ਰੰਗਲੇ ਪੰਜਾਬ ਤੋਂ ਕੰਗਲੇ ਪੰਜਾਬ ਦਾ ਸਫਰ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਦੇਸ਼ ਵਿੱਚ ਬਿਨਾਂ ਕੋਈ ਪ੍ਰਬੰਧ ਕੀਤਿਆਂ ਜਦੋਂ ਤਾਲਾਬੰਦੀ ਕੀਤੀ ਸੀ ਤੇ ਕੇਂਦਰ ਸਰਕਾਰ ਚੋਰ ਮੋਰੀ ਰਾਹੀ ਕਈ ਜਨਤਕ ਅਦਾਰਿਆਂ ਤੇ ਕੰਪਨੀਆਂ ਨੂੰ ਵੇਚ ਦਿੱਤਾ ਸੀ । ਨਵੇਂ ਕਾਨੂੰਨ ਬਣਾ ਲਏ ਸਨ ਜੋ ਹੁਣ ਹੋਲੀ ਹੋਲੀ ਲਾਗੂ ਕਰ ਰਹੀ ਹੈ । ਪੰਜਾਬ ਨੂੰ ਤਬਾਹ ਕਰਨ ਲਈ ਮੁਫਤ ਦੀਆਂ ਸਕੀਮਾਂ ਸ਼ੁ੍ਰੂ ਕੀਤੀਆਂ ਬਾਦਲ ਕਿਆਂ ਨੇ ਤੇ ਬਿਜਲੀ ਪਾਣੀ ਮੁਫਤ ਕਰਨ ਨਾਲ ਪੰਜਾਬ ਕਰੋੜਾਂ ਦਾ ਕਰਜਾਈ ਹੋ ਗਿਆ । ਆਟਾ ਦਾਲ ਸਕੀਮ ਨੇ ਬਲਦੀ ਉਤੇ ਹੋਰ ਤੇਲ ਪਾ ਦਿੱਤਾ । ਹੁਣ ਗਰੰਟੀਆਂ ਵਾਲੀ ਸਰਕਾਰ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰੇਗੀ । ਮੁਫਤ ਬੱਸ ਸਫਰ ਨੇ ਸਰਕਾਰੀ ਟਰਾਂਸਪੋਰਟ ਦਾ ਭੱਠਾ ਬਹਾ ਦਿੱਤਾ । ਹਜੇ ਬੀਬੀਆਂ ਜਦ ਹਜ਼ਾਰ ਰੁਪਏ ਆਇਆ ਕਰੂ ।

ਉਦੋਂ ਤੱਕ ਪੰਜਾਬ ਦਾ ਬੇੜਾ ਬਿਲਕੁਲ ਬਹਿ ਜਾਣਾ । ਹੁਣ ਪੰਜਾਬੀ ਮੁਫਤ ਲੰਗਰ ਛਕਣ ਦੇ ਆਦੀ ਹੋ ਗਏ ਹਨ । ਲੋਕਾਂ ਦਾ ਮੱਚ ਮਰ ਗਿਆ ਹੈ, ਹੁਣ ਇਹ ਆਪਸ ਵਿੱਚ ਖਹਿਣ ਜੋਗੇ ਹੀ ਰਹਿ ਗਏ ਹਨ । ਸਰਕਾਰ ਦੇ ਗਲ ਗੂਠਾ ਦੇਣ ਜੋਗੇ ਨਹੀਂ ਰਹੇ । ਗਦਰੀ ਬਾਬੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ਾਂ ਤੋਂ ਪੰਜਾਬ ਆਏ ਸੀ ਤੇ ਕੁਰਬਾਨੀਆਂ ਦੇ ਕੇ ਅਮਰ ਹੋ ਗਏ । ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵਿਦੇਸ਼ਾਂ ਨੂੰ ਭੱਜੀ ਜਾ ਰਹੀਆਂ ਹਨ । ਜਿਵੇਂ ਉਥੇ ਦਰਖ਼ਤਾਂ ਡਾਲਰ ਲੱਗੇ ਹੋਣ ਬਸ ਤੋੜ ਕੇ ਖਰਚਣੇ ਹੀ ਆ। ਪੰਜਾਬ ਦੀ ਬਹੁਗਿਣਤੀ ਜਨ ਸੰਖਿਆ ਭੂਮੀ ਹੀਣ ਹੋ ਰਹੀ ਹੈ।

ਪੰਜਾਬ ਦਾ ਕਦੋਂ ਕਦੋਂ ਬੇੜਾ ਗਰਕ ਕਰਨ ਲਈ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਚੁੱਕਿਆ ਹੈ ਤੇ ਵਰਤਿਆ ਕਿਥੇ ਇਹ ਤਾਂ ਨਹੀਂ ਪਤਾ ਲੱਗਿਆ ਪਰ ਹੁਣ ਜਦੋਂ ਕਦੇ ਕਿਸੇ ਬਾਰੇ ਜਾਣਕਾਰੀ ਮਿਲਦੀ ਹੈ । ਘਪਲਾ ਕਰੋੜਾਂ ਵਿੱਚ ਹੋਇਆ ਹੁੰਦਾ । ਇਹ ਤਾਂ ਕਰਜ਼ਾ ਹੈ ਪਰ ਚੰਡੀਗੜ੍ਹ ਦੇ ਆਲੇ ਦੁਆਲੇ ਤੇ ਸਤਲੁਜ ਦੇ ਕੰਢੇ ਰੋਪੜ ਜਿਲੇ ਵਿੱਚ ਸਿਆਸੀ ਆਗੂਆਂ , ਆਈਪੀਅੈਸ ਤੇ ਆਈਏਅੈਸ ਅਫਸਰਾਂ ਨੇ ਕਿੰਨੀ ਜ਼ਮੀਨ ਉਤੇ ਕਬਜ਼ਾ ਕੀਤਾ ਹੈ ? ਇਹ ਤਾਂ ਮਾਲ ਵਿਭਾਗ ਦਾ ਰਿਕਾਰਡ ਦੱਸੇਗਾ ਪਰ ਆ ਹੇਠਾਂ ਵਾਲੇ ਅੰਕੜੇ ਟੀਵੀ ਰਿਪੋਰਟ ਦੇ ਹਨ । ਹੁਣ ਤੁਸੀਂ ਸੋਚਣਾ ਹੈ ਜੇ ਸੋਚਣ ਦਾ ਸਮਾਂ ਹੋਇਆ । ਬਾਕੀ ਕਰਨਾ ਤਾਂ ਆਪਾਂ ਕੁੱਝ ਨਹੀਂ !

ਜਿਹੜੇ ਲੋਕ 100-100 ਰੁਪਿਆ ਪਾ ਕੇ ਪੰਜਾਬ ਦਾ ਕਰਜਾ ਲਾਹੁਣ ਦੀ ਗੱਲ ਕਰ ਰਹੇ ਉਹ ਇਹ ਪੋਸਟ ਧਿਆਨ ਨਾਲ ਪੜ੍ਹਨ ! ਉਹ ਸਭ ਮੋਦੀ ਭਗਤ ਹਨ । ਹਜੂਰ ਸਾਹਿਬ ਵਾਲੇ ਸਾਧ ਨੇ ਇਹ ਸਕੀਮ ਬਣਾਈ ਹੈ । ਪੰਜਾਬ ਦੇ ਅੱਤਵਾਦ ਪੈਦਾ ਕਰਕੇ ਫੇਰ ਉਸਦਾ ਸਫਾਇਆ ਕਰਨ ਲਈ ਸੁਰੱਖਿਆ ਫੋਰਸਾਂ ਦਾ ਖਰਚਾ ਵੀ ਪੰਜਾਬ ਸਿਰ ਪਾਇਆ ਸੀ । ਪੰਜਾਬ ਦੇ ਲੋਕ ਦੋਵੇਂ ਪਾਸੇ ਮਰਦੇ ਰਹੇ ਤੇ ਕਰਜ਼ਾ ਵੱਧਦਾ ਗਿਆ ! ਸਾਲ 1984 ਵਿੱਚ 1,450 ਕਰੋੜ (ਇੱਕ ਹਜ਼ਾਰ ਚਾਰ ਸੌ ਪੰਜਾਹ ਕਰੋੜ) ਦਾ ਪੰਜਾਬ ਸਿਰ ਕਰਜ਼ਾ ਸੀ ਸਾਲ 1984 ਤੋਂ 1992 ਤੱਕ ਖਾੜਕੂਵਾਦ ਦੌਰਾਨ 9,050 ਕਰੋੜ(ਨੌਂ ਹਜ਼ਾਰ ਪੰਜਾਹ ਕਰੋੜ)ਦਾ ਹੋਰ ਕਰਜ਼ਾ ਲਿਆ ਗਿਆ।

ਸਾਲ 1993-94 ਤੱਕ ਇਹ ਕਰਜ਼ਾ ਵੱਧ ਕੇ 10,500 ਕਰੋੜ (ਦਸ ਹਜਾਰ ਪੰਜ ਸੌ ਕਰੋੜ)ਹੋ ਗਿਆ ਅਤੇ ਸ.ਬੇਅੰਤ ਸਿੰਘ ਦੇ ਕਾਰਜ-ਕਾਲ ਦੌਰਾਨ 4,750 ਕਰੋੜ (ਚਾਰ ਹਜ਼ਾਰ ਸੱਤ ਸੌ ਪੰਜਾਹ ਕਰੋੜ) ਦਾ ਹੋਰ ਕਰਜ਼ਾ ਚੁੱਕਿਆ ਗਿਆ ।

ਵਿੱਤੀ ਸਾਲ 1996-97 ਵਿੱਚ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤੇ ਉਹਨਾਂ ਨੂੰ 15,250 ਕਰੋੜ(ਪੰਦਰਾਂ ਹਜਾਰ ਦੋ ਸੌ ਪੰਜਾਹ ਕਰੋੜ) ਦਾ ਕਰਜ਼ਾ ਵਿਰਾਸਤ ਚ ਮਿਲਿਆ ਅਤੇ ਉਹਨਾਂ ਆਪਣੇ ਕਾਰਜ-ਕਾਲ ਦੌਰਾਨ 17,296 ਕਰੋੜ (ਸਤਾਰਾਂ ਹਜ਼ਾਰ ਦੋ ਸੌ ਸਿਅਨਵੇਂ ਕਰੋੜ )ਦਾ ਹੋਰ ਕਰਜ਼ਾ ਚੁੱਕਿਆ ।

ਸਾਲ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਉਹਨਾਂ ਨੂੰ ਵਿਰਾਸਤ ਵਿੱਚ 32,496 ਕਰੋੜ (ਬੱਤੀ ਹਜਾਰ ਚਾਰ ਸੌ ਸਿਅਨਵੇਂ ਕਰੋੜ) ਕਰਜ਼ਾ ਮਿਲਿਆ ਅਤੇ ਉਹਨਾਂ ਆਪਣੇ ਕਾਰਜ-ਕਾਲ ਦੌਰਾਨ 18,504 ਕਰੋੜ (ਅਠਾਰਾਂ ਹਜ਼ਾਰ ਪੰਜ ਸੌ ਚਾਰ ਕਰੋੜ) ਦਾ ਹੋਰ ਕਰਜ਼ਾ ਚੁੱਕਿਆ ।

ਸਾਲ 2007 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੂੰ 51,000 ਕਰੋੜ(ਇਕਵੰਜਾ ਹਜਾਰ ਕਰੋੜ) ਦਾ ਕਰਜਾ ਵਿਰਾਸਤ ਵਿੱਚ ਮਿਲਿਆ ਅਤੇ ਉਹਨਾਂ ਆਪਣੇ ਕਾਰਜ-ਕਾਲ(ਸਾਲ 2007 ਤੋਂ 2017)ਦੌਰਾਨ 1,31,000 ਕਰੋੜ(ਇੱਕ ਲੱਖ ਇਕੱਤੀ ਹਜ਼ਾਰ ਕਰੋੜ) ਦਾ ਹੋਰ ਕਰਜ਼ਾ ਚੁੱਕਿਆ ।

ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਉਹਨਾਂ ਨੂੰ 1,82,000 ਕਰੋੜ (ਇੱਕ ਲੱਖ ਬਿਆਸੀ ਹਜਾਰ ਕਰੋੜ)ਦਾ ਕਰਜਾ ਵਿਰਾਸਤ ਵਿੱਚ ਮਿਲਿਆ ਅਤੇ ਉਹਨਾਂ ਨੇ ਆਪਣੇ ਕਾਰਜ-ਕਾਲ ਦੌਰਾਨ 1,00000 ਕਰੋੜ (ਇੱਕ ਲੱਖ ਕਰੋੜ ਦਾ ਕਰਜ਼ਾ ਚੁੱਕਿਆ ।

ਸਾਲ 2022 ਵਿੱਚ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਹਨ ਉਹਨਾਂ ਨੂੰ ਮਿਤੀ 31 ਮਾਰਚ 2022 ਤੱਕ 2,82,000 ਕਰੋੜ (ਦੋ ਲੱਖ ਬਿਆਸੀ ਹਜ਼ਾਰ ਕਰੋੜ)ਦਾ ਕਰਜ਼ਾ ਮਿਲਿਆ ਹੈ ਅਤੇ ਸ.ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਇੱਕ ਮਹੀਨੇ ਦੇ ਕਾਰਜ-ਕਾਲ ਦੌਰਾਨ ਹੀ 35000 ਕਰੋੜ (ਪੈਂਤੀ ਹਜ਼ਾਰ ਕਰੋੜ)ਦਾ ਕਰਜ਼ਾ ਲੈ ਚੁੱਕੀ ਹੈ… 50000 ਕਰੋਡ਼ ਹੋਰ ਲੈ ਸਕਦੀ ਹੈ

ਕੈਗ (Comptroller and Auditor General) ਦੇ ਅਨੁਮਾਨ ਅਨੁਸਾਰ ਜੇਕਰ ਸਥਿਤੀ ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਕਰਜ਼ਾ ਸਾਲ 2024-25 ਤੱਕ ਵੱਧ ਕੇ 3,73,000 ਕਰੋੜ (ਤਿੰਨ ਲੱਖ ਤਿਹੱਤਰ ਹਜਾਰ ਕਰੋੜ) ਦਾ ਹੋ ਜਾਵੇਗਾ ਅਤੇ ਸਾਲ 2028-29 ਤੱਕ ਇਹ ਕਰਜ਼ਾ ਵੱਧ ਕੇ 6,33,159 ਕਰੋੜ (ਛੇ ਲੱਖ ਤੇਤੀ ਹਜਾਰ ਇੱਕ ਸੌ ਉਨਾਹਠ ਕਰੋੜ) ਹੋ ਜਾਵੇਗਾ…
##
ਹੁਣ ਤੁਸੀਂ ਆਪੇ ਹੀ ਹਿਸਾਬ ਲਾਵੋ ਇਸ ਕਰਜ਼ੇ ਪੰਜਾਬ ਦਾ ਕੀ ਵਿਕਾਸ ਕੀਤਾ ? ਸਿਆਸੀ ਆਗੂਆਂ ਦਾ ਕਿੰਨਾ ਵਿਕਾਸ ਹੋਇਆ ਇਕ ਹੋਰ ਰਿਪੋਰਟ ਅਨੁਸਾਰ ਬਾਦਲ ਲਾਣੇ ਦਾ ਪਿਛਲੇ ਦਸਾਂ ਸਾਲਾਂ ਦੇ ਵਿੱਚ ਆਮਦਨ ਵਿੱਚ ਵਾਧਾ ਪੰਜ ਸੌ ਗੁਣਾਂ ਹੋਇਆ ਹੈ । ਇਸਦਾ ਪਿਛਲੇ ਦਿਨੀ ਖੁਲਾਸਾ ਵਿਰਸਾ ਸਿੰਘ ਵਲਟੋਹਾ ਨੇ ਇਕ ਮੁਲਾਕਾਤ ਕਰ ਦਿੱਤਾ ਹੈ । ਬਾਦਲ ਦੀ ਹਜ਼ਾਰਾਂ ਏਕੜ ਜ਼ਮੀਨ ਤੇ ਹੋਰ ਮਾਲਜ਼ ਕਿਹੜੀ ਕਮਾਈ ਨਾਲ ਬਣੇ ਹਨ ਪੰਜਾਬ ਦੇ ਵਿੱਚ ਜ਼ਮੀਨ ਲੀਡਿੰਗ ਦਾ ਕਾਨੂੰਨ ਕਿਉਂ ਨਹੀਂ ਜਾਗਿਆ ?
ਤੁਸੀਂ ਕਿਉਂ ਨਹੀਂ ਜਾਗੇ ?
ਤੁਹਾਨੂੰ ਕੀ ਸੱਪ ਸੁੰਘ ਗਿਆ ਹੈ ?

ਬੁੱਧ ਸਿੰਘ ਨੀਲੋਂ
94643 70823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleGlobal Covid caseload tops 510.8 mn