ਜੋਇ ਬਾਇਡਨ ਯੂਕਰੇਨ ਦੀ ਸਰਹੱਦ ਨੇੜੇ ਪੁੱਜੇ

US President Joe Biden

ਰੇਜਜੋ (ਸਮਾਜ ਵੀਕਲੀ):  ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਇਸ ਵੇਲੇ ਯੂਕਰੇਨ ਦੀ ਸਰਹੱਦ ਤੋਂ 100 ਕਿਲੋਮੀਟਰ ਦੂਰ ਪੋਲੈਂਡ ਦੇ ਸ਼ਹਿਰ ਰੇਜਜੋ ਪੁੱਜੇ।  ਉਹ ਬਰੱਸਲਜ਼ ਤੋਂ ਸਿੱਧਾ ਪੋਲੈਂਡ ਪੁੱਜੇ। ਰਾਸ਼ਟਰਪਤੀ ਬਾਇਡਨ ਨੇ ਪੋਲੈਂਡ ਵਿੱਚ ਯੂਕਰੇਨੀ ਜੰਗੀ ਸ਼ਰਨਾਰਥੀਆਂ ਦੀ ਕੀਤੀ ਜਾ ਰਹੀ ਮਦਦ ਦਾ ਜਾਇਜ਼ਾ ਲਿਆ। ਉਨ੍ਹਾਂ ਉਥੇ ਤਾਇਨਾਤ ਅਮਰੀਕੀ ਫੌਜੀਆਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਮਿਲ ਕੇ ਖਾਣਾ ਖਾਧਾ। ਇਸ ਤੋਂ ਪਹਿਲਾਂ ਪੋਲੈਂਡ ਵਿੱਚ ਬਾਇਡਨ ਦਾ ਪ੍ਰੋਗਰਾਮ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਰਾਸ਼ਟਰਪਤੀ ਆਂਦਰੇਜ਼ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ-ਚੀਨ ਦੇ ਸੁਖਾਵੇਂ ਸਬੰਧਾਂ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਜੈਸ਼ੰਕਰ
Next articleਪੰਜਾਬ ’ਚ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਨ ਦਾ ਐਲਾਨ