(ਸਮਾਜ ਵੀਕਲੀ)
ਸੱਚੀ, ਸਾਫ਼ ਸੁਥਰੀ, ਭੇਦਭਾਵ ਤੋਂ ਰਹਿਤ ਜੋ ਹੋਵੇ..
ਸਪੱਸ਼ਟ, ਸਾਕਾਰਾਤਮਕ ਦੀ ਧਾਰ ਜਿੱਥੋਂ ਚੋਵੇ..
ਅਸਪਸ਼ਟ ਤੇ ਨਾਕਾਰਾਤਮਿਕਾ ਤੋਂ ਕੋਹਾਂ ਦੂਰ ਜੋ ਹੋਵੇ..
ਸਟਾਇਲ ਵੱਖਰਾ ਤੇ ਮਨੋਰੰਜਨ ਪੱਖੋਂ ਸ਼ਿਖਰ ਤੇ ਹੋਵੇ..
ਪਸੰਦ ਆਵੇ ਹਰ ਇੱਕ ਨੂੰ, ਕਿਸੇ ਕਿਸਮ ਦਾ ਪੱਖਪਾਤ ਨਾ ਹੋਵੇ..
ਬੇਜਰੂਰੀ ਤੇ ਬੇਤੁਕੀਆਂ ਨਾ ਹੋਵਣ ਗੱਲਾਂ, ਅਸਲ ਮੁਦਿਆਂ ਤੇ ਹੀ ਚਰਚਾ ਹੋਵੇ..
ਕਰੇ ਜੋ ਭਲਾ ਸਮਾਜ ਦਾ, ਦੇਸ਼ ਹਿੱਤ ਵਿੱਚ ਹੋਵੇ..
ਭਾਂਡਾ ਜੋ ਤੋੜੇ ਦੇਸ਼ ਵਿਰੋਧੀ ਤਾਕਤਾਂ ਦਾ, ਅਲਗਾਵਵਾਦੀ ਜਿਸ ਦਾ ਕੋਈ ਹੀਰੋ ਨਾ ਹੋਵੇ..
ਨਾ ਵਿਕੇ ਜ਼ਮੀਰ ਜਿਸਦਾ ਪੈਸਿਆਂ ਪਿੱਛੇ, ਨਾ ਹੀ ਕਿਸੇ ਤਾਕ਼ਤ ਦੀ ਗੁਲਾਮ ਜੋ ਹੋਵੇ..
ਝਲਕੇ ਜਿਸ ਵਿੱਚੋਂ ਜਾਗਰੂਕਤਾ ਦੀਆਂ ਕਿਰਣਾਂ, ਨਾ ਝੁੱਕੇ ਝੂਠ ਮੂਹਰੇ, ਸੱਚ ਦੀ ਪਿਟਾਰੀ ਜਿਸ ਨੂੰ ਹਰ ਪਲ਼ ਸੋਹੇ..
ਮੈਂ ਲੋਚਦਾ ਹਾਂ ਅਜਿਹੀ ਪੱਤਰਕਾਰਿਤਾ ਜੋ ਆਪਣੀ ਕਲਮ ਨਾਲ਼ ਪਿਆਰ ਪਿਰੋਵੇ …
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly