ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਵਾਲੇ ਮੁਲਜਮ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਬਾਪੂ ਹਵਾਰਾ

 ਇਨਸਾਫ਼ ਨਾ ਮਿਲਣ ਤੇ 23 ਸਤੰਬਰ ਨੂੰ ਐਸ ਐਸ ਪੀ ਦਫਤਰ ਦੇ ਅੱਗੇ ਹੋਵੇਗਾ ਰੋਸ ਧਰਨਾ
ਹੁਸ਼ਿਆਰਪੁਰ /ਜੋਧਾਂ (ਸਮਾਜ ਵੀਕਲੀ) (ਤਰਸੇਮ ਦੀਵਾਨਾ )  ਸਰਾਭਾ ਪੰਥਕ  ਮੋਰਚੇ ਦੇ ਕਨਵੀਨਰ ਭਾਈ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ 8 ਮਾਰਚ ਅਤੇ 28 ਮਈ ਦੀ ਰਾਤ ਨੂੰ ਪਿੰਡ ਦੇ ਹੀ ਕੁਝ ਘਟੀਆ ਸੋਚ ਰੱਖਣ ਵਾਲੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਅਤੇ ਅਮਰਜੀਤ ਕੌਰ ਨੂੰ ਸਿਰ ਵਿੱਚ ਤਿੱਖਾ ਹਥਿਆਰ ਮਾਰ ਕੇ ਜਖਮੀ ਕਰ ਦਿੱਤਾ ਸੀ। ਕਥਿਤ ਮੁਲਜਮਾਂ ਤੇ ਧਾਰਾ 452 ਤੇ ਹੋਰ ਧਰਾਵਾਂ ਸਮੇਤ ਪਰਚਾ ਦਰਜ ਜੋਧਾਂ ਥਾਣੇ ਵਿੱਚ ਕੀਤਾ ਗਿਆ। ਹੁਣ ਕਥਿਤ  ਮੁਲਜਮ ਤੇ ਧਾਰਾ 307 ਜੁਰਮ ਵਾਧਾ ਕਰਵਾਉਣ ਲਈ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ ਤੇ ਦਲ ਖਾਲਸਾ ਦੇ ਆਗੂ ਜਸਵੀਰ ਸਿੰਘ ਖੰਡੂਰ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਥਾਣਾ ਜੋਧਾਂ ਦਾ ਘਿਰਾਓ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਗੁਰਚਰਨ ਸਿੰਘ ਹਵਾਰਾ,ਜਸਵੀਰ ਸਿੰਘ ਖਡੂਰ ਨੇ ਆਖਿਆ ਕਿ ਜਿਨ੍ਹਾਂ ਕਥਿਤ  ਮੁਲਜ਼ਮਾਂ ਨੇ ਜੁਰਮ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਲੜਕੀ  ਦੇ ਸੱਟ ਮਾਰਨ  ਤੋਂ ਪਹਿਲਾਂ ਨਹੀਂ ਸੋਚਿਆ ਹੁਣ ਆਖਦੇ ਨੇ ਕਿ ਸਾਡੇ ਤੇ ਪਸ਼ਾਸਨ ਨੇ ਝੂਠਾ ਪਰਚਾ ਦਰਜ ਕਰ ਦਿੱਤਾ। ਜਦਕਿ ਇਨ੍ਹਾਂ ਤੇ ਸਿਰ ਵਿੱਚ ਤਿੱਖੇ ਹਥਿਆਰ ਨਾਲ ਸੱਟ ਮਾਰ ਕੇ ਜ਼ਖਮੀ ਕਰ ਦਿੱਤਾ,ਜਿਸ ਨੂੰ ਦੇਖਦੇ ਹੋਏ ਇਹਨਾਂ ਤੇ ਹੋਰ ਧਾਰਾ 307 ਜਲਦ ਕਰਨੀ ਚਾਹੀਦੀ ਹੈ। ਸਰਾਭਾ ਪੰਥਕ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ ਤੇ ਫਰੀਡਮ ਫਾਈਟਰ ਪਰਿਵਾਰ ਚੋਂ ਮਾਸਟਰ ਗੁਰਮੀਤ ਸਿੰਘ ਮੋਹੀ  ਨੇ ਆਖਿਆ ਕਿ ਜੋਧਾਂ ਥਾਣੇ ਦੇ ਐਸ ਐਚ ਓ ਦੀ ਬਹੁਤ ਵੱਡੀ ਨਲਾਇਕੀ ਹੈ ਕਿ ਕਥਿਤ  ਮੁਲਜਮਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਕੇ  ਬੱਚੀ ਅਮਰਜੀਤ ਕੌਰ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਤਿਖੇ ਹਥਿਆਰ ਨਾਲ ਵਾਰ ਕੀਤਾ। ਜਦਕਿ ਮੁਲਜ਼ਮਾਂ ਤੇ ਇਰਾਦਾ ਕਤਲ ਦੀ ਧਾਰਾ ਵਿੱਚ ਪੁਲਿਸ ਜਾਣ ਬੁਝ ਕੇ ਦੇਰੀ ਕਰ ਰਹੀ ਹੈ। ਜੋ ਅਸੀਂ ਕਦੇ ਚਿੱਤ ਬਰਦਾਤ ਨਹੀਂ ਕਰਾਂਗੇ । ਬਾਕੀ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਵਾਲੇ ਕਥਿਤ ਮੁਲਜਮ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ । ਆਗੂਆਂ ਨੇ ਆਖਰ ਵਿੱਚ ਆਖਿਆ ਕਿ ਜੋਧਾਂ ਥਾਣੇ ਦੇ ਐਸ ਐਚ ਓ ਹੀਰਾ ਸਿੰਘ ਵੱਲੋ ਸਰਾਭਾ ਪੰਥਕ ਮੋਰਚੇ ਦੇ ਆਗੂ ਦੇਵ ਸਰਾਭਾ ਨੂੰ ਬਣਦਾ ਇਨਸਾਫ਼ ਜਲਦ ਨਾ ਦਿੱਤਾ ਤਾਂ 23 ਸਤੰਬਰ ਨੂੰ ਐਸ ਐਸ ਪੀ ਜਗਰਾਉਂ ਦਫਤਰ ਦੇ ਅੱਗੇ ਹੋਵੇਗਾ ਰੋਸ ਧਰਨਾ। ਇਸ ਮੌਕੇ ਬਾਬਾ ਬਖਸ਼ੀਸ਼ ਸਿੰਘ ਮੁੱਲਾਪੁਰ, ਸੁਰਿੰਦਰ ਸਿੰਘ ਮੁੱਲਾਪੁਰ, ਬੂਟਾ ਸਿੰਘ ਸਰਾਭਾ, ਅਮਰ ਸਿੰਘ ਜੜਾਹਾ, ਤਰਸੇਮ ਸਿੰਘ ਸਰਾਭਾ, ਤੇਜਬੀਰ ਸਿੰਘ ਬੋਪਾਰਾਏ ਕਲਾਂ, ਦਰਸ਼ਨ ਸਿੰਘ ਰਕਬਾ ਫੌਜੀ, ਗੁਰਪ੍ਰੀਤ ਸਿੰਘ ਸਰਾਭਾ, ਕਮਲਦੀਪ ਸਿੰਘ ਲੁਧਿਆਣਾ, ਪਰਮਜੀਤ ਸਿੰਘ ਪਟਿਆਲਾ, ਗੁਰਮੀਤ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਪਟਿਆਲਾ, ਗੁਰਮਨ ਸਿੰਘ ਪਟਿਆਲਾ, ਮੇਵਾ ਸਿੰਘ ਸਰਾਭਾ, ਜਗਰੂਪ ਸਿੰਘ ਸਰਾਭਾ, ਕਮਿਕਰ ਸਿੰਘ ਮੋਹੀ, ਬੁੱਧ ਸਿੰਘ ਮੋਹੀ, ਦਵਿੰਦਰ ਸਿੰਘ ਭਨੋਹੜ, ਦਲਜੀਤ ਸਿੰਘ ਸਰਾਭਾ, ਸੁਖਦੇਵ ਸਿੰਘ ਨੂਰਪੁਰ, ਨਿਰਭੈ ਸਿੰਘ ਮੁੱਲਾਪੁਰ, ਹਰਭਜਨ ਸਿੰਘ ਅੱਬੂਵਾਲ, ਗੁਰਮੀਤ ਸਿੰਘ ਢੱਟ, ਬੂਟਾ ਸਿੰਘ ਸਰਾਭਾ, ਕਮਲਜੀਤ ਸਿੰਘ ਧੂਰਕੋਟ, ਸੁਖਦੇਵ ਸਿੰਘ ਧੂਰਕੋਟ, ਜਗਤਾਰ ਸਿੰਘ ਰਕਬਾ, ਸਵਰਨਜੀਤ ਸਿੰਘ ਕੰਗਣਵਾਲ, ਸੁਰਿੰਦਰ ਸਿੰਘ ਕੰਗਣਵਾਲ, ਰਣਜੀਤ ਸਿੰਘ ਸਿੱਧਵਾ,ਬਲਜੀਤ ਸਿੰਘ ਚਚਰਾੜੀ, ਬੇਅੰਤ ਸਿੰਘ ਧਨੇਰ ਕਲਾਂ ਆਦ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਥਾਣਾ ਮਾਲਪੁਰ ਦੀ ਪੁਲਿਸ ਨੇ ਰੁਪਿੰਦਰ ਸਿੰਘ ਉਰਫ ਲਾਡੀ ਨੂੰ ਕੀਤਾ ਗ੍ਰਿਫਤਾਰ
Next articleਮੰਗਲ ਹਠੂਰ ਦੀ ਸ਼ਾਇਰੋ ਸ਼ਾਇਰੀ ਦੇ ਕਨੇਡਾ ਨਿਵਾਸੀ ਹੋਏ ਦੀਵਾਨੇ