ ਦੋਸਤੋ,