ਨਵੀਂ ਦਿੱਲੀ (ਸਮਾਜ ਵੀਕਲੀ): ਸੰਸਦ ਵਿਚ ਮੀਡੀਆ ਕਰਮੀਆਂ ਦੇ ਦਾਖਲ ਹੋਣ ’ਤੇ ਲਾਈਆਂ ਕੁਝ ਪਾਬੰਦੀਆਂ ਖ਼ਿਲਾਫ਼ ਅੱਜ ਪੱਤਰਕਾਰਾਂ ਨੇ ਰੋਸ ਮੁਜ਼ਾਹਰਾ ਕੀਤਾ। ਇੱਥੇ ਕੈਮਰਾ ਲੈ ਕੇ ਜਾਣ ਉਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੰਸਦ ਦੇ ਸੈਸ਼ਨ ਦੀ ਸਪਾਟ ਕਵਰੇਜ ਉਤੇ ‘ਸੰਪੂਰਨ ਪਾਬੰਦੀ’ ਲਾਉਣ ਵੱਲ ਪਹਿਲਾ ਕਦਮ ਹੈ। ਆਉਣ ਵਾਲੇ ਦਿਨਾਂ ਵਿਚ ਅਜਿਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੰਸਦ ਤੇ ਪ੍ਰੈੱਸ ਗੈਲਰੀ ਵਿਚ ਦਾਖਲੇ ਉਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ, ਤੇ ਮੀਡੀਆ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਕਈ ਸੀਨੀਅਰ ਸੰਪਾਦਕਾਂ, ਪੱਤਰਕਾਰਾਂ ਤੇ ਕੈਮਰਾ ਕਰਮੀਆਂ ਨੇ ਇਸ ਰੋਸ ਮੁਜ਼ਾਹਰੇ ਵਿਚ ਹਿੱਸਾ ਲਿਆ। ਐਡੀਟਰਜ਼ ਗਿਲਡ, ਪ੍ਰੈੱਸ ਐਸੋਸੀਏਸ਼ਨ, ਇੰਡੀਅਨ ਵਿਮੈੱਨ’ਜ਼ ਪ੍ਰੈੱਸ ਕੋਰ, ਪ੍ਰੈੱਸ ਕਲੱਬ ਆਫ ਇੰਡੀਆ ਤੇ ਹੋਰਨਾਂ ਸੰਗਠਨਾਂ ਨੇ ਵੀ ਇਸ ਰੋਸ ਪ੍ਰਦਰਸ਼ਨ ਦੀ ਹਮਾਇਤ ਕੀਤੀ।
ਦੱਸਣਯੋਗ ਹੈ ਕਿ ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਆ ਦੇ ਸੀਮਤ ਗਿਣਤੀ ਪੱਤਰਕਾਰਾਂ, ਫੋਟੋ ਪੱਤਰਕਾਰਾਂ ਤੇ ਕੈਮਰਾ ਕਰਮੀਆਂ ਨੂੰ ਹੀ ਸੈਸ਼ਨ ਦੌਰਾਨ ਸੰਸਦ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਹ ਪਾਬੰਦੀ ਕਰੋਨਾ ਮਹਾਮਾਰੀ ਕਾਰਨ ਲਾਈ ਗਈ ਸੀ। ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਇਹ ਪਾਬੰਦੀ 2020 ਵਿਚ ਕੋਵਿਡ ਦੇ ਨਾਂ ਉਤੇ ਲਾਈ ਹੈ। ਇਹ ਪਾਬੰਦੀ ਕਰੋਨਾ ਮਹਾਮਾਰੀ ਕਾਰਨ ਲਾਈ ਗਈ ਸੀ। ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਇਹ ਪਾਬੰਦੀ 2020 ਵਿਚ ਕੋਵਿਡ ਦੇ ਨਾਂ ਉਤੇ ਲਾਈਗਈ ਸੀ ਪਰ ਹੁਣ ਗੱਲ ਬਹੁਤ ਵੱਧ ਗਈ ਹੈ। ਜੇ ਹੁਣ ਵੀ ਇਸ ਦਾ ਵਿਰੋਧ ਨਹੀਂ ਹੁੰਦਾ ਤਾਂ ਇਹ ਰਵਾਇਤ ਬਣ ਜਾਵੇਗੀ। ਕਰੋਨਾ ਦੇ ਨਾਂ ਉਤੇ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ ਉਤੇ ਮੌਜੂਦ ਪੱਤਰਕਾਰਾਂ ਨੂੰ ਪਾਸ ਦੇਣ ਲਈ ਲੌਟਰੀ ਸਿਸਟਮ ਰੱਖਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly