HOME ਬੇਗਮਪੁਰਾ ਏਡ ਇੰਟਰਨੈਸ਼ਨਲ ਦਫ਼ਤਰ ਜੋਂ ਕਿ ਫਗਵਾੜਾ ਵਿਖੇ ਖੁੱਲ੍ਹ ਗਿਆ ਹੈ

ਬੇਗਮਪੁਰਾ ਏਡ ਇੰਟਰਨੈਸ਼ਨਲ ਦਫ਼ਤਰ ਜੋਂ ਕਿ ਫਗਵਾੜਾ ਵਿਖੇ ਖੁੱਲ੍ਹ ਗਿਆ ਹੈ

4

 ਫਗਵਾੜਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬੇਗਮਪੁਰਾ ਏਡ ਇੰਟਰਨੈਸ਼ਨਲ ਦਫ਼ਤਰ ਜੋਂ ਕਿ ਫਗਵਾੜਾ ਵਿਖੇ ਖੁਲ ਚੁੱਕਿਆ ਹੈ ਮੁਹੱਲਾ ਸ਼ਾਮ ਨਗਰ ਗਲੀ ਨੰਬਰ 2 ਜਿਥੇ, ਜਾਤ ਪਾਤ, ਉਚ ਨੀਚ, ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇਗਾ, ਸਮਾਜ ਅੰਦਰ ਸਾਡੇ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਤੇ ਜ਼ੁਲਮ ਨੂੰ ਰੋਕਣ ਲਈ, ਬੇਗਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ, ਤੇ ਜਿੰਨੇ ਵੀ ਸਾਥੀ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਇਸ ਸੰਸਥਾ ਨੂੰ ਚਲਾ ਰਹੇ ਆ ਉਹ ਸਾਰੇ ਹੀ ਚਾਹੁੰਦੇ ਹਨ, ਕਿ ਸਾਡੇ ਸਮਾਜ ਦੇ ਲੋਕਾਂ ਨੂੰ ਦੁਖਾਂ ਤੋਂ ਰਹਿਤ ਕਰੀਏ, ਇਸ ਸੰਸਥਾ ਦੇ ਪ੍ਰਧਾਨ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਰਾਮ ਸਿਘ ਮੇਗੜਾ ਜੀ ਜੋਂ ਕਿ ਆਪ ਫਰਾਂਸ ਦੀ ਧਰਤੀ ਤੇ ਰਹਿੰਦੇ ਹਨ ਤੇ ਆਪਣੇ ਸਮਾਜ ਨੂੰ ਨਹੀਂ ਭੁਲੇ, ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਵਧੀਆ ਸੰਸਕਾਰ ਦਿੱਤੇ ਹਨ, ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੇ ਆਪਣੇ ਬਹੁਜਨ ਮਹਾਂਪੁਰਸ਼ਾਂ ਦੇ ਮਿਸ਼ਨ ਬੱਚਿਆਂ ਨੂੰ ਇੱਕ ਇੱਕ ਗੱਲ ਬਹੁਤ ਵਧੀਆ ਢੰਗ ਨਾਲ ਸਮਝਾਈ ਹੈ, ਮੈਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਅੱਗੇ ਇਹ ਅਰਦਾਸ ਕਰਦੀ ਹਾਂ, ਕਿ ਸਤਿਗੁਰੂ ਜੀ ਵੱਡੇ ਵੀਰ 👍ਰਾਮ ਸਿੰਘ ਮੇਗੜਾ ਜੀ ਦੇ ਸਾਰੇ ਹੀ ਪਰਿਵਾਰ ਤੇ ਉਨ੍ਹਾਂ ਦੁਆਰਾ ਸਮਾਜ ਲਈ ਕੀਤੀ ਹੋਏ, ਉਪਰਾਲਿਆਂ ਨੂੰ ਹੋਰ ਅੱਗੇ ਵਧਾਉਣ ਤੇ ਬੇਗਮਪੁਰਾ ਏਡ ਇੰਟਰਨੈਸ਼ਨਲ ਦਿਨ ਦੁੱਗਣੀ ਤੇ ਰਾਤ ਚੌਗਣੀ ਤੱਰਕੀ ਕਰੇ। ਇਸ ਮੌਕੇ ਤੇ ਪੰਜਾਬ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਪਹੁੰਚੀਆਂ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ, ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ, ਕੁਲਦੀਪ ਸਿੰਘ ਸਰਦੂਲਗੜ੍ਹ, ਪ੍ਰਵੀਨ ਬੰਗਾ, ਜੱਸੀ ਤੱਲਣ, ਯਸ਼ ਵਰਮਾ, ਬਲਵਿੰਦਰ ਬੁੱਗਾ, ਬਲਵਿੰਦਰ ਅੰਬੇਡਕਰ, ਮਿਸ਼ਨਰੀ ਗਾਇਕਾਂ ਪ੍ਰਿਆ ਬੰਗਾ, ਮਿਸ਼ਨਰੀ ਗਾਇਕਾਂ ਪ੍ਰੇਮ ਲਤਾ, ਮਿਸ਼ਨਰੀ ਗਾਇਕ ਗੋਲਡੀ ਮਲਕ, ਮਿਸ਼ਨਰੀ ਗਾਇਕ ਜੀਵਨ ਮਹਿੰਮੀ, ਮਿਸ਼ਨਰੀ ਗਾਇਕਾਂ ਸਤਿਅਮ ਬੋਧ,ਕਲਮ ਦੇ ਧਨੀ ਮਿਸ਼ਨਰੀ ਰੱਤੂ ਰੰਧਾਵਾ,ਚੰਚਲ ਮੱਲ, ਹਰਵਿੰਦਰ ਮੱਲ ਅਤੇ ਹੋਰ ਬਹੁਤ ਸਾਰੇ ਮਿਸ਼ਨਰੀ ਸਾਥੀਆਂ ਨੇ ਪਹੁੰਚ ਕੇ ਹਾਜ਼ਰੀ ਭਰੀ ਇਸ ਮੌਕੇ ਮਹਿਗੜਾ ਪਰਿਵਾਰ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਜੈਸਮੀਨ, ਸੀਮਾ ਰਾਣੀ, ਮਨਦੀਪ ਅਤੇ ਬਾਲੀ,ਲਸ਼ਮਨ ਦਾਸ ਵਲੋਂ ਆਏ ਹੋਏ ਸਾਥੀਆਂ ਦਾ ਮਾਣ ਸਨਮਾਨ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਮੌਕੇ ਵਿਚਾਰ – ਚਰਚਾ
Next articleਪੱਤਰਕਾਰ ਚਰਨਜੀਤ ਸੱਲ੍ਹਾਂ ਨੂੰ ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਕੀਤਾ ਗਿਆ ਸਨਮਾਨਿਤ