ਟੱਪੇ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਹੰਝੂ ਨੈਣਾਂ ਵਿੱਚ ਆਏ ਹੋਏ ਨੇ,
ਚਿਰਾਂ ਤੋਂ ਵਿੱਛੜੇ ਹੋਏ ਸੱਜਣ ਨੇ
ਦਿਲ-ਵਿਹੜੇ ‘ਚ ਪੈਰ ਪਾਏ ਹੋਏ ਨੇ।
ਦਿਲ ਕੰਮਾਂ-ਕਾਰਾਂ ‘ਚ ਲੱਗਦਾ ਨਹੀਂ,
ਅਸੀਂ ਆਪਣੀ ਹਾਂ ਗੱਲ ਕਰਦੇ
ਸਾਨੂੰ ਪਤਾ ਬਾਕੀ ਜੱਗ ਦਾ ਨਹੀਂ।
ਲੋਕ ਪਿਆਰ ਨੂੰ ਖਿਡੌਣਾ ਸਮਝਦੇ ਨੇ,
ਕੁਝ ਦਿਨ ਇਕ ਨਾਲ ਗੁਜ਼ਾਰ ਕੇ
ਝੱਟ ਦੂਜੇ ਨਾਲ ਜਾ ਰਲਦੇ ਨੇ।
ਪਿਆਰ ਕੁਝ ਨਾ ਵਿਛੋੜੇ ਬਿਨਾਂ,
ਬੰਦਾ ਚਾਨਣੀ ਦੀ ਉਦੋਂ ਕਦਰ ਕਰੇ
ਜਦ ਨ੍ਹੇਰੇ ‘ਚ ਉਸ ਨੂੰ ਦਿਸੇ ਕੁਝ ਨਾ।
ਪਿਆਰ ‘ਚ ਪੈਸੇ ਦਾ ਵੀ ਰੋਲ ਬੜਾ,
ਇਹ ਵੀ ਫਿੱਕਾ ਪੈਣ ਲੱਗ ਜਾਵੇ
ਜਦ ਜੇਬ ‘ਚ ਪੈਸਾ ਘਟੇ ਥੋੜ੍ਹਾ ਜਿਹਾ।
ਪਿਆਰ ‘ਚ ਰੰਗ ਨਾ ਰੁਕਾਵਟ ਬਣੇ,
ਜਦ ਇਹ ਧੁਰ ਅੰਦਰੋਂ ਹੋ ਜਾਵੇ
ਫਿਰ ਰੰਗ ਦੀ ਨਾ ਕੋਈ ਗੱਲ ਕਰੇ।
‘ਮਾਨ’ ਤੇਰੇ ਤੇ ਯਕੀਨ ਕਰੀ ਬੈਠੇ ਹਾਂ,
ਤੇਰੀ ਮਰਜ਼ੀ ਦਾ ਸਾਨੂੰ ਪਤਾ ਨਹੀਂ
ਪਰ ਅਸੀਂ ਤੇਰਾ ਲੜ ਫੜੀ ਬੈਠੇ ਹਾਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
Previous articleਭਗਵੰਤ ਮਾਨ ਸਰਕਾਰ 60000 ਰੁਪਏ ਪ੍ਰਤੀ ਔਰਤ ਕਦੋਂ ਤੱਕ ਦੇਵੇਗੀ ?
Next articleਅਮਰੀਕਾ ਭਾਰਤ ਨੂੰ ਵੇਚੇਗਾ F-35 ਲੜਾਕੂ ਜਹਾਜ਼, ਟਰੰਪ ਨੇ ਕਿਹਾ- ਕਈ ਅਰਬ ਡਾਲਰ ਤੱਕ ਫੌਜੀ ਵਿਕਰੀ ਵਧਾਏਗਾ