ਜੀਵਨ ਜਾਗਰਤੀ ਮੰਚ ਵੱਲੋਂ ਦਸਵਾਂ ਖੂਨ ਦਾਨ ਕੈਂਪ

ਗੜ ਸ਼ੰਕਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਥਾਨਕ ਜੀਵਨ ਜਾਗਰਤੀ ਮੰਚ ਵੱਲੋਂ ਦਸਵਾਂ ਖੂਨ ਦਾਨ ਕੈਂਪ ਸ਼ਹਿਰ ਦੀਆਂ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੇਨਰਾ ਬੈਂਕ ਬਰਾਂਚ ਗੜਸ਼ੰਕਰ ਦੀ ਭਾਗੇਦਾਰੀ ਨਾਲ ਬਲੱਡ ਡੋਨਰਜ ਕਲੱਬ ਨਵਾਂ ਸ਼ਹਿਰ ਵੱਲੋਂ ਲਗਾਇਆ ਗਿਆ l ਇਸ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਜੈ ਕਿਸ਼ਨ ਸਿੰਘ ਰੌੜੀ, ਡਿਪਟੀ ਸਪੀਕਰ,ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ l ਇਸ ਸਮੇਂ ਉਹਨਾਂ ਨੇ ਮੰਚ ਦੀ ਭਰਪੂਰ  ਸ਼ਲਾਘਾ ਕਰਦਿਆਂ ਆਪਣੇ ਅਖਤਿਆਰੀ ਫੰਡ ਵਿੱਚੋਂ 50 ਹਜਾਰ ਰੁਪਏ ਮੰਚ ਲਈ ਅਤੇ ਇਕ ਲੱਖ ਰੁਪਏ ਬਲੱਡ ਡੋਨਰਜ ਕਲੱਬ ਨਵਾਂ ਸ਼ਹਿਰ ਨੂੰ ਦੇਣ ਦਾ ਐਲਾਨ ਕੀਤਾ। ਇਸ ਸਮੇਂ ਮੰਚ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤਿਆਂ  ਦੇ ਨਾਲ ਨਾਲ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਿਲ ਸਨ। ਇਲਾਕੇ ਦੇ ਖੂਨਦਾਨੀਆਂ ਵੱਲੋਂ ਇਸ ਸਮੇਂ 67 ਯੂਨਿਟ ਖੂਨ ਦਾਨ ਕੀਤਾ ਗਿਆ ਪ੍ਰਿੰਸੀਪਲ ਡਾਕਟਰ ਬਿਕਰ ਸਿੰਘ ਡਾਕਟਰ ਬੱਗਾ. ਕਾਮਰੇਡ ਦਰਸ਼ਨ ਸਿੰਘ ਮੱਟੂ ਵੱਲੋਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ l ਇਸ ਸਮੇਂ ਮੰਚ ਅਹੁਦੇਦਾਰਾਂ ਅਤੇ ਕਾਰਜ- ਕਾਰਣੀ ਮੈਂਬਰਾਂ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਵਿੱਚ ਸਰਵ ਸ਼੍ਰੀ. ਪ੍ਰਿੰਸੀਪਲ ਸੁਰਿੰਦਰ ਪਾਲ, ਪ੍ਰੋਫੈਸਰ ਸੰਧੂ ਵਰਿਆਣਵੀ, ਪੀ.ਐਲ.ਸੂਦ, ਹਰਦੇਵ ਰਾਏ, ਬਲਵੰਤ ਸਿੰਘ, ਮਾਸਟਰ ਹੰਸਰਾਜ, ਹਰੀ ਲਾਲ ਨਫ਼ਰੀ , ਪਵਨ ਗੋਇਲ ,ਬ੍ਰਾਂਚ ਮੈਨੇਜਰ  ਸਗੁਨ ਰਾਣਾ,  ਬੀਬੀ ਸੁਭਾਸ਼ ਮੱਟੂ ,ਤਰਕਸ਼ੀਲ ਆਗੂ ਜੋਗਿੰਦਰ ਕੁਲੇਵਾਲ ,ਆਦਿ ਸ਼ਾਮਿਲ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਵਿੱਤਰ ਰਿਸ਼ਤੇ
Next articleਤਰਕਸ਼ੀਲਾਂ ਵੱਲੋਂ ਇਕਾਈ ਸੰਗਰੂਰ ਦਾ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ