ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਚ ਲੈਸਟਰ ਦੇ ਟਾਊਨ ਸੈਂਟਰ ਚ ਕਰਵਾਇਆ ਗਿਆ ਵਿਸ਼ਾਲ ਸ਼ਰਧਾਂਜਲੀ ਸਮਾਗਮ

ਸਿੱਖ ਅਤੇ ਗੈਰ ਸਿੱਖ ਆਗੂਆਂ ਨੇ ਭਾਰਤੀ ਹਕੂਮਤ ਦੀ ਇਸ ਕਾਰਵਾਈ ਦੀ ਕੀਤੀ ਪੁਰਜ਼ੋਰ ਨਿੰਦਾ 
ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਜੂਨ 1984 ਚ ਉਸ ਵੇਲੇ ਦੀ ਮੌਜੂਦਾ ਭਾਰਤ ਸਰਕਾਰ ਵੱਲੋਂ ਸ੍ਰੀ ਹਰਮਿੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਸਮੇਤ ਸ੍ਰੀ ਆਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤੇ ਜਾਣ ਅਤੇ ਹਜ਼ਾਰਾਂ ਹੀ ਮਜ਼ਲੂਮਾਂ ਨੂੰ ਸ਼ਹੀਦ ਕੀਤੇ ਜਾਣ ਦੇ ਵਿਰੋਧ ਚ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਗੋਰਿਆਂ ਦੀ ਸੰਘਣੀ ਆਬਾਦੀ ਵਾਲੇ ਟਾਊਨ ਸੈਂਟਰ ਚ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਲੈਸਟਰ ਦੀਆਂ ਸੰਗਤਾਂ ਅਤੇ ਤੀਰ ਗਰੁੱਪ ਦੇ ਸੱਦੇ ਤੇ ਵੱਖ ਵੱਖ ਸ਼ਹਿਰਾਂ ਅਤੇ ਯੂਰਪ ਦੇ ਹੋਰਨਾਂ ਦੇਸ਼ਾਂ ਤੋਂ ਪੁੱਜੇ ਸਿੱਖ ਆਗੂਆਂ ਨੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਸ ਵੇਲੇ ਵਾਪਰੇ ਸਾਕਾ ਨੀਲਾ ਤਾਰਾ ਦੀ ਨਿੰਦਾ ਕਰਦਿਆਂ ਉਸ ਵੇਲੇ ਦੀ ਭਾਰਤੀ ਹਕੂਮਤ ਵੱਲੋ ਸ਼ਹੀਦ ਕੀਤੇ ਗਏ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਸ਼ਰਧਾਂਜਲੀ ਸਮਾਰੋਹ ਨੂੰ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਆਏ ਸਿੱਖ ਆਗੂਆਂ, ਜਿਨ੍ਹਾਂ ਚ ਸਿੱਖ ਫੈਡਰੇਸ਼ਨ ਯੂ ਕੇ ਦੇ ਆਗੂ ਗੁਰਜੀਤ ਸਿੰਘ ਸਮਰਾ, ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪ੍ਰਧਾਨ ਰਾਜਮਨਵਿੰਦਰ ਸਿੰਘ ਰਾਜਾ ਕੰਗ, ਜਨਰਲ ਸਕੱਤਰ ਮੁਖਤਿਆਰ ਸਿੰਘ,ਮੀਤ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਸਤਵਿੰਦਰ ਸਿੰਘ ਦਿਉਲ, ਧਰਮੀ ਫੌਜੀ ਰਾਜਵੰਤ ਸਿੰਘ ਕੰਗ, ਤੀਰ ਗਰੁੱਪ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ, ਜਸਪਾਲ ਸਿੰਘ ਕੰਗ, ਲੈਸਟਰ ਈਸਟ ਤੋਂ ਮੈਂਬਰ ਪਾਰਲੀਮੈਂਟ ਕਲੌਡੀਆ ਵੈੱਬ,ਲਿਬਰਲ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜ਼ਫ਼ਰ ਹੱਕ, ਬਹੁਤ ਬਹੁਤ ਸਾਰੇ ਸਿੱਖ ਅਤੇ ਗੈਰ ਸਿੱਖ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੈਪਸਨ:-
ਜੂਨ ਚੁਰਾਸੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ ਵੱਖ ਸਿੱਖ ਅਤੇ ਗੈਰ ਸਿੱਖ ਆਗੂ।
ਤਸਵੀਰਾਂ:-ਸੁਖਜਿੰਦਰ ਸਿੰਘ ਢੱਡੇ 
Previous articleAn Open Letter to Shri. Narendra Modi Ji
Next articleਤਿੰਨ ਰੋਜ਼ਾ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦਾ ਹੋਇਆ ਆਗਾਜ਼