ਜੱਜ ਦੀ ਮੌਤ ਦਾ ਮਾਮਲਾ: ਇਨਾਮੀ ਰਕਮ ਦਸ ਲੱਖ ਕੀਤੀ

ਧਨਬਾਦ (ਝਾਰਖੰਡ) (ਸਮਾਜ ਵੀਕਲੀ): ਸੀਬੀਆਈ ਨੇ ਧਨਬਾਦ ਦੇ ਜੱਜ ਦੀ ਮੌਤ ਦੇ ਮਾਮਲੇ ਵਿੱਚ ਅਹਿਮ ਜਾਣਕਾਰੀ ਦੇਣ ਸਬੰਧੀ ਇਨਾਮੀ ਰਕਮ ਦੁੱਗਣੀ ਕਰ ਦਿੱਤੀ ਹੈ। ਇਸ ਸਬੰਧੀ ਅਹਿਮ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਆਟੋ-ਰਿਕਸ਼ਾ ਵੱਲੋਂ 28 ਜੁਲਾਈ ਨੂੰ ਟੱਕਰ ਮਾਰੇ ਜਾਣ ਕਾਰਨ ਜੱਜ ਉਤਮ ਆਨੰਦ ਦੀ ਮੌਤ ਹੋ ਗਈ ਸੀ। ਜਾਂਚ ਏਜੰਸੀ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਇਸ ਘਟਨਾ ਸਬੰਧੀ ਪੋਸਟਰ ਲਗਵਾਏ ਗਏ ਹਨ। ਪੋਸਟਰਾਂ ਵਿੱਚ ਲਿਖਿਆ ਹੈ, ‘‘ਇਸ ਮਾਮਲੇ ਸਬੰਧੀ ਅਹਿਮ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਦਸ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।’’ ਏਜੰਸੀ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਨਵੀਂ ਦਿੱਲੀ ਵਿੱਚ ਸੀਬੀਆਈ ਦੇ ਸਪੈਸ਼ਲ ਕਰਾਈਮ-1 ਸੈੱਲ ਵਿੱਚ ਫੋਨ ਨੰਬਰ 011-24368640, 011-24368641 ਅਤੇ 7827728856 ਰਾਹੀਂ ਦਿੱਤੀ ਜਾ ਸਕਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀਐੱਮਸੀ ਆਗੂ ਨਿਸ਼ਾਨੇ ’ਤੇ ਆਏ: ਮਮਤਾ
Next articleਸ਼੍ਰੋਮਣੀ ਕਮੇਟੀ ਨੇ ਕਰਨਾਲ ਵਿੱਚ ਕਿਸਾਨਾਂ ਲਈ ਲੰਗਰ ਲਾਇਆ