(ਸਮਾਜ ਵੀਕਲੀ)
ਕੋਈ ਕਰ ਕੇ ਵਪਾਰ ਗਿਆ,
ਰੌਲਾ ਪਾ ਕੇ ਰੋਟੀ-ਰੋਟੀ ਦਾ
ਸਾਨੂੰ ਭੁੱਖਿਆਂ ਹੀ ਮਾਰ ਗਿਆ…
ਅੱਖ ਖੁੱਲੀ ‘ਤੇ ਪਤਾ ਲੱਗਿਆ,
ਪੱਥਰ ਸੀ ਆਇਆ ਮਹਿਲ ਚੋਂ
ਸਾਡੀ ਕੁੱਲੀ ਉੱਤੇ ਠਾਹ ਵੱਜਿਆ…
ਹੁੰਦੀ ਕੰਮੀਂ ਦੀ ਵੀ ਜੂਨ ਕੋਈ ਨਾ,
ਠੰਡ ਵਿੱਚ ਰਾਤੀਂ ਮੁੱਕਿਆ
ਦਿੱਤੀ ਅਜੇ ਤੱਕ ਕਿਸੇ ਲੋਈ ਨਾ…
ਜਾਪੇ ਦੁਨੀਆਂ ਬਿਮਾਰ ਹੋ ਗਈ,
ਧੀ ਮਿਲੀ ਕੂੜੇਦਾਨ ਚੋਂ
ਕਹਿੰਦੇ ਮਾਤਾ ਜੈ-ਜੈ ਕਾਰ ਹੋ ਗਈ…
ਰਹਿਣ ਦੇਣੀ ਹੁਣ ਥੋੜ ਕੋਈ ਨਾ,
ਧਰਮਾਂ ਦੀ ਰਾਖੀ ਕਰਾਂਗੇ
ਸਿਹਤ ਸਿੱਖਿਆ ਦੀ ਲੋੜ ਕੋਈ…
ਇੱਕੋ ਰੰਗ ਵਿੱਚ ਦੇਸ਼ ਰੰਗਣਾ,
ਜਿਹੜਾ ਕਰੂ ਗੱਲ ਹੱਕਾਂ ਦੀ
ਟੋਟੇ ਕਰ ਕੇ ਚੁਰਾਹੇ ਟੰਗਣਾ…
ਇਨ੍ਹਾਂ ਲਾਹ ਲਈਆਂ ਖੱਲਾਂ ਨੇ,
ਲੀਡਰਾਂ ਨੇ ਦੇਸ ਖਾ ਲਿਆ
ਸਾਡੇ ਪੱਲੇ ਬਸ ਗੱਲਾਂ ਨੇ…
ਤੇਰੀ ਮੰਜੀ ਦੇਖੀਂ ਠੋਕ ਦੇਣਗੇ,
ਨਾਨਕ ਦੇ ਪੁੱਤ ਬਾਬਰਾ
ਤੈਨੂੰ ਬੋਟੀ-ਬੋਟੀ ਨੋਚ ਦੇਣਗੇ…
ਅਮਨ ਜੱਖਲਾਂ
9478226980
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly