(ਸਮਾਜ ਵੀਕਲੀ)-ਅੱਜ ਦੀਪੋ ਆਪਣੀ ਕਲਪਨਾ ਚ ਬਹੁਤ ਜਿਆਦਾ ਖੂਸ਼ ਹੋ ਰਹੀ ਸੀ,,, ਪਤਾ ਨਹੀ ਕਿਉਂ ਜਿਂਵੇ ਕਿਸੀ ਦਾ ਇੰਤਜ਼ਾਰ ਹੋਵੇ,, ,, ਕੌਣ ਸੀ ਉਹ ,,,ਉਸਦਾ ਕੀ ਲਗਦਾ ਸੀ,,, ਉਹ ਆਪ ਨਹੀ ਜਾਣਦੀ ਸੀ,,,ਬਸ ਇੰਨਾ ਪਤਾ ਸੀ ਕਿ ਉਹ ਉਸਦੇ ਦੁੱਖਾਂ ਦਾ ਦਾਰੂ ਸੀ,,,ਉਸ ਦੇ ਅੰਦਰਲਾ ਸਕੂਨ ਸੀ,,, ਇਕ ਅਵੱਲੀ ਕਦੇ ਨਾ ਪੂਰੀ ਹੋਣ ਵਾਲੀ ਰੀਝ ਸੀ,,, ਦੁਪਹਿਰ ਹੋ ਗਈ ਸੀ ਸਾਰਾ ਕੰਮ ਕਰ ਕੇ ਵਿਹਲੀ ਹੋ ਗਈ ਸੀ,,,,,ਫਿਰ ਸੁਪਨਿਆਂ ਚ ਗਵਾਚ ਗਈ ਸੀ,,,,,,ਯਾਦ ਆ ਰਿਹਾ ਸੀ ਉਹ ਵੇਲਾ ਜਦੋਂ ਉਹ ਆਪਣੀ ਸਹੇਲੀ ਦੇ ਬੇਟੇ ਦੇ ਵਿਆਹ ਚ ਗਈ ਸੀ ਵੈਸੇ ਜਦੋਂ ਦੀ ਰੱਬ ਨੇ ਉਸਦੇ ਸਿਰ ਤੇ ਚਿੱਟੀ ਚੁੰਨੀ ਦਿੱਤੀ ਸੀ ਉਹ ਕਦੇ ਕਿਸੀ ਵਿਆਹ ਚ ਸ਼ਾਮਿਲ ਨਹੀ ਹੁੰਦੀ ਸੀ ਉਸ ਨੂੰ ਢੋਲ ਢਮੱਕਾ ਵਾਜੇ ਗਾਜੇ ਬਿਲਕੁਲ ਵੀ ਚੰਗੇ ਨਹੀ ਲਗਦੇ ਸੀ,,,,,, ਪਰ ਪੱਕੀ ਸਹੇਲੀ ਕਰਕੇ ਜਾਣਾ ਪਿਆ ਸੀ,,,,,,ਰਿਸੈਪਸ਼ਨ ਦੀ ਪਾਰਟੀ ਚਲ ਰਹੀ ਸੀ,,, ਸਭ ਨੱਚ ਰਹੇ ਸਨ ,,,ਦੀਪੋ ਆਪਣੇ ਖਿਆਲਾਂ ਚ ਉਦਾਸ ਬੈਠੀ ਸਭ ਕੁਝ ਵੇਖ ਰਹੀ ਸੀ,,,,, ਆਪਣੇ ਵਿਆਹ ਦਾ ਵੇਲਾ ਯਾਦ ਕਰ ਰਹੀ ਸੀ ,,,,,ਆਪਣੇ ਚੰਨ ਦੀਆਂ ਯਾਦਾਂ ਚ ਖੁੱਭ ਗਈ ਸੀ,,,,ਇਕੱਲਾਪਣ ਮਹਿਸੂਸ ਕਰ ਰਹੀ ਸੀ,,,,, ਕੁੱਝ ਦੇਰ ਬਾਅਦ ਇਕ ਲੰਮਾ ਉੱਚਾ ਅੱਧਖੜ ਉਮਰ ਦਾ ਸਰਦਾਰ ਉਸਨੂੰ ਉਦਾਸ ਵੇਖ ਕੇ ਉਸ ਕੋਲ ਆਇਆ ਤੇ ਬੜੇ ਹੀ ਖੂਸ਼ਮਿਜਾਜ਼ ਮੂਡ ਵਿਚ ਉਸਨੂੰ ਕਹਿੰਦਾ ਕਿ ਸਾਰੀ ਦੁਨੀਆਂ ਤਾਂ ਭੰਗੜਾ ਪਾ ਰਹੀ ਹੈ ਪਰ ਤੁਸੀ ਇਕੱਲੇ ਉਦਾਸ ਬੈਠੇ ਹੋ,,,,ਸ਼ਾਇਦ ਉਹ ਬਾਹਰਲੇ ਮੁਲਕ ਚੋਂ ਆਇਆ ਲਗਦਾ ਸੀ ਤੇ ਉਸਨੇ ਆਪਣਾ ਹੱਥ ਦੀਪੋ ਅਗੇ ਵਧਾ ਕੇ ਕਿਹਾ ਆਉ ਜੀ ਆਪਾਂ ਵੀ ਭੰਗੜਾ ਪਾਉੰਦੇ ਹਾਂ,,,,ਦੀਪੋ ਇਕਦਮ ਤ੍ਰਿਭਕ ਪਈ,,,, ਉਸਨੂੰ ਝਉਲਾ ਜਿਹਾ ਪਿਆ ਜਿਂਵੇ ਉਸਦਾ ਚੰਨ ਉਸਦੇ ਸਾਹਮਣੇ ਹੋਵੇ ਤੇ ਉਸਨੂੰ ਹੱਥ ਤੋੰ ਫੜ ਕੇ ਭੰਗੜਾ ਪਾਉਣ ਲਈ ਖਿੱਚ ਰਿਹਾ ਹੋਵੇ,,,,, ਫਿਰ ਉਹ ਸਹਿਮ ਜਿਹੀ ਗਈ ਤੇ ਕਹਿੰਦੀ ਨਹੀ ਜੀ ਮੈਂ ਇੱਥੇ ਹੀ ਠੀਕ ਹਾਂ,,,,, ਉਹ ਸਰਦਾਰ ਉਸਦੇ ਅੰਦਰ ਦੀ ਗਲ ਸਮਝ ਗਿਆ ਸੀ ਕਿ ਇਹ ਹਿੰਦੋਸਤਾਨੀ ਅੋਰਤ ਹੈ ਕਿਸੀ ਗੈਰ ਨਾਲ ਹੱਥ ਨਹੀ ਮਿਲਾ ਸਕਦੀ,,,, ਪਤਾ ਨਹੀ ਉਸ ਭਲੇਮਾਣਸ ਨੂੰ ਦੀਪੋ ਕੁੱਝ ਚੰਗੀ ਲਗੀ ਸੀ ਤੇ ਉਹ ਵੀ ਸ਼ਾਇਦ ਇਕੱਲਾ ਸੀ ਤੇ ਦੀਪੋ ਦਾ ਸਾਥ ਕਰਨਾ ਚਾਹੁੰਦਾ ਸੀ ,,,,ਸਾਰੇ ਲੋਕ ਆਪਣੇ ਆਪਣੇ ਜੀਵਨ ਸਾਥੀ ਨਾਲ ਨੱਚ ਰਹੇ ਸੀ ,,,, ਫਿਰ ਉਹ ਸਰਦਾਰ ਉਸਦੇ ਕੋਲ ਆ ਕੇ ਕੁਰਸੀ ਤੇ ਬੈਠ ਗਿਆ ਤੇ ਬਾਹਰਲੇ ਦੇਸ਼ ਦੀਆਂ ਗਲਾਂ ਹੱਸ ਹੱਸ ਕੇ ਕਰਨ ਲੱਗਾ ,,,, ਫਿਰ ਫਰੂਟ ਚਾਟ ਵਾਲੇ ਤੋਂ ਦੋ ਪਲੇਟਾਂ ਚਾਟ ਦੀਆਂ ਲੈ ਆਇਆ ਤੇ ਦੀਪੋ ਨੂੰ ਪਲੇਟ ਫੜਾ ਕੇ ਕਹਿੰਦਾ ਲਉ ਜੀ ਕੁੱਝ ਤਾਂ ਮੂੰਹ ਮਾਰੋ ਚੁੱਪ ਜਿਹੇ ਬੈਠੇ ਤੁਸੀ ਚੰਗੇ ਨਹੀ ਲਗਦੇ,,,,ਦੀਪੋ ਫਿਰ ਥੋੜਾ ਹੱਸ ਪਈ ਤੇ ਪਲੇਟ ਫੜ ਕੇ ਸ਼ੁਕਰੀਆ ਕਿਹਾ,,,,ਊਹ ਸਰਦਾਰ ਤੇ ਦੀਪੋ ਹੁਣ ਦੋਨੋ ਚਾਟ ਖਾ ਰਹੇ ਸੀ ਜਿਂਵੇ ਉਹ ਦੋਨੋ ਇਕ ਦੂਜੇ ਦੇ ਬਹੁਤ ਨੇੜੇ ਹੋਣ,,,,,, ਦੀਪੋ ਨੂੰ ਵੀ ਇਕੱਲਾਪਣ ਹੁਣ ਮਹਿਸੂਸ ਨਹੀ ਹੋ ਰਿਹਾ ਸੀ,,,,, ਇੰਨੇ ਚਿਰ ਨੂੰ ਇਕ ਫੋਟੋਗਰਾਫਰ ਆ ਗਿਆ ਹੈ ਤੇ ਦੋਹਾਂ ਦੀਆਂ ਫੋਟੋਆਂ ਖਿੱਚਣ ਲੱਗਾ ਦੀਪੋ ਥੋੜਾ ਸੁੰਗੜਦੀ ਹੈ ਪਰ ਉਹ ਸਰਦਾਰ ਬਹੁਤ ਖੁਲ੍ਹਾ ਡੁਲ੍ਹਾ ਸੀ ਤੇ ਫੋਟੋਗਰਾਫਰ ਨੂੰ ਆਪਣਾ ਮੋਬਾਈਲ ਫੜਾ ਕੇ ਕਹਿੰਦਾ ਲੈ ਯਾਰ ਸਾਡੀ ਵੀ ਸੋਹਣੀ ਜਿਹੀ ਫੋਟੋ ਖਿੱਚ ਦੇ,,,,ਫਿਰ ਉਹ ਦੀਪੋ ਦੇ ਹੋਰ ਨੇੜੇ ਨੂੰ ਹੋ ਜਾਂਦਾ ਹੈ,,,,,ਫੋਟੋਗਰਾਫਰ ਨੇ ਮਿੰਟਾ ਚ ਹੀ ਢੇਰ ਸਾਰੀਆਂ ਫੋਟੋਆਂ ਖਿੱਚ ਦਿੱਤੀਆਂ ਸੀ । ਕੁੱਝ ਦੇਰ ਲਈ ਦੀਪੋ ਕਲਪਨਾ ਚ ਆਪਣੇ ਪਤੀ ਚੰਨ ਦਾ ਸਾਥ ਮਹਿਸੂਸ ਕਰ ਰਹੀ ਸੀ,,,,,ਇਹ ਜੁਗਨੂੰ ਵਰਗੀ ਖੂਸ਼ੀ ਉਸਨੂੰ ਅੰਤਾ ਦਾ ਨਿੱਘ ਦੇ ਰਹੀ ਸੀ ।
ਸੁਰਿੰਦਰ ਕੌਰ ਸੈਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly