ਪਿੰਡ ਲੋਹਗੜ੍ਹ  , ਮੰਡਿਆਲਾ ਵਿਖੇ ਸਰਕਾਰ ਆਪਦੇ ਦੁਆਰ ਕੈਂਪ ਲਗਾਇਆ ਗਿਆ ਲੋਕਾਂ ਨੂੰ ਮਿਲ ਰਿਹਾ ਕੈਂਪਾਂ ਦਾ ਫਾਇਦਾ  –   ਰਣਜੀਤ ਕੌਰ ਕਾਕੜ ਕਲਾਂ

ਮਹਿਤਪੁਰ,( ਸੁਖਵਿੰਦਰ ਸਿੰਘ ਖਿੰਡਾ)-ਪੰਜਾਬ ਸਰਕਾਰ ਦੇ ਅਦੇਸ਼ ਅਨੁਸਾਰ ਪਿੰਡ ਲੋਹਗੜ੍ਹ , ਮੰਡਿਆਲਾ ਵਿਖੇ ਸਰਕਾਰ ਆਪਦੇ ਦੁਆਰ ਕੈਂਪ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਮਠਾੜੂ ਦੇ ਉਪਰਾਲੇ ਨਾਲ ਲਗਾਇਆ ਗਿਆ। ਇਸ ਕੈਂਪ ਦੌਰਾਨ ਅਲੱਗ- ਅਲੱਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੇ ਕੰਮ ਮੌਕੇ ਤੇ ਕਰਕੇ ਲੋਕਾਂ ਨੂੰ ਵਧੀਆ ਸਹੂਲਤ ਦੇਣ ਦਾ ਉਪਰਾਲਾ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਰਹੂਮ ਰਤਨ ਸਿੰਘ ਕਾਕੜ ਕਲਾਂ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਹਾਜ਼ਰ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਲੋਕਾਂ ਨੂੰ ਖਜਲ ਖੁਆਰੀ ਤੋਂ ਨਿਜਾਤ ਦਿਵਾਉਣ ਲਈ ਅਤੇ ਪਬਲਿਕ ਦੇ ਕੰਮ ਪਬਲਿਕ ਦੇ ਘਰ ਵਿਚ ਆਣ ਕੇ ਕਰਨ ਲਈ ਅਧਿਕਾਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਹੈ ਲੋਕਾਂ ਨੂੰ ਇਸ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਮੌਕੇ ਲੋਕਾਂ ਵੱਲੋਂ ਇਹ ਪੁੱਛੇ ਜਾਣ ਤੇ  ਕਿ ਕੀ ਮਹਿਤਪੁਰ ਮਹੱਲਾ ਕਲੀਨਿਕ ਖੁਲਣ ਤੇ ਮੁਢਲਾ ਸਿਹਤ ਕੇਂਦਰ ਦੀਆਂ ਸੇਵਾਵਾਂ ਬੰਦ ਹੋ ਜਾਣਗੀਆਂ ਦਾ ਜਵਾਬ ਦਿੰਦਿਆਂ ਬੀਬੀ ਰਣਜੀਤ ਕੌਰ ਕਾਕੜ ਨੇ ਕਿਹਾ ਇਹ ਗਲਤ ਫਹਿਮੀ ਫੈਲਾਈ ਜਾ ਰਹੀ ਹੈ। ਮੁਢਲਾ ਸਿਹਤ ਕੇਂਦਰ ਮਹਿਤਪੁਰ ਅਪਗ੍ਰੇਡ ਕੀਤਾ ਜਾਵੇਗਾ ਨਾ ਕਿ ਉਸ ਦੀਆਂ ਸੇਵਾਵਾਂ ਖ਼ਤਮ ਹੋਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਮਹਿਤਪੁਰ ਸਤਨਾਮ ਸਿੰਘ ਲੋਹਗੜ੍ਹ, ਸਰਬਜੀਤ ਸਿੰਘ, ਗਗਨਦੀਪ ਮੋਨੂੰ, ਪਾਲ ਸਿੰਘ, ਮਿਤਰਪਾਲ ਸਿੰਘ, ਨੰਬਰਦਾਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleIran not to leave negotiation table, insistent on ‘nuclear rights’: President Raisi
Next articleGuterres reiterates call for UNSC reforms to cope with world ‘entering an age of chaos’