ਸਾਂਝੇ ਅਧਿਆਪਕ ਫਰੰਟ ਪੰਜਾਬ ਦਾ ਵਫ਼ਦ ਡੀ ਸੀ ਨੂੰ ਮਿਲਿਆ

ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਹੋਮ ਬਲਾਕਾਂ ਵਿੱਚ ਲਗਾਉਣ ਸੰਬੰਧੀ ਅਦਿੱਤਿਆ ਉੱਪਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਪੂਰਥਲਾ ਨੂੰ ਮੰਗ ਪੱਤਰ ਸੌਪਦੇ ਹੋਏ

ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਹੋਮ ਬਲਾਕਾਂ ਵਿੱਚ ਲਗਾਉਣ ਦੀ ਕੀਤੀ ਮੰਗ
ਕਪੂਰਥਲਾ (ਕੌੜਾ)-ਸਾਂਝਾ ਅਧਿਆਪਕ ਫਰੰਟ ਪੰਜਾਬ ਕਪੂਰਥਲਾ ਇਕਾਈ ਦਾ ਇਕ ਵਫ਼ਦ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਹੋਮ ਬਲਾਕਾਂ ਵਿੱਚ ਲਗਾਉਣ ਸਬੰਧੀ ਮੰਗ ਨੂੰ ਲੈ ਕੇ ਰਸ਼ਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ ਈ ਟੀ ਟੀ ਯੂਨੀਅਨ, ਰਵੀ ਵਾਹੀ ਸੂਬਾ ਖਜ਼ਾਨਚੀ ਈ ਟੀ ਯੂ, ਸਰਤਾਜ ਸਿੰਘ ਪ੍ਰਧਾਨ ਬੀ ਐੱਡ ਫਰੰਟ, ਅਵਤਾਰ ਸਿੰਘ ਆਦਿ ਅਧਿਆਪਕ ਆਗੂਆਂ ਦੀ ਅਗਵਾਈ ਵਿੱਚ ਅਦਿੱਤਿਆ ਉੱਪਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਪੂਰਥਲਾ ਨੂੰ ਮਿਲਿਆ ।

ਇਸ ਦੌਰਾਨ ਵਫ਼ਦ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਹੋਮ ਬਲਾਕਾਂ ਵਿਚ ਲਗਾਉਣ ਸਬੰਧੀ ਜਿੱਥੇ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਤੋਂ ਮੰਗ ਕੀਤੀ। ਉੱਥੇ ਹੀ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਲਿੰਗ ਸਟਾਫ ਦੀਆਂ ਡਿਊਟੀਆਂ ਦੇ ਚੱਲਦੇ ਜਿਹਨਾਂ ਮਹਿਲਾ ਅਧਿਆਪਿਕਾਵਾਂ ਦੇ ਬੱਚੇ ਮਦਰ ਫੀਡ ਲੈ ਰਹੇ ਹਨ। ਉਨ੍ਹਾਂ ਨੂੰ ਡਿਊਟੀ ਤੋਂ ਛੋਟ ਦੇਣ ਦੀ ਮੰਗ ਦੇ ਨਾਲ ਨਾਲ ਵੋਟਿੰਗ ਹੋਣ ਉਪਰੰਤ ਸਾਮਾਨ ਜਮ੍ਹਾਂ ਕਰਾਉਣ ਸਬੰਧੀ ਸਪੱਸ਼ਟ ਹਦਾਇਤਾਂ ਸਾਰੇ ਜ਼ਿਲ੍ਹੇ ਵਿੱਚ ਚੈੱਕ ਲਿਸਟ ਇਕਸਾਰ ਹੋਣ ਆਦਿ ਮੰਗਾਂ ਤੋਂ

ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵਿੱਚ ਪੋਲਿੰਗ ਸਟਾਫ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਅਦਿੱਤਿਆ ਉੱਪਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਪੂਰਥਲਾ ਨੇ ਅਧਿਆਪਕਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ
ਕਿ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਸਟਾਫ ਦੀਆਂ ਡਿਊਟੀਆਂ ਹੋਮ ਬਲਾਕਾਂ ਵਿੱਚ ਲਗਾਉਣ ਸਬੰਧੀ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਮਹਿਲਾ ਅਧਿਆਪਕਾਂ ਦੇ ਬੱਚੇ ਮਦਰ ਫੀਡ ਲੈ ਰਹੇ ਹਨ, ਉਨ੍ਹਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਪੋਲਿੰਗ ਸਟਾਫ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਤੇ ਰਸ਼ਪਾਲ ਸਿੰਘ ਵੜੈਚ, ਰਵੀ ਵਾਹੀ ,ਸਰਤਾਜ ਸਿੰਘ , ਅਵਤਾਰ ਸਿੰਘ, ਕੰਵਲਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ ।

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਤਨ ਸਿੰਘ ਵਿਧਾਨ ਸਭਾ ਹਲਕਾ ਸ਼ਾਹਕੋਟ ਨੂੰ ਕੇਜਰੀਵਾਲ ਦੀਆਂ ਗਰੰਟੀਆ ਤੋਂ ਜਾਣੂ ਕਰਵਾਇਆ
Next articleਰਾਸ਼ਟਰੀ ਯੁਵਾ ਸਪਤਾਹ ਦੇ ਅੰਤਰਗਤ ਨਹਿਰੂ ਯੁਵਾ ਕੇਂਦਰ ਦੁਆਰਾ ਲੇਖਣ ਮੁਕਾਬਲੇ ਕਰਵਾਏ ਗਏ