*ਨਸ਼ਿਆ ਨੂੰ ਨੱਥ ਨਾ ਪਾਈ ਗਈ ਤਾਂ ਹੋਵੇਗਾ ਸੰਘਰਸ਼:- ਆਗੂ*
ਫਿਲੌਰ, ਅੱਪਰਾ (ਜੱਸੀ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (JPMO) ਵਿੱਚ ਸ਼ਾਮਲ ਜਥੇਬੰਦੀਆਂ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ, ਔਰਤ ਮੁਕਤੀ ਮੋਰਚਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਅੰਬੇਡਕਰ ਸੈਨਾ ਪੰਜਾਬ , ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਤੇ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਡੀ ਐਸ ਪੀ ਫਿਲੌਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਕਿ ਫਿਲੌਰ ਇਲਾਕੇ ਵਿੱਚ ਸ਼ਰੇਆਮ ਧੜੱਲ਼ੇ ਨਾਲ ਵਿਕ ਰਹੇ ਨਸ਼ਿਆ ਨੂੰ ਰੋਕਣ ਲਈ ਤਰੁੰਤ ਕਾਰਵਾਈ ਕੀਤੀ ਜਾਵੇ ਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾਵੇ। ਇਸ ਸਮੇਂ ਵਫਦ ਦੀ ਅਗਵਾਈ ਕਾਮਰੇਡ ਕੁਲਦੀਪ ਫਿਲੌਰ, ਜਰਨੈਲ ਫਿਲੌਰ, ਪਰਸ਼ੋਤਮ ਫਿਲੌਰ, ਮਾ ਹੰਸ ਰਾਜ ਸੰਤੋਖਪੁਰਾ, ਦੀਪਕ ਰਸੂਲਪੁਰੀ, ਸਰਪੰਚ ਸਰਵਜੀਤ ਭੱਟੀਆਂ, ਜਸਵੰਤ ਬੌਧ ਤੇ ਬੀਬੀ ਹੰਸ ਕੌਰ ਨੇ ਕੀਤੀ। ਇਸ ਸਮੇਂ ਡੀ ਐਸ ਪੀ ਫਿਲੌਰ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਜਲਦੀ ਹੀ ਨਸ਼ਾ ਤਸਕਰਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਮੇਂ ਵਫਦ ਵਿੱਚ ਸ਼ਾਮਲ ਆਗੂਆਂ ਨੇ ਦੱਸਿਆ ਕਿ
ਫਿਲੌਰ ਇਲਾਕੇ ਵਿੱਚ ਸ਼ਰੇਆਮ ਨਸ਼ੇ ਦੀ ਵਿੱਕਰੀ ਜੋਰਾਂ ਤੇ ਹੈ ਉਹਨਾਂ ਦੱਸਿਆ ਕਿ ਮੁਹੱਲਾ ਸੰਤੋਖਪੁਰਾ ਵਿਖੇ ਰੋਜ਼ਾਨਾ ਸ਼ਾਮ ਨੂੰ ਬਾਹਰੋਂ ਆਏ ਨਸ਼ਾ ਖਰੀਦਣ ਤੇ ਵੇਚਣ ਵਾਲੇ ਨਸ਼ੇੜੀ ਲਾਇਨਾ ਦੇ ਨੇੜੇ ਪੂਰਾ ਹੜਦੁੰਗ ਮਚਾਉਂਦੇ ਹਨ, ਤੇ ਲੋਕਾਂ ਦੀ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ, ਇਲਾਕੇ ਦੇ ਲੋਕ ਆਪਣੇ ਆਪ ਨੂੰ ਸੁਰੱਖਿਆ ਮਹਿਸੂਸ ਨਹੀਂ ਕਰ ਰਹੇ, ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਲੋਕਾਂ ਦੇ ਬਾਹਰ ਖੜੇ ਵਾਹਨ ਤੱਕ ਵੀ ਸੁਰੱਖਿਅਤ ਨਹੀਂ ਹਨ, ਲੋਕਾਂ ਦੇ ਖੜੇ ਮੋਟਰਸਾਇਕਲਾਂ ਵਿੱਚੋਂ ਪੈਟਰੋਲ ਤੱਕ ਵੀ ਕੱਢ ਲਿਆ ਜਾਂਦਾ ਹੈ, ਖਾਸ ਕਰ ਔਰਤਾਂ ਦਾ ਬਹਰ ਨਿੱਕਲਣਾ ਵੀ ਮੁਹਾਲ ਹੋਇਆ ਪਿਆ ਹੈ। ਇਸ ਸਬੰਧੀ ਆਪ ਜੀ ਦੇ ਦਫਤਰ ਨੂੰ ਅਤੇ ਥਾਣਾ ਫਿਲੌਰ ਨੂੰ ਵੀ ਕਈ ਵਾਰ ਲਿਖਤੀ ਬੇਨਤੀਆਂ ਕੀਤੀਆਂ ਗਈਆਂ ਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਆਗੂਆਂ ਨੇ ਕਿਹਾ ਕਿ ਅਗਰ ਕੋਈ ਕਾਰਵਾਈ ਨਾ ਹੋਈ ਤਾ ਜਨਤਕ ਜਥੇਬੰਦੀਆਂ ਦੇ ਸਾਝੇ ਮੋਰਚੇ ਵਲੋਂ ਆਮ ਲੋਕਾਂ ਨੂੰ ਨਾਲ ਲੈ ਕੇ ਅੰਦੋਲਨ ਕੀਤਾ ਜਾਵੇਗਾ ਜਿਸਦੀ ਜਿਂਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਸਮੇਂ ਵਫਦ ਵਿੱਚ ਡਾ ਅਸ਼ੋਕ ਕੁਮਾਰ, ਡਾ ਸੰਦੀਪ ਕੁਮਾਰ, ਸੁਨੀਤਾ ਫਿਲੌਰ, ਕਮਲਜੀਤ ਕੌਰ, ਕਮਲਾ ਦੇਵੀ, ਕਮਲਜੀਤ ਬੰਗੜ, ਦਵਿੰਦਰ ਕਾਕਾ, ਰਾਮ ਅਵਧ ਭਾਰਤੀ, ਜਸਵੀਰ ਕੁਮਾਰ ਸੰਧੂ, ਹਰਪ੍ਰੀਤ ਕੁਮਾਰ, ਮੁਕੇਸ਼ ਕੁਮਾਰ , ਬਾਣੀਆ ਰਾਮ,ਡਾਕਟਰ ਰਾਣਾ, ਸੰਜੀਵ ਕਾਦਰੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly