(ਸਮਾਜ ਵੀਕਲੀ)-ਧੂਰੀ ਪੰਜਾਬੀ ਸਾਹਿਤ ਸਭਾ ਧੂਰੀ ਦੀ ਅਗਸਤ ਮਹੀਨੇ ਦੀ ਸਾਹਿਤਕ ਇਕੱਤਰਤਾ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 06 ਅਗਸਤ 2023 ਨੂੰ ਸਵੇਰੇ 10 ਵਜੇ ਸਭਾ ਦੇ ਆਪਣੇ ਦਫ਼ਤਰ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਵੇਗੀ । ਜਿਸ ਵਿੱਚ ਉੱਭਰ ਰਹੇ ਗੀਤਕਾਰ ਅਤੇ ਸੇਵਾ ਮੁਕਤ ਏ ਐੱਸ ਆਈ ਸੇਵਾ ਸਿੰਘ ਧਾਲੀਵਾਲ ਦੇ ਸਾਹਿਤਕ ਅਤੇ ਸੱਭਿਆਚਾਰਕ ਗੀਤਾਂ ਦਾ ਪਲੇਠਾ ਸੰਗ੍ਰਹਿ ” ਜੀਵਨ ਸਚਾਈਆਂ ” ਲੋਕ ਅਰਪਣ ਕੀਤਾ ਜਾਵੇਗਾ ।
ਸਭਾ ਦੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਧੂਰੀ ਦੇ ਦੱਸਣ ਅਨੁਸਾਰ ਪੁਸਤਕ ਬਾਰੇ ਸੰਖੇਪ ਜਾਣਕਾਰੀ ਪ੍ਧਾਨ ਮੂਲ ਚੰਦ ਸ਼ਰਮਾ ਅਤੇ ਅਜਮੇਰ ਸਿੰਘ ਫਰੀਦਪੁਰ ਸਾਂਝੀ ਕਰਨਗੇ , ਇਸ ਤੋਂ ਇਲਾਵਾ ਹਰ ਵਾਰੀ ਦੀ ਤਰ੍ਹਾਂ ਕਵੀ ਦਰਬਾਰ ਤੇ ਸਾਹਿਤਕ ਵਿਚਾਰ ਚਰਚਾ ਵੀ ਕੀਤੀ ਜਾਵੇਗੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly